ਵਾਰਾਣਸੀ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਸੁਰੱਖਿਆ ਜਾਂਚ ਦੌਰਾਨ ਇੱਕ ਯਾਤਰੀ ਦਾ ਲਾਇਸੈਂਸੀ ਪਿਸਤੌਲ ਅਚਾਨਕ ਚੱਲ ਗਿਆ, ਜਿਸ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ। ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਯਾਤਰੀ ਜਹਾਜ਼ ਵਿੱਚ ਲਿਜਾਣ ਲਈ ਆਪਣੇ ਹਥਿਆਰ ਦਾ ਐਲਾਨ ਕਰ ਰਿਹਾ ਸੀ, ਜਦੋਂ ਇੱਕ ਗੋਲੀ ਅਚਾਨਕ ਚੱਲ ਗਈ ਅਤੇ ਦੋ ਕਾਰਗੋ ਸਕ੍ਰੀਨਰ ਜ਼ਖ਼ਮੀ ਹੋ ਗਏ। ਏਅਰਪੋਰਟ ਡਾਇਰੈਕਟਰ ਪੁਨੀਤ ਗੁਪਤਾ ਨੇ ਦੱਸਿਆ, “ਸਵੇਰੇ ਲਗਪਗ 9:30 ਵਜੇ, ਮੁੰਬਈ ਜਾਣ ਵਾਲੀ ਫਲਾਈਟ ਆਈ. ਐਕਸ-1810 ਵਿੱਚ ਆਪਣੀ ਪਤਨੀ ਨਾਲ ਯਾਤਰਾ ਕਰ ਰਿਹਾ ਇੱਕ ਯਾਤਰੀ ਜਹਾਜ਼ ਵਿੱਚ ਲਿਜਾਣ ਵਾਲੇ ਹਥਿਆਰ ਦਾ ਐਲਾਨ ਕਰ ਰਿਹਾ ਸੀ।”ਗੁਪਤਾ ਨੇ ਬਿਆਨ ਵਿੱਚ ਕਿਹਾ, “ਹਥਿਆਰ ਦੀ ਜਾਂਚ ਦੌਰਾਨ, ਅਚਾਨਕ ਇੱਕ ਗੋਲੀ ਚੱਲ ਗਈ, ਜਿਸ ਨਾਲ ਦੋ ਏ.ਏ.ਆਈ. ਕਾਰਗੋ ਲੌਜਿਸਟਿਕਸ ਐਂਡ ਅਲਾਇਡ ਸਰਵਿਸਿਜ਼ ਕੰਪਨੀ ਲਿਮਟਿਡ ਸਕ੍ਰੀਨਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਨਿਊ ਲਕਸ਼ਮੀ ਟਰੌਮਾ ਸੈਂਟਰ ਲਿਜਾਇਆ ਗਿਆ। ਯਾਤਰੀ ਦੀ ਪਛਾਣ ਕਮਲੇਸ਼ ਰਾਏ ਵਜੋਂ ਹੋਈ ਹੈ, ਜੋ ਕਿ ਆਜ਼ਮਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਕਿ ਉਹ ਇੱਕ ਲਾਇਸੈਂਸੀ ਪਿਸਤੌਲ ਲੈ ਕੇ ਜਾ ਰਿਹਾ ਸੀ ਅਤੇ ਸੁਰੱਖਿਆ ਜਾਂਚ ਦੌਰਾਨ ਅਚਾਨਕ ਗੋਲੀ ਚੱਲ ਗਈ।ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਮਹਿਲਾ ਸੁਰੱਖਿਆ ਕਰਮਚਾਰੀ ਦੀ ਲੱਤ ’ਤੇ ਗੋਲੀ ਲੱਗੀ ਅਤੇ ਨੇੜੇ ਖੜ੍ਹੇ ਦੂਜੇ ਵਿਅਕਤੀ ਦੇ ਅੰਗੂਠੇ ‘ਤੇ ਸੱਟ ਲੱਗੀ ਅਤੇ ਦੋਵਾਂ ਨੂੰ ਇੱਕ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ ਹੈ।
ਹਵਾਈ ਅੱਡੇ ’ਤੇ ਅਚਾਨਕ ਪਿਸਤੌਲ ਚੱਲਣ ਨਾਲ ਦੋ ਜ਼ਖ਼ਮੀ
Real Estate




















