ਭਰਾ ਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਨਵਾਜ਼ ਸ਼ਰੀਫ਼ ਨੂੰ ਘਰ ਵਾਪਸੀ ਲਈ ਪਾਸਪੋਰਟ ਜਾਰੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਬਰਤਾਨੀਆ ਤੋਂ ਉਨ੍ਹਾਂ ਦੇ ਮੁਲਕ ਵਾਪਸੀ ਕਰਨ ਲਈ ਇਕ ਪਾਸਪੋਰਟ ਜਾਰੀ ਕੀਤਾ ਗਿਆ ਹੈ। ਨਵਾਜ਼ ਸ਼ਰੀਫ਼ ਬਰਤਾਨੀਆ ਵਿੱਚ ਇਲਾਜ ਕਰਵਾਉਣ ਲਈ ਗਿਆ ਸੀ । ਖ਼ਬਰਾਂ ਅਨੁਸਾਰ ਨਵਾਜ਼ ਸ਼ਰੀਫ਼ ਨੂੰ ਉਨ੍ਹਾਂ ਦੇ ਛੋਟੇ ਭਰਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪਾਕਿਸਤਾਨ ਦੀ ਨਵੀਂ ਸਰਕਾਰ ਵੱਲੋਂ ਇਕ ਪਾਸਪੋਰਟ ਜਾਰੀ ਕੀਤਾ ਗਿਆ ਹੈ। ਇਹ ਆਮ ਪਾਸਪੋਰਟ ਤੁਰੰਤ ਪ੍ਰਭਾਵ ਤੋਂ ਬਣਾਇਆ ਗਿਆ ਹੈ।

Total Views: 152 ,
Real Estate