
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਬੇਕਰਸਫੀਲਡ (ਕੈਲੀਫੋਰਨੀਆਂ)
ਲੰਘੇ ਸ਼ੁੱਕਰਵਾਰ ਰੀਐਲਟਰ ਜਤਿੰਦਰ ਸਿੰਘ ਤੂਰ, ਤੂਰ ਭਰਾ ਖੋਸਾ ਕੋਟਲਾ ਵਾਲ਼ਿਆ ਵੱਲੋ ਸਥਾਨਿਕ ਹਾਰਟ ਆਫ ਇੰਡੀਆ ਰਿਸਟੋਰੈਂਟ ਵਿਖੇ ਉੱਘੇ ਸ਼ਾਇਰ ਤੇ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਮਹਿਫ਼ਲ ਰੱਖੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਜਤਿੰਦਰ ਤੂਰ ਨੇ ਸਭਨਾਂ ਨੂੰ ਨਿੱਘੀ ਜੀ ਆਖਦਿਆ, ਜਸਵੀਰ ਗੁਣਾਚੌਰੀਆ ਦੇ ਸਹਿਤਕ ਸਫਰ ਤੇ ਇੱਕ ਪੰਛੀ ਝਾਤ ਪਵਾਕੇ ਕੀਤੀ। ਇਸ ਉਪਰੰਤ ਜਸਵੀਰ ਗੁਣਾਚੌਰੀਆ ਨੇ ਆਪਣਾ ਨਵੇਂ ਪੁਰਾਣੇ ਗੀਤਾ ਦੀ ਐਸੀ ਛਹਿਬਰ ਲਾਈ ਕਿ ਹਰਕੋਈ ਅਸ਼ ਅਸ਼ ਕਰ ਉੱਠਿਆ। ਇਸ ਉਪਰੰਤ ਲੋਕ ਗਾਇਕ ਬੱਬੂ ਗੁਰਪਾਲ ਨੇ “ਮੈ ਬੋਲੀ ਪੰਜਾਬ ਦੀ” ਆਦਿ ਗੀਤ ਗਾਕੇ ਖ਼ੂਬ ਰੰਗ ਬੰਨਿਆ। ਗੀਤਕਾਰ ਅਤੇ ਗਾਇਕ ਪੱਪੀ ਭਦੌੜ ਨੇ ਜਿੱਥੇ ਬਾਕੀ ਕਲਾਕਾਰਾਂ ਦਾ ਹਰਮੋਨੀਅਮ ਤੇ ਸਾਥ ਦਿੱਤਾ ਓਥੇ ਉਹਨਾਂ ਮਿਆਰੀ ਗੀਤਾਂ ਨਾਲ ਆਪਣੀ ਹਾਜ਼ਰੀ ਲਵਾਈ। ਅਭੀਜੀਤ ਨੇ ਵੀ ਆਪਣੀ ਗਾਇਕੀ ਦਾ ਰੰਗ ਵਿਖਾਇਆ। ਸ਼ਾਇਰ ਰਣਜੀਤ ਗਿੱਲ ਨੇ ਦੋ ਕਵਿਤਾਵਾਂ ਨਾਲ ਹਾਜ਼ਰੀ ਭਰੀ। ਸਟੇਜ ਸੰਚਾਲਨ ਸਨੀ ਬੱਬਰ ਨੇ ਬਾਖੂਬੀ ਕੀਤਾ। ਡਾਕਟਰ ਮੁਕੰਦ ਸਿੰਘ ਸੰਧੂ ਨੇ ਕਿਹਾ ਕਿ ਏਦਾਂ ਦੇ ਸਾਹਿਤਕ ਪ੍ਰੋਗਰਾਮ ਸ਼ਾਇਰਾ ਦੀ ਹੌਸਲਾ ਫਸਾਈ ਲਈ ਹੁੰਦੇ ਰਹਿਣੇ ਚਾਹੀਦੇ ਨੇ। ਪ੍ਰਬੰਧਕਾਂ ਵਿੱਚੋ ਜਤਿੰਦਰ ਤੂਰ ਨੇ ਸਭਨਾਂ ਦਾ ਧੰਨਵਾਦ ਕੀਤਾ। ਪੱਤਰਕਾਰ ਨੀਟਾ ਮਾਛੀਕੇ ਨੇ ਵੀ ਪਤਵੰਤੇ ਸੱਜਣਾ ਨੂੰ ਸੰਬੋਧਨ ਕੀਤਾ। ਅਖੀਰ ਵਿੱਚ ਗੀਤਕਾਰ ਜਸਵੀਰ ਗੁਣਾਚੌਰੀਆ ਨੂੰ ਸ਼ੀਲਡ ਨਾਲ ਸਨਮਾਨਿਆ ਗਿਆ। ਅੰਤ ਅਮਿੱਟ ਪੈੜਾ ਛੱਡਦਾ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।
ਜਸਵੀਰ ਗੁਣਾਚੌਰੀਆ ਦੀ ਮਹਿਫ਼ਲ ਯਾਦਗਾਰੀ ਹੋ ਨਿਬੜੀ
Total Views: 264 ,
Real Estate



















