ਜਥੇਦਾਰ ਹਰਪ੍ਰੀਤ ਸਿੰਘ, ਸਿੱਧੂ ਮੂਸੇਵਾਲਾ ਤੇ ਗਨੀਵ ਕੌਰ ਸਣੇ ਇਨ੍ਹਾਂ ਹਸਤੀਆਂ ਦੀ ਸੁਰੱਖਿਆ ਘਟਾਈ ਗਈ

ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ 424 ਹਸਤੀਆਂ ਨੂੰ ਦਿੱਤੀ ਪੁਲਿਸ ਸੁਰੱਖਿਆ ਨੂੰ ਘਟਾਇਆ ਜਾਂ ਖ਼ਤਮ ਕੀਤਾ ਗਿਆ ਹੈ।ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਅਤੇ ਅਕਾਲੀ ਦਲ ਦੀ ਮੌਜੂਦਾ ਵਿਧਾਇਕ ਗਨੀਵ ਕੌਰਮ ਮਜੀਠੀਆ ਦੇ ਨਾਲ ਸ਼ਾਮਲ ਹੈ।ਪੰਜਾਬ ਦੇ ਅਡੀਸ਼ਨਲ ਡੀਜੀਪੀ ਵੱਲੋਂ ਜਾਰੀ ਇਸ ਸੂਚੀ ਵਿੱਚ ਪੰਜਾਬ ਦੇ ਧਾਰਮਿਕ, ਸਿਆਸੀ ਅਤੇ ਨੌਕਰਸ਼ਾਹ ਖੇਤਰ ਨਾਲ ਕਈ ਵੱਡੇ ਨਾਮ ਸ਼ਾਮਲ ਹਨ।ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਦੇ ਇਸ ਫ਼ੈਸਲੇ ਉੱਪਰ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ”ਪੰਜਾਬ ਸਰਕਾਰ ਦੀ ਸੁਰੱਖਿਆ ਦੀ ਲੋੜ ਨਹੀਂ ਹੈ। ਅੱਧੇ ਉਨ੍ਹਾਂ ਨੇ ਵਾਪਸ ਲੈ ਲਏ ਹਨ ਅੱਧੇ ਅਸੀਂ ਵਾਪਸ ਕਰ ਦਿਆਂਗੇ।”
ਧਾਰਮਿਕ ਹਸਤੀਆਂ ਵਿੱਚ ਗਿਆਨੀ ਰਘਬੀਰ ਸਿੰਘ (ਜਥੇਦਾਰ ਕੇਸਗੜ੍ਹ ਸਾਹਿਬ),ਗਿਆਨੀ ਹਰਪ੍ਰੀਤ ਸਿੰਘ (ਜਥੇਦਾਰ ਦਮਦਮਾ ਸਾਹਿਬ),ਗਿਆਨੀ ਜਗਤਾਰ ਸਿੰਘ (ਮੁੱਖ ਗ੍ਰੰਥੀ ਦਰਬਾਰ ਸਾਹਿਬ, ਅੰਮ੍ਰਿਤਸਰ),ਲੱਖਾ ਸਿੰਘ (ਨਾਨਕਸਰ ਕਲੇਰਾਂ, ਜਗਰਾਓਂ),ਘਾਲਾ ਸਿੰਘ (ਨਾਨਕਸਰ ਕਲੇਰਾਂ, ਜਗਰਾਓਂ),ਪਿਆਰਾ ਸਿੰਘ ਭਨਿਆਰਾਂਵਾਲੇ ਦੇ ਡੇਰੇ ਦੇ ਮੌਜੂਦਾ ਮੁਖੀ ਸਤਨਾਮ ਸਿੰਘ,ਨਿਰੰਜਨ ਦਾਸ (ਡੇਰਾ ਸੱਚਖੰਡ ਬੱਲਾਂ, ਜਲੰਧਰ),ਸਤਿਗੁਰੂ ਉਧੇ ਸਿੰਘ ਨਾਮਧਾਰੀ (ਡੇਰਾ ਮੁਖੀ ਭੈਣੀ ਸਾਹਿਬ, ਲੁਧਿਆਣਾ),ਸਾਹਿਬ ਕੌਰ ਮਰਹੂਮ ਸੰਤ ਜਗਜੀਤ ਸਿੰਘ (ਭੈਣੀ ਸਾਹਿਬ) ਦੀ ਬੇਟੀ,ਜਗਤਾਰ ਸਿੰਘ ਮਰਹੂਮ ਜਗਜੀਤ ਸਿੰਘ (ਭੈਣੀ ਸਾਹਿਬ) ਦੇ ਜਵਾਈ,ਅਜੀਤ ਸਿੰਘ ਪੂਹਲਾ ਦੀ ਮਾਂ ਸੁਰਿੰਦਰ ਕੌਰ,ਸੁਖਦੇਵ ਸਿੰਘ (ਮੁਖੀ ਡੇਰਾ ਰੂਮੀਂ, ਬਠਿੰਡਾ),ਡੇਰਾ ਦਿਵਿਆ ਜੋਤੀ ਜਾਗਰਿਤੀ ਸੰਸਥਾਨ, ਜਲੰਧਰ,ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ (ਸ਼ਾਹੀ ਇਮਾਮ ਪੰਜਾਬ),ਲੁਧਿਆਣਾ ਦੀ ਸੁਰੱਖਿਆ ਵਾਪਸ ਲਈ ਗਈ ਹੈ ।
ਸਿਆਸੀ ਆਗੂਆਂ ਵਿੱਚ ਸ਼ਰਨਜੀਤ ਸਿੰਘ ਢਿੱਲੋ, ਪਰਗਟ ਸਿੰਘ ਢਿਲੋਂ, ਮਹਿੰਦਰ ਸਿੰਘ ਕੇਪੀ, ਸ਼ਮਸ਼ੇਰ ਸਿੰਘ ਦੂਲੋਂ (ਕਾਂਗਰਸ), ਜਗਦੇਵ ਸਿੰਘ ਕਮਾਲੂ (ਸਾਬਕਾ ਵਿਧਾਇਕ, ਮੌੜ),ਕੁਲਜੀਤ ਸਿੰਘ ਨਾਗਰਾ (ਕਾਂਗਰਸ), ਕੰਵਰ ਸੰਧੂ ( ਸਾਬਕਾ ਵਿਧਾਇਕ, ਖਰੜ),ਸ਼ਰਨਜੀਤ ਸਿੰਘ ਢਿੱਲੋਂ (ਸਾਬਕਾ ਵਿਧਾਇਕ,ਅਕਾਲੀ ਦਲ),ਫ਼ਤਹਿ ਜੰਗ ਸਿੰਘ ਬਾਜਵਾ (ਸਾਬਕਾ ਵਿਧਾਇਕ),ਕੁਲਬੀਰ ਸਿੰਘ ਜੀਰਾ (ਸਾਬਕਾ ਵਿਧਾਇਕ),ਅਜੈਬ ਸਿੰਘ ਭੱਟੀ (ਸਾਬਕਾ ਵਿਧਾਇਕ),ਅਨਿਲ ਸਰੀਨ (ਭਾਜਪਾ ਪੰਜਾਬ ਦੇ ਮੁੱਖ ਬੁਲਾਰੇ),ਨਿਰਮਲ ਸਿੰਘ ਕਾਹਲੋਂ (ਸਾਬਕਾ ਸਪੀਕਰ, ਪੰਜਾਬ ਵਿਧਾਨ ਸਭਾ),ਰਾਣਾ ਕੇਪੀ ਸਿੰਘ (ਸਾਬਕਾ ਸਪੀਕਰ, ਪੰਜਾਬ ਵਿਧਾਨ ਸਭਾ),ਮਹਿੰਦਰ ਸਿੰਘ ਕੇਪੀ (ਚੇਅਰਮੈਨ, ਟੈਕਨੀਕਲ ਐਜੂਕੇਸ਼ਨ ਬੋਰਡ ਪੰਜਾਬ),ਪਰਗਟ ਸਿੰਘ ( ਵਿਧਾਇਕ, ਜਲੰਧਰ ਕੈਂਟ, ਕਾਂਗਰਸ) ਸਾਮਿਲ ਹਨ।

Total Views: 561 ,
Real Estate