
ਡੇਰਾ ਸੱਚਾ ਸੋਦਾ ਮੁਖੀ ਗੁਰਮੀਤ ਰਾਮ ਰਹੀਮ ਦੂਜੀ ਵਾਰ ਪੈਰੋਲ ਮਿਲਣ ਮਗਰੋਂ ਉਤਰ ਪ੍ਰਦੇਸ਼ ਦੇ ਆਪਣੇ ਡੇਰੇ ਪੁੱਜ ਗਿਆ ਹੈ ਅਤੇ ਆਪਣੇ ਭਗਤਾਂ ਨੂੰ ਸੰਦੇਸ਼ ਵੀ ਜਾਰੀ ਕੀਤਾ ਹੈ।ਇਸ ਮੌਕੇ ਰਾਮ ਰਹੀਮ ਨੇ ਕਿਹਾ ਕਿ, “ਮੇਰੇ ਭਗਤ ਬਹੁਤ ਦੇਰ ਤੋਂ ਇਹ ਪੁੱਛਦੇ ਸਨ ਕਿ ਗੁਰੂ ਜੀ ਤੁਸੀ ਕਦੋ ਆਉਗੇ, ਲਉ ਹੁਣ ਮੈਂ ਆ ਗਿਆ ਹਾਂ, ਰਾਮ ਜੀ ਨੇ ਤੁਹਾਡੀ ਬੇਨਤੀ ਸੁਣ ਲਈ ਹੈ।” ਹਰਿਆਣਾ ਦੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਵਿਭਾਗ ਤੋਂ ਪੈਰੋਲ ਮਿਲ ਗਈ ਹੈ। ਰਾਮ ਰਹੀਮ ਨੂੰ ਭਾਰੀ ਸੁਰੱਖਿਆ ਵਿਚਕਾਰ ਯੂਪੀ ਦੇ ਬਾਗਪਤ ਆਸ਼ਰਮ ਭੇਜ ਦਿੱਤਾ ਗਿਆ ਹੈ।
Total Views: 341 ,
Real Estate



















