ਐਲੋਨ ਮਸਕ ਦਾ ਹੋਇਆ ਟਵਿੱਟਰ !


44 ਬਿਲੀਅਨ ਡਾਲਰ ਵਿੱਚ ਤੈਅ ਹੋਈ ਡੀਲ

ਟੇਸਲਾ ਦੇ ਸੀਈਓ ਐਲੋਨ ਮਸਕ ਜੋ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੇ ਹਨ ਨੇ ਲੰਬੇ ਸਮੇਂ ਤੋਂ ਟਵਿੱਟਰ ਵਿੱਚ ਨਿਵੇਸ਼ ਕਰਨ ਤੋਂ ਬਾਅਦ ਇਸ ਨੂੰ ਖਰੀਦਣ ਦੀ ਆਪਣੀ ਜ਼ੋਰਦਾਰ ਇੱਛਾ ਜ਼ਾਹਰ ਕੀਤੀ ਸੀ। ਫਿਲਹਾਲ, ਉਹ ਹੁਣ ਟਵਿੱਟਰ ਇੰਕ ਦੇ ਨਵੇਂ ਮਾਲਕ ਬਣ ਗਏ ਹਨ। ਮਸਕ ਨੇ ਟਵਿਟਰ ਨੂੰ 54।20 ਡਾਲਰ ਪ੍ਰਤੀ ਸ਼ੇਅਰ ਦੀ ਦਰ ਨਾਲ ਖਰੀਦਣ ਦਾ ਆਫਰ ਦਿੱਤਾ ਸੀ, ਜਿਸ ਨੂੰ ਸੋਮਵਾਰ ਦੇਰ ਸ਼ਾਮ ਟਵਿੱਟਰ ਦੇ ਬੋਰਡ ਨੇ ਸਵੀਕਾਰ ਕਰ ਲਿਆ। ਟਵਿੱਟਰ ਤੋਂ ਜਾਣਕਾਰੀ ਦਿੰਦੇ ਹੋਏ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਆਖਿਰਕਾਰ ਟਵਿਟਰ ਨੂੰ ਖਰੀਦ ਲਿਆ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਮਸਕ ਨੇ ਟਵਿਟਰ ਨੂੰ ਖਰੀਦਣ ਲਈ 44 ਬਿਲੀਅਨ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਹੈ। ਇਸ ਦੌਰਾਨ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਇੱਕ ਹੋਰ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਲੈ ਕੇ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਟਵਿੱਟਰ ਨਾਲ ਉਨ੍ਹਾਂ ਦੀ ਡੀਲ ਫਾਈਨਲ ਹੋ ਗਈ ਹੈ। ਸੋਮਵਾਰ ਸ਼ਾਮ ਨੂੰ ਐਲੋਨ ਮਸਕ ਨੇ ਇੱਕ ਟਵੀਟ ਵਿੱਚ ਲਿਖਿਆ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਸਭ ਤੋਂ ਭੈੜੇ ਆਲੋਚਕ ਟਵਿੱਟਰ ‘ਤੇ ਅਜੇ ਵੀ ਬਣੇ ਰਹਿਣਗੇ, ਕਿਉਂਕਿ ਇਸਨੂੰ ਫ੍ਰੀ ਸਪੀਚ ਕਿਹਾ ਜਾਂਦਾ ਹੈ।

Total Views: 145 ,
Real Estate