
ਦਵਿੰਦਰ ਸਿੰਘ ਸੋਮਲ
ਬੀਤੇ ਕੁਝ ਦਿਨਾ ਤੋ ਫਿਨਲੇਂਡ ਅਤੇ ਸਵੀਡਨ ਦੇ ਫੌਜੀ ਇੱਤਹਾਦ ਨੈਟੋ ਨੂੰ ਜੁਆਇੰਨ ਕਰਨ ਦੀਆ ਗੱਲਾ ਸਾਹਮਣੇ ਆ ਰਹੀਆ ਨੇ। ਫਿਨਲੈਡ ਦੀ ਯੂਰਪ ਮਨਿਸਟਰ ਨੇ ਸਕਾਈ ਨਿਊਜ ਨਾਲ ਗੱਲ ਕਰਦਿਆ ਆਖਿਆ ਕੇ ਕਾਫੀ ਸੰਭਾਵਨਾਵਾ ਨੇ ਕੇ ਫਿਨਲੇਂਡ ਨੈਟੋ ਮੈਬਰਸ਼ਿੱਪ ਲਈ ਅਪਲਾਈ ਕਰੇ ਹਾਂਲਾਕਿ ਉਹਨਾਂ ਸਪੱਸ਼ਟ ਕੀਤਾ ਕੇ ਹਜੇ ਅੰਤਿਮ ਫੈਸਲਾ ਨਹੀ ਹੋਇਆ। ਬੀਤੇ ਕੱਲ ਉੱਥੋ ਦੀ ਪੀਐਮ ਨੇ ਵੀ ਕਿਹਾ ਸੀ ਕੇ ਅਸੀ ਨੈਟੋ ‘ਚ ਸ਼ਾਮਿਲ ਹੋਣਾ ਜਾ ਨਹੀ ਇਸ ਉੱਤੇ ਫੈਸਲਾ ਮੁੱਲਖ ਕੁਝ ਹਫਤਿਆ ‘ਚ ਕਰੇਗਾ।
ਜਿਸ ਵਾਰੇ ਰਸ਼ੀਆ ਵਲੋ ਸਖਤ ਇਤਰਾਜ ਵੀ ਜਤਾਇਆ ਜਾ ਰਿਹਾ। ਇਸਤੇ ਰਸ਼ੀਆ ਦੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕੇ ਉਹਨਾਂ ਨੂੰ ਉਮੀਦ ਹੈ ਕੀ ਇਹ ਮੁੱਲਖ ਹੋਸ਼ ਨਾਲ ਸਹੀ ਫੈਸਲਾ ਭਾਵ ਨੈਟੋ ਨੂੰ ਨਾ ਜੁੰਆਇੰਨ ਕਰਨ ਦਾ ਫੈਸਲਾ ਕਰਨਗੇ ਜੇਕਰ ਨਹੀ ਤਾਂ ਉਹਨਾਂ ਨੂੰ ਆਪਣੇ ਮੁੱਲਖਾ ਦੇ ਨਜਦੀਕ ਪ੍ਰਮਾਣੂ ਹਥਿਆਰਾ ਅਤੇ ਹਾਇਪਰਸੋਨਿਕ ਮਿਜਾਇਲ਼ਾ ਨਾਲ ਜਿਉਣਾ ਪਵੇਗਾ।ਉਹਨਾਂ ਆਖਿਆ ਜੇਕਰ ਇਹ ਮੁੱਲਖ ਨੈਟੋ ‘ਚ ਜਾਂਦੇ ਨੇ ਤਾਂ ਸੰਤੁਲਨ ਬਰਕਾਰ ਰੱਖਣਾ ਹੋਵੇਗਾ ਫਿਰ ਬਾਲਟਿਕ ਨੂੰ ਨਿਉਕਲਰ ਫਰੀ ਸਟੇਟਸ ਰੱਖਣ ਦੀ ਕੋਈ ਗੱਲ ਨਹੀ ਹੋ ਸਕਦੀ।



















