ਪੈ ਰਹੀ ਜਿਆਦਾ ਗਰਮੀ ਦੌਰਾਨ ਅੱਖਾਂ ਦਾ ਕਰੋ ਬਚਾਅ

ਗਰਮੀਆਂ ਵਿੱਚ ਚਿਲਕਦੀ ਧੁੱਪ ਕਾਰਨ ਅੱਖਾਂ ਦੀਆਂ ਕਈ ਕਿਸਮ ਦੀਆਂ ਐਲਰਜੀ ਦੀਆਂ ਸਮੱਸਿਆਵਾਂ ਤੇ ਲਾਗ ਆਮ ਬਿਮਾਰੀਆਂ ਹਨ। ਉਦਯੋਗਿਕ ਮਾਹਿਰਾਂ ਦਾ ਕਹਿਣਾ ਹੈ ਕਿ ਸਾਲ ਦੇ ਇਸ ਸਮੇਂ ’ਚ ਅੱਖਾਂ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ। ਅੱਖਾਂ ਦੇ ਮਾਹਿਰਾਂ ਅਨੁਸਾਰ ,‘ਐਲਰਜੀ, ਲਾਗ ਜਿਵੇਂ ਅੱਖਾਂ ਦੁਖਣੀਆਂ ਆਉਣੀਆਂ ਤੇ ਅੱਖਾਂ ’ਚ ਖੁਸ਼ਕੀ ਅਜਿਹੀਆਂ ਕੁਝ ਸਮੱਸਿਆਵਾਂ ਹਨ। ਅਜਿਹੀ ਸਥਿਤੀ ’ਚ ਸਾਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਜੇਕਰ ਸਮੇਂ ਸਿਰ ਡਾਕਟਰੀ ਸਲਾਹ ਨਹੀਂ ਮੰਨੀ ਜਾਂਦੀ ਤਾਂ ਹਾਲਤ ਹੋਰ ਖਰਾਬ ਹੋ ਸਕਦੀ ਹੈ।’ ਇਸ ਤੋਂ ਇਲਾਵਾ ਹਵਾ ਵਿੱਚ ਮੌਜੂਦ ਵੱਡੇ ਪੱਧਰ ’ਤੇ ਪ੍ਰਦੂਸ਼ਕ ਤੱਤ ਵੀ ਸਮੱਸਿਆ ਪੈਦਾ ਕਰਦੇ ਹਨ। ਅੱਖਾਂ ਸਬੰਧੀ ਦਿੱਕਤਾਂ ਦੇ ਲੱਛਣਾਂ ’ਚ ਖਾਰਸ਼, ਅੱਖਾਂ ਦਾ ਲਾਲ ਹੋਣਾ ਜਾਂ ਇਨ੍ਹਾਂ ਵਿੱਚ ਜਲਣ ਹੋਣਾ ਸ਼ਾਮਲ ਹਨ।ਗਰਮੀਆਂ ਵਿੱਚ ਸਾਡੀਆਂ ਅੱਖਾਂ ਵੱਧ ਸੰਵੇਦਨਸ਼ੀਲ ਹੋ ਜਾਂਦੀਆਂ ਹਨ, ਇਸ ਲਈ ਇਨ੍ਹਾਂ ਦੀ ਦੇਖਭਾਲ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਕੰਟੈਕਟ ਲੈਂਜ਼ਾਂ ਦੀ ਵਰਤੋਂ ਕਰ ਰਹੇ ਹੋ ਤਾਂ ਚਸ਼ਮੇ ਪਹਿਨ ਕੇ ਅੱਖਾਂ ਦੀ ਸੰਭਾਲ ਕੀਤੀ ਜਾ ਸਕਦੀ ਹੈ। ਜੇਕਰ ਕੋਈ ਅੱਖਾਂ ਦੀ ਸੰਭਾਲ ਸਹੀ ਢੰਗ ਨਾਲ ਨਹੀਂ ਕਰਦਾ ਤਾਂ ਉਸ ਨੂੰ ਅੱਖਾਂ ’ਚ ਖੁਸ਼ਕੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅੱਖਾਂ ਦੀ ਅੱਥਰੂ ਵਾਲੀ ਪਰਤ ’ਚੋਂ ਨਮੀ ਬਹੁਤ ਜਲਦੀ ਉੱਡ ਜਾਂਦੀ ਹੈ। ਜੇਕਰ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਅੱਖਾਂ ਵਿੱਚ ਜਲਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ।’ ਗਰਮੀ ਦੇ ਮਹੀਨਿਆਂ ਵਿੱਚ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਦੇ ਸੰਪਰਕ ’ਚ ਆਉਣ ਕਾਰਨ ਅੱਖਾਂ ਦੀਆਂ ਕਈ ਕਿਸਮ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਨ੍ਹਾਂ ਦੇ ਇਲਾਜ ਲਈ ਡਾਕਟਰ ਕੋਲ ਨਿਯਮਿਤ ਢੰਗ ਨਾਲ ਜਾਣ ਦੀ ਲੋੜ ਪੈ ਸਕਦੀ ਹੈ।
ਤਾਪਮਾਨ ਦੇ ਲਗਾਤਾਰ ਵਧਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਪ੍ਰਬੰਧਾਂ ਦੀ ਸਮੀਖਿਆ ਕਰਨ ਤੇ ਤਿਆਰੀ ਪੂਰੀ ਰੱਖਣ। ਕੇਂਦਰ ਸਰਕਾਰ ਨੇ ਰਾਜਾਂ ਨੂੰ ਜ਼ਰੂਰੀ ਦਵਾਈਆਂ ਦੀ ਪੂਰਤੀ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੇ ਲੋੜੀਂਦੇ ਪ੍ਰਬੰਧ ਕਰਨ ਅਤੇ ਜ਼ਿਆਦਾ ਗਰਮੀ ਵਾਲੇ ਖੇਤਰਾਂ ਵਿਚ ਕੂਲਿੰਗ ਉਪਕਰਨ ਉਪਲਬਧ ਕਰਾਉਣ ਲਈ ਵੀ ਕਿਹਾ ਹੈ।

Total Views: 281 ,
Real Estate