ਫੀਫਾ ਵਰਲਡ ਕੱਪ 2026 ਲਈ ਟੋਰੰਟੋ ਤੇ ਵੈਨਕੂਵਰ ਨੇ ਮੇਜ਼ਬਾਨੀ ਲਈ ਬਾਜ਼ੀ ਮਾਰੀ


ਟੋਰਾਟੋ -(ਬਲਜਿੰਦਰ ਸੇਖਾ )ਸਾਲ 2026 ਵਿੱਚ ਹੋਣ ਵਾਲਾ ਫੀਫਾ ਵਰਲਡ ਕੱਪ ਕੈਨੇਡਾ, ਅਮਰੀਕਾ ਤੇ ਮੈਕਸੀਕੋ ਵਲੋਂ ਰੱਲ ਕੇ ਕਰਵਾਇਆ ਜਾ ਰਿਹਾ ਹੈ। ਕੈਨੇਡਾ ਵਿੱਚ ਹੋਣ ਵਾਲੇ ਮੈਚਾਂ ਵੱਖ ਵੱਖ ਸ਼ਹਿਰਾਂ ਵੱਲੋਂ ਮੇਜਬਾਨੀ ਲਈ ਦਾਹਵੇਦਾਰੀ ਕੀਤੀ ਗਈ ਸੀ ।ਅੱਜ ਜਾਰੀ ਸੂਚਨਾ ਅਨੁਸਾਰ ਕੈਨੇਡਾ ਵਿੱਚ ਹੋਣ ਵਾਲੇ ਵਰਲਡ ਕੱਪ ਦੇ ਮੈਚ ਟੋਰੰਟੋ ਤੇ ਵੈਨਕੂਵਰ ਸ਼ਹਿਰਾਂ ਵਿੱਚ ਹੀ ਹੋਣਗੇ।ਵਰਨਣਯੋਗ ਹੈ ਕਿ
ਵੈਨਕੂਵਰ ਵਲੋਂ ਇਹ ਮੈਚ ਬੀਸੀ ਪਲੇਸ ਵਿੱਚ ਕਰਵਾਏ ਜਾਣਗੇ, ਜਿੱਥੇ ਫੀਫਾ ਵੁਮੇਨ ਵਰਲਡ ਕੱਪ 2015 ਦੇ ਵੀ ਕਈ ਮੈਚ ਹੋਏ ਸਨ। ਟੋਰੰਟੋ ਵਿੱਚ ਇਹ ਮੈਚ ਬੀ ਐਮ ਓ ਫੀਲਡ ਵਿੱਚ ਹੋਣਗੇ। ਦੋਨਾਂ ਹੀ ਮੈਦਾਨਾਂ ਦੀ ਸਮਰਥਾ 54,000 ਤੇ 45,000 ਦਰਸ਼ਕਾਂ ਦੀ ਹੈ।ਇਸ ਖਬਰ ਨਾਲ ਟੋਰਾਟੋ ਤੇ ਵੈਨਕੂਵਰ ਨਿਵਾਸੀ ਖੁਸ ਨਜ਼ਰ ਆ ਰਹੇ ਹਨ

Total Views: 60 ,
Real Estate