ਭਾਰਤ ਦੇ ਪ੍ਰਮੁੱਖ ਮੀਡੀਆ ਅਤੇ ਇੰਟਰਟੇਨਮੈਂਟ ਸਮੂਹ ਵਾਯਕਾਮ 18 ਨੇ ਵਰਕ ਵਿਦ ਫਨ ਐਲਐਲਪੀ ਦੇ ਨਾਲ ਮਿਲ ਕੇ ਕਲੱਬ ਰੋਡੀਜ ਨੂੰ ਲਾਂਚ ਕੀਤਾ | ਇਨ੍ਹਾਂ ਦੋਵਾਂ ਕੰਪਨੀਆਂ ਨੇ ਹੀ ਕਲੱਬ ਰੋਡੀਜ ਦੀ ਅਵਧਾਰਣਾਂ ਤਿਆਰ ਕੀਤੀ ਸੀ | ਇੱਕ ਅਨੌਖੇ ਨਾਈਟਕਲੱਬ ਅਤੇ ਲਾਊਾਜ ਫਾਰਮੇਟ ਦੇ ਨਾਲ, ਇਹ ਕਲੱਬ ਨੌਜਵਾਨਾਂ ਦੇ ਲਈ ਇੱਕ ਬਹੁਤ ਨਵੇਂ ਅੰਦਾਜ ‘ਚ ਰੋਡੀਜ ਦੀਆਂ ਚੁਣੌਤੀਆਂ ਅਤੇ ਰੋਮਾਂਚ ਦੀ ਪੇਸ਼ਕਸ਼ ਕਰਦਾ ਹੈ |
ਲਾਂਚ ਦੇ ਮੌਕੇ ‘ਤੇ ਸੋਨੂੰ ਸੂਦ ਅਤੇ ਪ੍ਰਤੀਭਾਗੀਆਂ ਮੂਸ ਜਟਾਣਾ, ਆਸ਼ੀਸ਼ ਭਾਟੀਆ, ਆਰੂਸ਼ੀ ਦੱਤਾ, ਸਪਨਾ ਮਲਿਕ, ਗੌਰਵ ਅਲੁਘ ਅਤੇ ਸੋਹੇਲ ਸਿੰਘ ਝੂਟੀ ਨੇ ਅਸਲੀ ਰੋਡੀਜ ਸਟਾਈਲ ‘ਚ ਇੱਕ ਜਬਰਦਸਤ ਬਾਈਕ ਰੈਲੀ ਦੇ ਜਰੀਏ ਉੱਥੇ ਮੌਜੂਦ ਲੋਕਾਂ ਨੂੰ ਰੋਮਾਂਚਿਤ ਕੀਤਾ | ਇਸ ਈਵੈਂਟ ਨੂੰ ਮਸ਼ਹੂਰ ਵੀਜੇ ਗੈਲਿਨ ਨੇ ਹੋਸਟ ਕੀਤਾ | ਇਸਦੇ ਨਾਲ ਹੀ ਗਾਇਕ ਅਰਜੁਨ ਕਾਨੁਨਗੋ ਅਤੇ ‘ਹਸਲ’ ਨਾਲ ਸੁਰਖੀਆਂ ‘ਚ ਆਏ ਰੈਪਸ ਐਗਸੀ ਨੇ ਆਪਣੇ ਬੇਮਿਸਾਲ ਪਰਫਾਰਮੈਂਸ ਨਾਲ ਪ੍ਰੋਗਰਾਮ ‘ਚ ਚਾਰ ਚੰਨ੍ਹ ਲਗਾ ਦਿੱਤੇ |
ਇਸ ਕਲੱਬ ਵੱਲੋਂ ਡੇ-ਲਾਊਾਜਿੰਗ ਅਤੇ ਨਾਈਟ ਕਲੱਬਿੰਗ ਦੇ ਇੱਕ ਪਰਫੈਕਟ ਸੰਯੋਜਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ | ਇਹ ਆਪਣੇ ਗ੍ਰਾਹਕਾਂ ਨੂੰ ਅਲਗ-ਅਲਗ ਤਰ੍ਹਾਂ ਦੇ ਸਵਾਦਿਸ਼ਟ ਪਕਵਾਨਾਂ, ਮਿਲਣਸਾਰ ਮਾਹੌਲ ਅਤੇ ਸਕੂਨਦਾਇਕ ਵਾਤਾਵਰਣ ਦੀ ਪੇਸ਼ਕਸ਼ ਕਰਦਾ ਹੈ | ਸ਼ਹਿਰ ਦੇ ਜੋਸ਼ੀਲੇ ਅਤੇ ਕਲੱਬਿੰਗ ਦੇ ਸ਼ੌਕੀਨ ਲੋਕਾਂ ਦੇ ਲਈ ਕਲੱਬ ਵੱਲੋਂ ਅਜਿਹੇ ਅਨੌਖੇ ਕਾਕਟੇਲਸ ਅਤੇ ਮਾਕਟੇਲਸ ਪਰੋਸੇ ਜਾਣਗੇ, ਜਿਨ੍ਹਾਂ ਨੂੰ ਖਾਸ ਤੌਰ ‘ਤੇ ਪਰਫੈਕਸ਼ਨ ਦੇਣ ਦੇ ਲਈ ਤਿਆਰ ਕੀਤਾ ਗਿਆ ਹੈ |
ਚੰਡੀਗੜ੍ਹ ਦਾ ਇਹ ਕਲੱਬ ਰੋਡੀਜ ਇੱਕ ਹੈਾਗਆਊਟ ਸਪਾਟ ਹੋਵੇਗਾ, ਜਿੱਥੇ ਲੋਕ ਪ੍ਰਾਈਵੇਟ ਈਵੈਂਟਾਂ ਅਤੇ ਨਾਲ ਹੀ ਗਰੁੱਪ ਬੁਕਿੰਗਸ ਦਾ ਲਾਭ ਲੈ ਸਕਣਗੇ | ਇੱਕ ਬਿਹਤਰੀਨ ਮਾਹੌਲ, ਅਰਾਮਦਾਇਕ ਵੀਆਈਪੀ ਜੋਨਸ, ਇੱਕ ਸੂਪਰ ਲੋਡਡ ਬਾਰ ਤੋਂ ਲੈ ਕੇ ਸਜਾਵਟ ਅਤੇ ਰੋਡੀਜ ਵਾਲ ਆਫ ਦਿ ਫੇਮ, ਸ਼ੋਅ ਨਾਲ ਪ੍ਰੇਰਿਤ ਬਾਈਕ ਅਤੇ ਥੋ੍ਰਨ ਜਿਹੇ ਖਾਸ ਨਿਰਮਾਣ, ਇਸ ਕਲੱਬ ਦੇ ਅਨੁਭਵ ਨੂੰ ਹੋਰ ਵੀ ਬਿਹਤਰੀਨ ਬਣਾਉਂਦੇ ਹਨ | ਕਲੱਬ ਰੋਡੀਜ ਆਪਣੇ ਗ੍ਰਾਹਕਾਂ ਦੇ ਲਈ ਪਰਸਪਰ ਗੱਲਬਾਤ ਸੈਸ਼ਨਾਂ ਜਿਵੇਂ ਕਿ ਸੈਲਫੀ ਪੁਆਇੰਟਸ ਅਤੇ ਇੱਕ ਮਰਚੈਂਡਾਈਜ ਜੋਨ ਦੀ ਪੇਸ਼ਕਸ਼ ਕਰਦਾ ਹੈ |
ਸਟਾਰ ਐਕਟਰ, ਲੋਕਾਂ ਦੀ ਭਲਾਈ ਕਰਨ ਵਾਲਾ ਅਤੇ ਐਮਟੀਵੀ ਰੋਡੀਜ-ਜਰਨੀ ਇਨ ਸਾਊਥ ਅਫਰੀਕਾ ਦੇ ਨਵੇਂ ਹੋਸਟ ਸੋਨੂੰ ਸੂਦ ਨੇ ਕਿਹਾ, ‘ਇਹ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਸ਼ੋਅ ਦੇ ਚੰਡੀਗੜ੍ਹ ਦੇ ਪ੍ਰਸ਼ੰਸਕਾਂ ਨੂੰ ਹੁਣ ਆਪਣੇ ਰਡੀ ਜੋਸ਼ ਦਾ ਜਸ਼ਨ ਮਨਾਉਣ ਦੇ ਲਈ ਇੱਕ ਅਦਭੁਤ ਸਥਾਨ ਮਿਲ ਗਿਆ ਹੈ | ਕਲੱਬ ਰੋਡੀਜ ਦਾ ਮਾਹੌਲ ਬਹੁਤ ਵਧੀਆ ਹੈ, ਜਿਹੜਾ ਕਿ ਪੂਰੀ ਤਰ੍ਹਾਂ ਨਾਲ ਉਸ ਰੋਮਾਂਚ ਅਤੇ ਐਨਰਜੀ ਦੇ ਅਨੁਰੂਪ ਹੈ, ਜਿਸਦੇ ਲਈ ਇਸ ਸ਼ੋਅ ਨੂੰ ਜਾਣਿਆ ਜਾਂਦਾ ਹੈ