ਭਗਵੰਤ ਮਾਨ ਦੇ ਸ਼ਰਾਬ ਪੀ ਕੇ ਮੱਥਾ ਟੇਕਣ ਜਾਣ ਦੇ ਇਲਜ਼ਾਮਾਂ ਬਾਰੇ SGPC ਮੈਂਬਰ ਦਾ ਨਵਾਂ ਦਾਅਵਾ

14 ਅਪ੍ਰੈਲ ਨੂੰ ਸ੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿੱਜੀ ਟਿੱਪਣੀ ਕਰ ਕੇ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਫੇਰੀ ਮੌਕੇ ਮੁੱਖ ਮੰਤਰੀ ਦੀ ਸ਼ਰਾਬ ਪੀਤੀ ਹੋਈ ਸੀ। ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਝੁੰਗੋਆਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਖ਼ਤ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਕੀਤਾ ਸੀ। ਇਸ ਵਿਵਾਦ ਮਗਰੋਂ ਬਲਦੇਵ ਸਿੰਘ ਝੁੰਗੋਆਣੀ ਨੇ ਕਿਹਾ ਕਿ “ਜਦੋਂ ਮੁੱਖ ਮੰਤਰੀ ਨੂੰ ਤਖ਼ਤ ਦਮਦਮਾ ਸਾਹਿਬ ਆਏ ਤਾਂ ਉਨ੍ਹਾਂ ਨੇ ਹੀ ਉਨ੍ਹਾਂ ਦਾ ਸਨਮਾਨ ਕੀਤਾ ਸੀ।” ਬਲਦੇਵ ਸਿੰਘ ਮੁਤਾਬਕ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾਓ ਦਿੱਤਾ ਅਤੇ ਉਨ੍ਹਾਂ ਦੇ ਨਾਲ ਗਏ ਵਿਧਾਇਕਾਂ ਤੇ ਮੋਹਤਬਰ ਬੰਦਿਆਂ ਨੂੰ ਬਲਦੇਵ ਸਿੰਘ ਨੇ ਸਿਰੋਪਾਓ ਦਿੱਤਾ। ਬਲਦੇਵ ਸਿੰਘ ਦਾਅਵਾ ਕੀਤਾ ਹੈ ਕਿ “ਉਨ੍ਹਾਂ ਦੀ ਮੁੱਖ ਮੰਤਰੀ ਨਾਲ ਸੰਖੇਪ ਜਿਹੀ ਗੱਲ ਵੀ ਹੋਈ, ਪਰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਸ਼ਰਾਬ ਪੀਤੇ ਹੋਣ ਦੀ ਕੋਈ ਮੁਸ਼ਕ ਬਗੈਰਾ ਨਹੀਂ ਆਈ।” ਬਲਦੇਵ ਸਿੰਘ ਨੇ ਕਿਹਾ ਹੈ ਕਿ , ”ਮੁੱਖ ਮੰਤਰੀ ਮੈਨੂੰ ਥੱਕੇ ਥੱਕੇ ਜਰੂਰ ਨਜ਼ਰ ਆਏ, ਮੈਨੂੰ ਇਹ ਜਰੂਰ ਲੱਗਿਆ ਕਿ ਰੁਝੇਵਿਆਂ ਕਾਰਨ ਅਜਿਹਾ ਹੋ ਸਕਦਾ ਹੈ।” “ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਸ਼ਰਾਬ ਪੀਤੇ ਹੋਣ ਬਾਰੇ ਪਤਾ ਲੱਗਦਾ ਜਾਂ ਮੁਸ਼ਕ ਬਗੈਰਾ ਆਉਂਦੀ ਤਾਂ ਉਨ੍ਹਾਂ ਨੇ ਉਦੋਂ ਹੀ ਉਨ੍ਹਾਂ ਨੂੰ ਬਾਹ ਤੋਂ ਫੜ ਲੈਣਾ ਸੀ।” “ਮੈਂ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਅਤੇ ਪੰਥਕ ਮਰਿਯਾਦਾ ਨੂੰ ਪ੍ਰਣਾਏ ਹੋਏ ਹਨ, ਉਹ ਕਿਸੇ ਵੀ ਸੂਰਤ ਵਿਚ ਮਰਿਯਾਦਾ ਦੀ ਉਲੰਘਣਾ ਸਹਿਨ ਨਹੀਂ ਕਰ ਸਕਦੇ।”

Total Views: 320 ,
Real Estate