ਪੰਜਾਬ ਦੀ ਅਸੈਂਬਲੀ ਵਿਚ ਵਿਧਾਇਕ ਹੋਏ ਹੱਥੋਪਾਈ , ਡਿਪਟੀ ਸਪੀਕਰ ਜ਼ਖ਼ਮੀ

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਅਸੈਂਬਲੀ ਦੇ ਡਿਪਟੀ ਸਪੀਕਰ ਉੱਪਰ ਵਿਧਾਇਕਾਂ ਨੇ ਹਮਲਾ ਕੀਤਾ ਹੈ। ਖ਼ਬਰਾਂ ਅਨੁਸਾਰ ਜਦੋਂ ਡਿਪਟੀ ਸਪੀਕਰ ਅਸੈਂਬਲੀ ਵਿੱਚ ਆਏ ਤਾਂ ਉਨ੍ਹਾਂ ਉੱਪਰ ਲੋਟੇ ਸੁੱਟੇ ਗਏ। ਇਸ ਕਾਰਨ ਉਹ ਜ਼ਖਮੀ ਹੋ ਗਏ। ਪੀਟੀਆਈ ਦੇ ਵਿਧਾਇਕਾਂ ਵੱਲੋਂ ਉਨ੍ਹਾਂ ਦੀ ਮੇਜ਼ ਅਤੇ ਮੇਜ਼ ਵੀ ਤੋੜੀ ਗਈ। ਡਿਪਟੀ ਸਪੀਕਰ ਉਪਰ ਹਮਲੇ ਦੀ ਨਿੰਦਾ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਹੈ ਇਹ ਪਿਛਲੀ ਫਾਸ਼ੀਵਾਦੀ ਸਰਕਾਰ ਦਾ ਫ਼ੈਲਾਇਆ ਹੋਇਆ ਜ਼ਹਿਰ ਹੈ। ਸ਼ਨਿੱਚਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਖ਼ਾਸ ਇਜਲਾਸ ਸੂਬੇ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਪ੍ਰਕਿਰਿਆ ਵਿੱਚ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਔਰੰਗਜ਼ੇਬ ਨੇ ਅਸੈਂਬਲੀ ਵਿੱਚ ਵਾਪਰੀ ਘਟਨਾ ਦੀ ਵੀਡੀਓ ਟਵਿੱਟਰ ਉੱਪਰ ਸਾਂਝੀ ਕੀਤੀ।
ਹੰਗਾਮੇ ਦੌਰਾਨ ਮਹਿਲਾ ਵਿਧਾਇਕਾਂ ਨੇ ਸਪੀਕਰ ਦੀ ਸੀਟ ਉੱਤੇ ਕਬਜ਼ਾ ਕਰ ਲਿਆ ਉਨ੍ਹਾਂ ਨੇ ਲਿਖਿਆ,” ਇਹ ਹੈ ਗੁੰਡਾਗਰਦੀ, ਬਦਤਮੀਜ਼ੀ ਜੋ ਇਮਰਾਨ ਖ਼ਾਨ ਸਾਹਿਬ ਦੀ ਦੇਣ ਹੈ। ਪਹਿਲਾਂ ਨੈਸ਼ਨਲ ਅਸੈਂਬਲੀ ਵਿੱਚ ਸੰਵਿਧਾਨ ਉੱਪਰ ਹਮਲਾ ਅਤੇ ਹੁਣ ਪੰਜਾਬ ਅਸੈਂਬਲੀ ਵਿੱਚ ਇਹ ਸਾਜਿਸ਼ ਅਸਫ਼ਲ ਹੋਈ ਹੈ।” ਉਨ੍ਹਾਂ ਨੇ ਲਿਖਿਆ ਕਿ ਡਿਪਟੀ ਸਪੀਕਰ ਉੱਪਰ ਇਹ ਹਮਲਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਹਿਣ ‘ਤੇ ਕੀਤਾ ਗਿਆ।
ਦੂਜੇ ਪਾਸੇ ਪਾਕਿਤਸਤਾਨ ਦੀ ਨੈਸ਼ਨਲ ਅਸੰਬਲੀ ਵਿੱਚ ਪੰਜਾਬ ਅਸੈਂਬਲੀ ਦੇ ਡਿਪਟੀ ਸਪੀਕਰ ਨਾਲ ਵਾਪਰੀ ਇਸ ਘਟਨਾ ਦੀ ਨਿੰਦਾ ਵਿੱਚ ਮਤਾ ਪਾਸ ਕੀਤਾ ਗਿਆ ਹੈ।

Total Views: 426 ,
Real Estate