ਜਿਨਸੀ ਛੇੜਖਾਨੀ ਮਗਰੋਂ ਬੱਚੀਆਂ ਦੀ ਜੀਭ ਕੱਟ ਦਿੰਦਾ – ਦੂਹਰੀ ਉਮਰਕੈਦ ਰਣਵੀਰ ਚੌਧਰੀ

ਇੱਕ ਕਾਪੀ , ਜਿਸਦੇ ਪਹਿਲੇ ਪੇਜ ਤੇ ਗਰਲਫ੍ਰੈਂਡ ਦਾ ਸਕੈਚ ਬਣਿਆ ਹੋਇਆ ਸੀ । ਹੇਠਾਂ ਨਾਮ ਲਿਖਿਆਂ ਸੀ – ਸ਼ਹਿਨਾਜ। ਇਸ ਕਾਪੀ ਦੇ ਆਖਿ਼ਰੀ ਪੇਜ ਤੇ ਬੁਆਏਫ੍ਰੈਂਡ ਨੇ ਖੁਦ ਆਪਣਾ ਸਕੈਚ ਬਣਾ ਰੱਖਿਆ ਸੀ — ਇੱਥੋਂ ਤੱਕ ਤਾਂ ਇੱਕ ਕਿਊਟ ਲਵ ਸਟੋਰੀ ਲੱਗਦੀ ਹੈ, ਪਰ ਉਸੇ ਕਾਪੀ ਦਾ ਕਵਰ ਪੇਜ ਵੀ ਸੀ ਜਿੱਥੇ ਬੋਲਡ ਕਰਕੇ ਲਿਖਿਆ ਹੋਇਆ ਸੀ ਸਿਕੰਦਰ-ਮੌਤ ਦਾ ਕਹਿਰ । ਗੱਲ ਰਾਜਸਥਾਨ ਦੇ ਸਭ ਤੋਂ ਖੂੰਖਾਰ ਸੀਰੀਅਲ ਰੇਪਿਸਟ ਦੀ ਹੈ। ਜਿਸਦਾ ਘਰ ਵਾਲਿਆਂ ਨੇ ਸਿਕੰਦਰ ਨਾਂਮ ਰੱਖਿਆ ਸੀ , ਪਰ ਉਸਦੇ ਕੁਕਰਮਾਂ ਨੇ ਉਸਨੂੰ ਇੱਕ ਨਵਾਂ ਨਾਂਮ ਦਿੱਤਾ- ਜੀਵਾਣੂ ਉਰਫ ਵਾਇਰਸ । 19 ਸਾਲ ਵਿੱਚ 65 ਤੋਂ ਜਿ਼ਆਦਾ ਬਲਾਤਕਾਰ ਅਤੇ ਛੇੜਖਾਨੀ , ਕਤਲ ਦੇ ਮਾਮਲੇ । ਅਪਰਾਧਾਂ ਦੀ ਇਸ ਲੜੀ ਕਾਰਨ ਹੀ ਜੀਵਾਣੂ ਦਾ ਨਾਮ ਉਹਨਾਂ ਚੁਣੀਂਦਾ ਖ਼ਤਰਨਾਕ ਅਪਰਾਧੀਆਂ ਦੀ ਲਿਸਟ ਵਿੱਚ ਸ਼ਾਮਿਲ ਹੈ, ਜਿੰਨ੍ਹਾਂ ਨੂੰ ਦੋ ਵਾਰ ਉਮਰਕੈਦ ਸੁਣਾਈ ਗਈ । ਜੀਵਾਣੂ ਤੇ ਇੱਕ ਹੋਰ ਕੇਸ ਚੱਲ ਰਿਹਾ ਹੈ , ਜਿਸ ਵਿੱਚ ਪੀੜਤ ਅਤੇ ਉਸਦੇ ਘਰਵਾਲੇ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਹਨ। ਉਮਰਕੈਦ ਤੋਂ ਬਾਅਦ ਵੀ ਜੀਵਾਣੂ ਦੀ ਹੈਵਾਨੀਅਤ ਖ਼ਤਮ ਨਹੀਂ ਹੋਈ । ਮਾਸੂਮ ਬੱਚਿਆਂ ਨੂੰ ਸੈਕਸੂਅਲ ਹਰਾਸਮੈਂਟ ਕਰਨ ਵਾਲਾ ਜੀਵਾਣੂ ਹੁਣ ਜੇਲ੍ਹ ਦੀ ਬੰਦ ਚਾਰਦੀਵਾਰੀ ‘ਚ ਦੂਜੇ ਅਪਰਾਧੀਆਂ ਦਾ ਯੋਨ ਸੋਸ਼ਣ ਕਰ ਰਿਹਾ ਹੈ। ਜੀਵਾਣੂ ਨੇ ਕਈ ਮਾਸੂਮ ਬੱਚਿਆਂ ਅਤੇ ਅਪਰਾਧੀਆਂ ਨੂੰ ਅਜਿਹੀ ਬਿਮਾਰੀ ਦੇ ਦਿੱਤੀ , ਜਿਹੜੀ ਆਖ਼ਰੀ ਸਾਹ ਤੱਕ ਉਹਨਾਂ ਦਾ ਪਿੱਛਾ ਨਹੀਂ ਛੱਡੇਗੀ । ਜੀਵਾਣੂ ਨੇ ਗੁਨਾਹਾਂ ਦਾ ਵਾਰੰਟ ਤਿਆਰ ਵਾਲੇ ਅੱਧਾ ਦਰਜਨ ਪੁਲਿਸ ਅਫਸਰਾਂ , 25 ਤੋਂ ਜਿ਼ਆਦਾ ਪੀੜਤ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਗੱਲ ਕੀਤੀ ਤਾਂ ਸਾਹਮਣੇ ਆਈ ਜੀਵਾਣੂ ਦੇ ਜੁਰਮ ਦੀ ਦਿਲ ਦਹਿਲਾਉਣ ਵਾਲੀ ਦਾਸਤਾਨ ਨਸੇ਼ ਦੇ ਆਦੀ ਜੀਵਾਣੂ ਦਾ 12 ਸਾਲ ਦੀ ਉਮਰ ‘ਚ ਪਹਿਲਾ ਕਰਾਈਮ ਸੀ। ਏਸੀਪੀ ਝੋੇਟਵਾੜਾ, ਪ੍ਰਮੋਦ ਸਵਾਮੀ ਨੇ ਦੱਸਿਆ ਕਿ ਸ਼ਹਿਰ ਵਿੱਚ ਨਾਈ ਦੀ ਥੜੀ ਕੋਲ ਇੱਕ ਕਮਰਾ ਕਿਰਾਏ ਤੇ ਰਹਿਣ ਵਾਲਾ ਸਿਕੰਦਰ (37) ਬਚਪਨ ਤੋਂ ਅਪਰਾਧੀ ਬਿਰਤੀ ਦਾ ਸੀ । ਉਸਨੇ ਪਿਤਾ ਨੇ ਦੂਜੀ ਸ਼ਾਦੀ ਕਰ ਲਈ ਅਤੇ ਉਸਦੀਆਂ ਹਰਕਤਾਂ ਤੋਂ ਤੰਗ ਆ ਕੇ ਉਸ ਨੂੰ ਘਰੋ ਕੱਢ ਦਿੱਤਾ। ਘਰੋਂ ਨਿਕਲਦੇ ਹੀ 12 ਸਾਲ ਦੀ ਉਮਰ ‘ਚ ਉਸਨੇ ਚੋਰੀ ਕਰਕੇ ਜੁਰਮ ਦੀ ਦੁਨੀਆ ‘ਚ ਪੈਰ ਰੱਖਿਆ । ਸਮੈਕ ਅਤੇ ਸ਼ਰਾਬ ਦੀ ਲਤ ਦੇ ਕਾਰਨ ਸਿਕੰਦਰ ਨੇ ਇੱਕ ਮਗਰੋਂ ਇੱਕ ਲਗਾਤਾਰ ਕਈ ਵਾਰਦਾਤਾਂ ਕੀਤੀਆਂ। ਗ੍ਰਿਫ਼ਤਾਰੀ ਮਗਰੋਂ ਜਦੋਂ ਉਹ ਜੇਲ੍ਹ ਗਿਆ ਤਾਂ ਦੂਜੇ ਅਪਰਾਧੀਆਂ ਨੇ ਉਸਦੇ ਨਾਲ ਯੋਨ ਸੋਸ਼ਣ ਕੀਤਾ । ਫੇਰ ਬਾਹਰ ਆ ਕੇ ਉਸਨੇ 10 ਸਾਲ ਤੋਂ ਛੋਟੇ ਬੱਚਿਆਂ ਦਾ ਯੋਨ ਸੋਸ਼ਣ ਕਰਨਾ ਸੁਰੂ ਕਰ ਦਿੱਤਾ। ਉਹ ਕਾਲੋਨੀਆਂ ‘ਚ ਘੁੰਮਦਾ , ਬੱਚਿਆਂ ਨੂੰ ਇਕੱਲੇ ਦੇਖ ਕੇ ਚਾਕਲੇਟ ਦਾ ਝਾਂਸਾ ਦੇ ਕੇ ਚੱਕ ਲੈਂਦਾ। ਜੇਕਰ ਉਸਨੂੰ ਬੱਚੇ ਨਾ ਮਿਲਦੇ ਤਾਂ ਮਰਦਾਂ / ਸਮਲਿੰਗੀਆਂ ਅਤੇ ਖੁਸਰਿਆਂ ਨਾਲ ਸਰੀਰਕ ਸਬੰਧ ਕਾਇਮ ਕਰਦਾ। ਬੱਚਿਆਂ ਦੀਆਂ ਚੀਕਾਂ ਸੁਣਨ ਲਈ ਉਹਨਾਂ ਨੂੰ ਕੁੱਟਦਾ । ਪੁਲੀਸ ਜਾਂਚ ‘ਚ ਸਾਹਮਣੇ ਆਇਆ ਉਹ ਬੱਚਿਆਂ ਨਾਲ ਕੁਕਰਮ ਤਾਂ ਕਰਦਾ ਹੀ ਨਾਲ ਉਹਨਾ ਨਾਲ ਓਰਲ ਸੈਕਸ ਵੀ ਕਰਦਾ। ਉਹਨੂੰ ਬੱਚਿਆਂ ਦੀ ਚੀਕਾਂ ਸੁਣ ਕੇ ਮਜਾ ਆਉਂਦਾ ਸੀ । ਉਹ ਬੱਚਿਆਂ ਨੂੰ ਫਰਸ਼ ਤੇ ਪਟਕਾ ਕੇ ਮਾਰਦਾ ਫਿਰ ਚਾਕੂ ਨਾਲ ਉਹਨਾਂ ਤੇ ਵਾਰ ਕਰਦਾ । ਰੇਪ ਕਰਨ ਮਗਰੋਂ ਕਈ ਬੱਚਿਆਂ ਦੀ ਉਸਨੇ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਸੀ। 22 ਜੂਨ 2019 ਨੂੰ ਜੈਪੁਰ ਦੇ ਸ਼ਾਸਤਰੀ ਨਗਰ ਵਿੱਚ ਜੀਵਾਣੂ ਨੇ 4 ਸਾਲ ਦੀ ਬੱਚੀ ਅਤੇ 1 ਜੁਲਾਈ 2019 ਨੂੰ 7 ਸਾਲ ਦੀ ਬੱਚੀ ਨੂੰ ਆਪਣਾ ਸਿ਼ਕਾਰ ਬਣਾਇਆ। ਦੋਵਾਂ ਘਟਨਾਵਾਂ ਕਰਕੇ ਸ਼ਹਿਰ ਚ ਵੱਡੇ ਪ੍ਰਦਰਸ਼ਨ ਹੋਏ ਅਤੇ ਧਾਰਾ 144 ਲਾਗੂ ਕਰਨੀ ਪਈ । ਪਤਾ ਉਦੋਂ ਲੱਗਿਆ ਕਿ ਜਦੋਂ ਜੀਵਾਣੂ ਅੜਿੱਕੇ ਆਇਆ ਕਿ ਉਸਨੇ ਹੁਣ ਤੱਕ 64 ਘਟਨਾਵਾਂ ਨੂੰ ਅੰਜ਼ਾਮ ਦਿੱਤਾ ਸੀ । ਉਹ ਇਹਨਾ ਦੋਵਾਂ ਬੱਚੀਆਂ ਨੂੰ ਮਾਰਨਾ ਚਾਹੁੰਦਾ ਸੀ । 7 ਸਾਲ ਦੀ ਪੀੜਤ ਬੱਚੀ ਹੁਣ 10 ਸਾਲ ਦੀ ਹੋ ਚੁੱਕੀ ਹੈ। ਉਸਦੇ ਦਿਮਾਗ ਚ ਐਨਾ ਸਹਿਮ ਹੈ ਕਿ ਉਸਨੂੰ ਦੋ ਵਿਅਕਤੀ ਸਕੂਲ ਛੱਡਣ ਜਾਂਦੇ ਹਨ। ਜੇ ਬਿਜਲੀ ਚਲੀ ਜਾਵੇ ਤਾਂ ਉਹ ਸਹਿਮ ਜਾਂਦੀ ਹੈ। ਘਟਨਾ ਦੇ ਡੇਢ ਸਾਲ ਤੱਕ ਤਾਂ ਬੱਚੀ ‘ਚ ਘਰ ਦੀ ਦਹਿਲੀਜ ਪਾਰ ਕਰਨ ਦੀ ਹਿੰਮਤ ਨਹੀਂ ਸੀ । ਬੱਚੀ ਦੇ ਬਾਪ ਨੇ ਕਿਹਾ ਮੇਰੀ ਬੱਚੀ ਹਿੰਮਤ ਵਾਲੀ ਹੈ ਜਿਸਨੇ ਅਦਾਲਤ ‘ਚ ਦੋਸ਼ੀ ਨੂੰ ਪਹਿਚਾਣ ਲਿਆ , ਹੋਰ ਗੱਲ ਕਰਕੇ ਅਸੀਂ ਆਪਣੇ ਜ਼ਖ਼ਮ ਨਹੀਂ ਕਰੁਦੇਣਾ ਚਾਹੁੰਦੇ। ਦੋਸ਼ੀ ਦੀ ਭਾਲ ਲਈ ਪੁਲੀਸ ਕਰਮੀਆਂ ਨੇ ਮਜਦੂਰ ਦਾ ਭੇਸ ਧਾਰਿਆ। ਐਡੀਸ਼ਨਲ ਕਮਿਸ਼ਨਰ ਨੇ 200 ਪੁਲੀਸ ਵਾਲਿਆਂ ਨੂੰ ਮੁਜਰਿਮ ਭਾਲਣ ਦਾ ਟਾਸਕ ਦਿੱਤਾ ਸੀ । ਪੁਲੀਸ ਨੇ 100 ਤੋਂ ਜਿ਼ਆਦਾ ਸੀਸੀਟੀਵੀ ਕੈਮਰਿਆ ਦੀ ਫੁਟੇਜ ਚੈੱਕ ਕੀਤੀ ਪਰ ਕੋਈ ਸੁਰਾਗ ਨਾ ਮਿਲਿਆ। ਜਾਂਚ ‘ਚ ਪਤਾ ਲੱਗਿਆ ਕਿ ਮੁਰਲੀਪੁਰਾ ਇਲਾਕੇ ਚ ਇਸੇ ਤਰ੍ਹਾਂ ਦੇ ਅਪਰਾਧ ‘ਚ ਜੀਵਾਣੂ ਨਾਂ ਦੇ ਵਿਅਕਤੀ ਨੇ ਹੱਤਿਆ ਕੀਤੀ ਸੀ। ਪੁਲਿਸ ਨੇ ਉਸਦਾ ਫੋਨ ਨੰਬਰ ਲੱਭ ਕੇ ਟਰੇਸ ਕੀਤਾ ਕਿ ਉਹ ਜੈਪੁਰ ਤੋਂ ਕੋਟਾ ਆਪਣੇ ਦੋਸਤ ਕੋਲ ਜਾ ਰਿਹਾ ਹੈ । ਪੁਲੀਸ ਵਾਲਿਆਂ ਨੇ ਮਜਦੂਰ ਅਤੇ ਠੇਲੇ ਵਾਲੇ ਬਣਕੇ ਉਸਦੇ ਦੋਸਤ ਦੀ ਚਾਹ ਦੀ ਦੁਕਾਨ ਦੇ ਡੇਰਾ ਲਾ ਲਿਆ , ਜਦੋਂ ਵੀ ਜੀਵਾਣੂ ਉੱਥੇ ਪਹੁੰਚਿਆ ਤਾਂ ਚੁੱਕ ਲਿਆ। ਪੁਲੀਸ ਨੇ ਸਖ਼ਤੀ ਕੀਤੀ ਤਾਂ ਉਸਨੇ ਆਪਣੀ ਅਪਰਾਧ ਕਥਾ ਬਿਆਨ ਕੀਤੀ । ਇਸ ਮਗਰੋਂ ਕੋਈ ਵਕੀਲ ਉਸਦਾ ਕੇਸ ਲੜਨ ਨੂੰ ਤਿਆਰ ਨਹੀਂ ਸੀ । ਭੜਕੇ ਲੋਕਾਂ ਨੇ ਅਦਾਲਤ ਵਿੱਚ ਉਸਦੀ ਕੁੱਟਮਾਰ ਕੀਤੀ ਸੀ । ਜੀਵਾਣੂ , ਏਡਸ ਤੋਂ ਪੀੜਤ ਹੈ ਅਤੇ ਉਸਨੇ ਬਹੁਤ ਸਾਰੇ ਵਿਅਕਤੀਆਂ ਅਤੇ ਬੱਚਿਆਂ ਨਾਲ ਸਰੀਰਕ ਸਬੰਧ ਬਣਾ ਕੇ ਏਡਸ ਦੇ ਵਾਇਰਸ ਅੱਗੇ ਵੰਡੇ ਹਨ।

Total Views: 267 ,
Real Estate