ਸਟਾਰ ਐਕਸਪ੍ਰੈਸ ਬੱਸ ਸਰਵਿਸ ਦਾ ਫਰਿਜ਼ਨੋ ਖੁਲਿਆ ਦਫਤਰ


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ)
ਲੰਮੀ ਜਦੋਂ ਜਹਿਦ ਮਗਰੋਂ ਮਸ਼ਹੂਰ ਟਰਾਂਸਪੋਰਟਰ ਅਨੰਦ ਮੌਦਗਿੱਲ ਦੀ ਮਿਹਨਤ ਨੂੰ ਬੂਰ ਪਿਆ ਅਤੇ ਸਟਾਰ ਐਕਸਪ੍ਰੈਸ ਲਗਜ਼ਰੀ ਬੱਸ ਸਰਵਿਸ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਤੋ ਦਿੱਲੀ ਏਅਰਪੋਰਟ ਲਈ ਸ਼ੁਰੂ ਹੋ ਚੁੱਕੀ ਹੈ। ਇਸੇ ਕੜੀ ਤਹਿਤ ਸਟਾਰ ਐਕਸਪ੍ਰੈਸ ਦਾ ਨਵਾਂ ਦਫਤਰ ਫਰਿਜ਼ਨੋ ਕੈਲੀਫੋਰਨੀਆਂ ਵਿਖੇ ਵੀ ਖੁੱਲ੍ਹ ਚੁੱਕਿਆ। ਇਸੇ ਦਫਤਰ ਦੀ ਓਪਨਿੰਗ ਮੌਕੇ ਰਣਜੀਤ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬੱਸਾਂ ਸਿੱਧੀਆਂ ਪੰਜਾਬ ਤੋਂ ਦਿੱਲੀ ਏਅਰਪੋਰਟ ਅਤੇ ਏਅਰਪੋਰਟ ਤੋਂ ਡਰਿਕਟ ਪੰਜਾਬ ਲਈ ਸਫਲਤਾ ਪੂਰਵਕ ਚੱਲ ਰਹੀਆਂ ਹਨ। ਉਹਨਾਂ ਦੱਸਿਆ ਕਿ ਬੱਸ ਦਾ ਰੈਗੂਲਰ ਕਿਰਾਇਆ 2999 ਰੁਪਈਏ ਰੱਖਿਆ ਗਿਆ ਜਦੋਂ ਕਿ ਔਨਲਾਈਨ ਬੁਕਿੰਗ 2499 ਰੁਪੱਏ ਵਿੱਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਪਰਾਈਸ ਵਿੱਚ ਫ੍ਰੀ 3 ਸਟਾਰ ਹੋਟਲ ਦਾ ਖਾਣਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਜਿੱਥੇ ਤੁਸੀ ਸਲੀਪਰ ਸੀਟਾਂ ਦਾ ਅਨੰਦ ਮਾਣੋਗੇ ਓਥੇ ਬੱਸ ਵਿੱਚ ਫ੍ਰੀ ਵਾਈਫਾਈ ਦੀ ਸਹੂਲਤ ਵੀ ਮਿਲ ਰਹੀ ਹੈ। ਬੱਸ ਦੇ ਅੰਦਰ ਸਾਫ਼ ਸੁੱਥਰੇ ਬਾਥਰੂਮ ਦੀ ਸਹੂਲਤ ਹੈ, ਇਸੇ ਤਰੀਕੇ ਪੂਰੇ ਸਫਰ ਦੌਰਾਨ ਕੰਪਲੀਮੈਂਟਰੀ ਕੌਫੀ, ਕੋਕ, ਜੂਸ ਆਦਿ ਡਰਿੰਕਸ ਵੀ ਮਿਲਣਗੀਆਂ। ਉਹਨਾਂ ਕਿਹਾ ਕਿ ਔਨਲਾਈਨ ਬੁਕਿੰਗ ਲਈ ਜਾ ਵਧੇਰੇ ਜਾਣਕਾਰੀ ਲਈ ਤੁਸੀ www.starxpress.in  ਵੈਬਸਾਈਟ ਤੇ ਜਾ ਸਕਦੇ ਹੋ । ਅਮਰੀਕਾ ਵਿੱਚ ਟਿਕਟਾਂ ਜਾ ਹੋਰ ਜਾਣਕਾਰੀ ਲਈ ਤੁਸੀ ਰਣਜੀਤ ਗਿੱਲ ਨੂੰ (559) 709-9599 ਤੇ ਸੰਪਰਕ ਕਰ ਸਕਦੇ ਹੋ। ਇੰਡੀਆ ਮੇਨ ਨੰਬਰ ਤੇ ਸੰਪਰਕ ਕਰਨ ਲਈ 96581-97581 ‘ਤੇ ਡਾਇਲ ਕਰ ਸਕਦੇ ਹੋ।

Total Views: 237 ,
Real Estate