ਫਲੋਰੀਡਾ ਦੀਆਂ 18ਵੀਆਂ ਰਾਸ਼ਟਰੀ ਸੀਨੀਅਰ ਖੇਡਾਂ ਵਿੱਚ ਪੰਜਾਬੀਆਂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ)
ਅਮਰੀਕਾ ਦੇ ਕਿਸੇ ਵੀ ਸ਼ਹਿਰ ਜਾਂ ਸਟੇਟ ਵਿੱਚ ਕੋਈ ਸ਼ੀਨੀਅਰ ਖੇਡਾਂ ਹੁੰਦੀਆਂ ਹੋਣ, ਫਰਿਜ਼ਨੋ ਨਿਵਾਸੀ ਗੁਰਬਖਸ਼ ਸਿੰਘ ਸਿੱਧੂ ਓਥੇ ਆਪਣੇ ਸਾਥੀਆਂ ਸਮੇਤ ਪਹੁੰਚਕੇ ਆਪਣੀ ਖੇਡ ਦਾ ਲੋਹਾ ਜ਼ਰੂਰ ਮਨਵਾਉਂਦੇ ਹਨ। ਇਸ ਸਾਲ 10 ਤੋਂ 23 ਮਈ ਤੱਕ ਫੋਰਟ ਲਾਡਰਡੇਲ, ਫਲੋਰੀਡਾ ਵਿੱਚ 18ਵੀਆਂ ਰਾਸ਼ਟਰੀ ਸੀਨੀਅਰ ਖੇਡਾਂ ਹੋਈਆਂ। ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਪੰਜਾਬੀ ਸੀਨੀਅਰ ਚੋਬਰ ਗੁਰਬਖਸ਼ ਸਿੰਘ ਸਿੱਧੂ, ਦਿਲਾਵਰ ਸਿੰਘ ਅਤੇ ਹਜ਼ੂਰ ਸਿੰਘ ਆਦਿ ਪਹੁੰਚੇ ਹੋਏ ਸਨ ਅਤੇ ਇਹਨਾਂ ਸੀਨੀਅਰ ਚੋਬਰਾਂ ਨੇ ਆਪੋ ਆਪਣੀ ਖੇਡ ਦਾ ਲੋਹਾ ਮਨਵਾਇਆ। ਇਹਨਾਂ ਸੀਨੀਅਰ ਖੇਡਾਂ ਦੌਰਾਨ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋਅ ਦੇ ਮੁਕਾਬਲਾ ਦੌਰਾਨ 39:40 ਮੀਟਰ ਥਰੋਅ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ।ਮੈਰੀਲੈਡ ਸਟੇਟ ਇਮੇਜ ਗਰੁੱਪ 90-94 ਦੇ ਦਿਲਵਰ ਸਿੰਘ ਨੇ 100 ਮੀਟਰ ਡੈਸ਼ ਰੇਸ ਵਿੱਚ ਹਿੱਸਾ ਲਿਆ ਅਤੇ 28:21 ਸਕਿੰਟ ਦੇ ਸਮੇਂ ਨਾਲ 7ਵਾਂ ਸਥਾਨ ਪ੍ਰਾਪਤ ਕੀਤਾ। ਸੈਨਹੋਜੇ ਕੈਲੀਫੋਰਨੀਆ ਦੇ ਹਜ਼ੂਰ ਸਿੰਘ ਸੈਣੀ ਨੇ 50 ਮੀਟਰ ਡੈਸ਼ ਵਿੱਚ ਭਾਗ ਲਿਆ ਅਤੇ ਪਹਿਲੀ ਹੀਟ ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ। ਇਹਨਾਂ ਦਿਲਚਸਪ ਮੁਕਾਬਲਿਆਂ ਵਿੱਚ ਅਮਰੀਕਾ ਦੇ 50 ਰਾਜਾਂ ਦੇ ਲਗਭਗ 10000 ਐਥਲੀਟ 20 ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਪਹੁੰਚੇ ਹੋਏ ਸਨ।

 

Total Views: 507 ,
Real Estate