
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):- ਫਰਿਜ਼ਨੋ ਵਿਖੇ ਕਬੂਤਰ ਸੌਕੀਨਾਂ ਦੀ ਬਣਾਈ “ਮਾਝਾ, ਮਾਲਵਾ ਅਤੇ ਦੁਆਬਾ ਪਿਚਨ ਕਲੱਬ” ਵੱਲੋਂ ਕਬੂਤਰਾਂ ਦੀ ਸ਼ਾਨਦਾਰ ਬਾਜ਼ੀ ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸ਼ੈਨਵਾਕੀਨ ਵਿੱਚ ਕਰਵਾਈ ਗਈ। ਜਿਸ ਵਿੱਚ ਕਬੂਤਰਾਂ ਦੇ ਸੌਕੀਨਾਂ ਦੁਆਰਾ ਤਕਰੀਬਨ 39 ਦੇ ਕਰੀਬ ਕਬੂਤਰਾਂ ਨੂੰ ਇਸ ਬਾਜ਼ੀ ਵਿੱਚ ਸਾਮਲ ਕੀਤਾ ਗਿਆ। ਇਸ ਕਬੂਤਰਬਾਜ਼ੀ ਵਿੱਚ ਫਰਿਜ਼ਨੋ ਤੋਂ ਇਲਾਵਾ ਯੂਬਾ-ਸਿਟੀ, ਸੈਕਰਾਮੈਟੋ, ਬੇਕਰਸ਼ਫੀਲਡ ਅਤੇ ਹੋਰ ਦੁਰਾਡੇ ਸ਼ਹਿਰਾਂ ਤੋਂ ਕਬੂਤਰਾਂ ਦੇ ਸੌਕੀਨ ਆਪਣੇ ਕਬੂਤਰਾਂ ਸਮੇਤ ਪਹੁੰਚੇ। ਜਿਸ ਨੂੰ ਦੇਖਣ ਲਈ ਕੈਲੇਫੋਰਨੀਆਂ ਦੇ ਦੂਰ ਦੁਰਾਡੇ ਦੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਕਬੂਤਰਬਾਜ਼ੀ ਦੇ ਸ਼ੌਕੀਨ ਵੀ ਪਹੁੰਚੇ ਹੋਏ ਸਨ। ਇਹ ਬਾਜ਼ੀ ਦਾ ਸਮਾਂ ਜਿਆਦਾ ਹੋਣ ਕਰਕੇ ਸਵੇਰੇ 7 ਵਜੇ ਸੁਰੂ ਹੋਈ ਅਤੇ ਸ਼ਾਮ 6 ਵਜੇ ਦੇ ਲਗਭਗ ਸਮਾਮਤ ਹੋਈ।
ਸਭ ਤੋਂ ਵੱਧ ਸਮਾਂ ਉੱਡਣ ਵਾਲੇ ਕਬੂਤਰ ਦਾ ਪਹਿਲਾ ਸਥਾਨ ਰਿਹਾ, ਜਿਸ ਨੂੰ ਸਨਮਾਨ ਨਿਸ਼ਾਨੀ ਅਤੇ ਹੋਰ ਇਨਾਮ ਦਿੱਤੇ ਗਏ। ਜਦ ਕਿ ਉਡਾਰੀ ਸਮੇਂ ਅਨੁਸਾਰ ਬਾਕੀ ਇਨਾਮ ਦੂਜਾ ਸਥਾਨ ਅਤੇ ਤੀਜਾ ਸਥਾਨ ਆਦਿਕ ਦਿੱਤੇ ਗਏ।
ਇਸ ਤੋਂ ਇਲਾਵਾ ਬਾਜ਼ੀ ਵਿੱਚ ਸਾਮਲ ਹੋਣ ਵਾਲੇ ਕਬੂਤਰਾਂ ਦੇ ਮਾਲਕਾ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਫਰਿਜ਼ਨੋ ਪੰਜਾਬੀਆਂ ਨੇ ਵਿਦੇਸ਼ਾ ਵਿੱਚ ਵੀ ਆ ਕੇ ਇਸ ਕਬੂਤਰਬਾਜ਼ੀ ਦੇ ਸ਼ੌਕ ਨੂੰ ਨਵੇਂ ਸਿਰੇ ਤੋਂ ਸੁਰੂ ਕਰਕੇ ਪਹਿਲ ਕਦਮੀਂ ਕੀਤੀ ਹੈ।
ਫਰਿਜ਼ਨੋ ‘ਚ ਕਬੂਤਰਾਂ ਦੀ ਹੋਈ ਬਾਜ਼ੀ
Total Views: 294 ,
Real Estate


















