ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਬੁਲੇਟਪਰੂਫ ਗੱਡੀ ਦੀ ਵੀ ਜਲੰਧਰ ਤੋਂ ਕੀਤੀ ਗਈ ਸੀ ਰੇਕੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਪੰਜਾਬ ਪੁਲਿਸ ਦੀ ਐਸਆਈਟੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਸ ਦੀ ਬੁਲੇਟ ਪਰੂਫ਼ ਗੱਡੀ ਦੀ ਵੀ ਰੇਕੀ ਕੀਤੀ ਗਈ ਸੀ। ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸ਼ੂਟਰਾਂ ਨੇ ਜਲੰਧਰ ਜਾ ਕੇ ਇਹ ਪਤਾ ਲਗਾਇਆ ਕਿ ਸਿੱਧੂ ਮੂਸੇਵਾਲਾ ਦੀ ਕਾਰ ਦੇ ਸ਼ੀਸੇ ਕਿੰਨੇ ਐੱਮਐੱਮ ਦੇ ਹਨ, ਉਸ ਦੀ ਬੁਲੇਟਪਰੂਫ ਕਾਰ ਦੇ ਪਿਛਲੇ ਪਾਸੇ ਬਾਕਸ ਹੈ ਜਾਂ ਨਹੀਂ। ਅਸਲ ‘ਚ ਬੁਲੇਟਪਰੂਫ ਗੱਡੀ ਜਲੰਧਰ ‘ਚ ਤਿਆਰ ਕੀਤੀ ਜਾਂਦੀ ਹੈ, ਮੂਸੇਵਾਲਾ ਦੀ ਗੱਡੀ ਵੀ ਉਥੇ ਹੀ ਤਿਆਰ ਕੀਤੀ ਗਈ ਸੀ। ਇਹ ਗੱਲ ਦਿੱਲੀ ਪੁਲਿਸ ਦੀ ਜਾਂਚ ਵਿੱਚ ਵੀ ਸਾਹਮਣੇ ਆਈ ਹੈ । ਜਾਂਚ ‘ਚ ਪਹਿਲਾਂ ਹੀ ਸਪੱਸ਼ਟ ਹੋ ਗਿਆ ਸੀ ਕਿ ਜਨਵਰੀ ‘ਚ ਸ਼ੂਟਰ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਗਏ ਸਨ ਪਰ ਜਦੋਂ ਉਨ੍ਹਾਂ ਦੇਖਿਆ ਕਿ ਮੂਸੇਵਾਲਾ ਦੇ ਨਾਲ 8 ਸੁਰੱਖਿਆ ਗਾਰਡ ਸਨ ਅਤੇ ਸਾਰਿਆਂ ਕੋਲ ਏ।ਕੇ।-47 ਸੀ ਤਾਂ ਬਦਮਾਸ਼ਾਂ ਨੇ ਆਪਣਾ ਪਲਾਨ ਬਦਲ ਲਿਆ। ਖ਼ਬਰਾਂ ਦੀ ਮੰਨੀਏ ਤਾਂ ਇੱਕ ਪੂਰੀ ਯੋਜਨਾ ਤਿਆਰ ਕੀਤੀ ਗਈ ਸੀ ਕਿ ਮੂਸੇਵਾਲਾ ਕਿਸ ਬੁਲੇਟਪਰੂਫ ਗੱਡੀ ਵਿੱਚ ਚੱਲਦਾ ਹੈ, ਗੱਡੀ ਕਿੱਥੇ ਤਿਆਰ ਕੀਤੀ ਗਈ ਸੀ। ਉਸ ਦੇ ਨਾਲ ਕੌਣ ਰਹਿੰਦਾ ਹੈ ? ਉਸ ਕੋਲ ਕਿਹੜੇ ਹਥਿਆਰ ਹਨ ? ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਆਪਣੇ ਗੁੰਡਿਆਂ ਨੂੰ ਏਐਨ-94 ਵਰਗੇ ਅਤਿ-ਆਧੁਨਿਕ ਹਥਿਆਰ ਮੁਹੱਈਆ ਕਰਵਾਏ ਸਨ। ਏਐਨ-94 ਇਸ ਲਈ ਕਿ ਜੇ ਸਿੱਧੂ ਬੁਲੇਟਪਰੂਫ ਗੱਡੀ ਵਿੱਚ ਵੀ ਹੋਵੇ ਤਾਂ ਵੀ ਉਸ ਨੂੰ ਨਿਸ਼ਾਨਾ ਬਣਾਇਆ ਜਾ ਸਕੇ।

Total Views: 343 ,
Real Estate