ਅਗਨੀਪੱਥ : ਹਰਿਆਣਾ, ਯੂਪੀ ਤੇ ਬਿਹਾਰ ਸਣੇ ਕਈ ਥਾਵਾਂ ‘ਤੇ ਹਿੰਸਕ ਹੋਇਆ ਵਿਰੋਧ ਪ੍ਰਦਰਸ਼ਨ

ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕੇਂਦਰ ਸਰਕਾਰ ਦੀ ਨਵੀਂ ‘ਅਗਨੀਪੱਥ’ ਸਕੀਮ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਿਹਾਰ ਅਤੇ ਉੱਤਰ ਪ੍ਰਦੇਸ਼ ਸਣੇ ਕਈ ਥਾਵਾਂ ‘ਤੇ ਇਹ ਪ੍ਰਦਰਸ਼ਨ ਹਿੰਸਕ ਰੂਪ ਲੈ ਚੁੱਕੇ ਹਨ।ਬਿਹਾਰ ਅਤੇ ਉੱਤਰ ਪ੍ਰਦੇਸ਼ ‘ਚ ਪਿਛਲੇ ਤਿੰਨ ਦਿਨਾਂ ਤੋਂ ਪ੍ਰਦਰਸ਼ਨ ਜਾਰੀ ਹਨ ਅਤੇ ਇਸ ਦੌਰਾਨ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹੁਣ ਪੰਜਾਬ ‘c vI ਸੰਗਰੂਰ ਜ਼ਿਲ੍ਹੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਵਿਰੋਧ ਮਾਰਚ ਕੱਢਿਆ। ਇਸ ਦੌਰਾਨ ਪ੍ਰਦਰਸ਼ਕਾਰੀਆਂ ਨੇ ਬੈਨਰਾਂ ਰਾਹੀਂ ਫੌਜ ‘ਚ ਭਰਤੀ ਨੂੰ ਲੈ ਕੇ ਪ੍ਰੀਖਿਆ ਦੀ ਸਥਾਈ ਮਿਤੀ ਅਤੇ ਐਡਮਿਟ ਕਾਰਡ ਜਾਰੀ ਕਰਨ ਦੀਆਂ ਮੰਗਾਂ ਵੀ ਕੀਤੀਆਂ।

Total Views: 20 ,
Real Estate