ਪਾਕਿਸਤਾਨ ‘ਚ 9 ਅਤੇ 10 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਕਈ ਦਿਨ ਚੱਲੇ ਡਰਾਮੇ ਮਗਰੋਂ ਇਮਰਾਨ ਖਾਨ ਦੀ ਸਰਕਾਰ ਡਿੱਗ ਪਈ ਸੀ । ਇਸ ਮਾਮਲੇ ‘ਚ ਬਹੁਤ ਕੁੱਝ ਦਫ਼ਨ ਕਰਨ ਦੀ ਕੋਸਿ਼ਸ਼ ਵੀ ਹੋਈ ਪਰ ਕੁਝ ਰਿਪੋਰਟਾਂ ਫਿਰ ਵੀ ਬਾਹਰ ਆ ਗਈਆਂ , ਜਿੰਨ੍ਹਾਂ ‘ਚ ਦਾਅਵਾ ਕੀਤਾ ਗਿਆ ਕਿ 9 ਅਪ੍ਰੈਲ ਦੀ ਰਾਤ ਨੂੰ ਇਮਰਾਨ ਖਾਨ ਬਨੀਗਾਲਾ ਵਿੱਚ ਮੌਜੂਦ ਘਰ ਦੇ ਲਾਅਨ ‘ਚ ਇੱਕ ਹੈਲੀਕਾਪਟਰ ਉਤਰਿਆ । ਇਸ ਵਿੱਚ ਦੋ ਅਹਿਮ ਵਿਅਕਤੀ ਸਨ । ਉਹਨਾ ਨੇ ਇਮਰਾਨ ਨਾਲ ਅਲੱਗ ਕਮਰੇ ‘ਚ ਮੁਲਾਕਾਤ ਕੀਤੀ ਅਤੇ ਅਸਤੀਫਾ ਦੇਣ ਲਈ ਕਿਹਾ । ਇਸ ਤੇ ਇਮਰਾਨ ਭੜਕ ਗਏ ਅਤੇ ਬਦਜ਼ੁਬਾਨੀ ‘ਤੇ ਉਤਰ ਆਏ। ਜਿਸ ਨੂੰ ਬਰਦਾਸ਼ਤ ਨਾ ਕਰਦੇ ਹੋਏ ਮੁਲਾਕਾਤ ਕਰਨ ਆਏ ਇੱਕ ਸਖ਼ਸ ਨੇ ਇਮਰਾਨ ਦੀ ਮੂੰਹ ਤੇ ਜੋ਼ਰਦਾਰ ਥੱਪੜ ਜੜ ਦਿੱਤਾ । ਜਿਸ ਮਗਰੋਂ ਇਮਰਾਨ ਦੇ ਹੋਸ਼ ਟਿਕਾਣੇ ਆ ਗਏ। ਫਿਰ ਇਮਰਾਨ ਦੀ ਸਰਕਾਰ ਸੱਤਾ ਤੋਂ ਰਵਾਨਾ ਹੋ ਗਈ ।
‘ਥੱਪੜ ਕਾਂਡ’ ਕਿਵੇਂ ਸਾਹਮਣੇ ਆਇਆ
ਇਮਰਾਨ ਦੇ ਕਈ ਏਕੜ ‘ਚ ਫੈਲੇ ਆਲੀਸ਼ਨ ਘਰ (ਬਨੀਗਾਲਾ) ਵਿੱਚ ਉਸ ਰਾਤ ਕੁਝ ਅਜੀਬ ਵਾਪਰਿਆ । ਜਿਸਦੀ ਜਾਣਕਾਰੀ ਪਾਕਿਸਤਾਨ ਦੇ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀ ਸੀ , ਬੀਬੀਸੀ ਉਰਦੂ ਨੇ ਇਸ਼ਾਰਿਆਂ ‘ਚ ਅਜਿਹੀ ਕੁਝ ਜਾਣਕਾਰੀ ਦਿੱਤੀ । ਤਿੰਨ ਵੱਡੇ ਪਾਕਿਸਤਾਨੀ ਪੱਤਰਕਾਰਾਂ ਆਰਜੂ ਕਾਜਮੀ , ਸਲੀਮ ਸਾਫੀ ਅਤੇ ਅਸਦ ਅਲੀ ਤੂਰ ਨੇ ਕਾਫੀ ਹੱਦ ਤੱਕ ਤਸਵੀਰ ਸਾਫ਼ ਕਰ ਦਿੱਤੀ । ਸਵਾਲ ਉੱਠੇ ਕਿ ਇਮਰਾਨ ਦੀ ਖੱਬੀ ਅੱਖ ਦੇ ਥੱਲੇ ਸੱਟ ਦੇ ਨਿਸ਼ਾਨ ਕਿਵੇਂ ਆ ਗਿਆ ? ਉਹ ਦੋ ਦਿਨ ਤੱਕ ਹਰ ਥਾਂ ਕਾਲੀਆਂ ਐਨਕਾਂ ਲਾ ਕੇ ਕਿਉ ਵਿਚਰਦੇ ਰਹੇ। ਬਿਨਾ ਅੱਗ ਤੋਂ ਧੂੰਆਂ ਕਦੋਂ ਉੱਠਦਾ ਹੈ ? ਲਿਹਾਜ਼ਾ , 14 ਅਪਰੈਲ ਨੂੰ ਫੌਜ ਦੇ ਬੁਲਾਰੇ ਨੇ ਨੈਸ਼ਨਲ ਮੀਡੀਆ ਨੂੰ ਇਸ ਬਾਰੇ ਸਫਾਈ ਵੀ ਦਿੱਤੀ ।
ਅਸਦ ਅਲੀ ਤੂਰ ਦੇ ਮੁਤਾਬਿਕ – ਇਹ ਤਹਿ ਹੋ ਚੁੱਕਾ ਸੀ ਕਿ ਇਮਰਾਨ ਦੇ ਕੋਲ ਬਹੁਮਤ ਨਹੀਂ ਹੈ ਅਤੇ ਉਸਦੀ ਸਰਕਾਰ ਦਾ ਡਿੱਗ ਜਾਣਾ ਨਿਸ਼ਚਿਤ ਹੈ। ਇਸ ਦੇ ਬਾਵਜੂਦ ਇਮਰਾਨ ਨੇ ਵੋਟਿੰਗ ਲਈ ਤਿਆਰ ਸਨ ਅਤੇ ਨਾਂ ਹੀ ਅਸਤੀਫੇ ਦੇ ਲਈ । ਸੁਪਰੀਮ ਕੋਰਟ ਦੇ ਹੁਕਮ ਤੱਕ ਨੂੰ ਦਰਕਿਨਾਰ ਕਰ ਦਿੱਤਾ । ਇਸ ਨਾਲ ਇਮਰਾਨ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਲੀ ਫੌਜ ਦੀ ਇਮੇਜ ਖ਼ਰਾਬ ਹੋ ਰਹੀ ਸੀ । 9 ਅਪਰੈਲ ਨੂੰ ਰਾਤ ਲਗਭਗ 9 ਵਜੇ ਉਸਨੇ ਖਾਨ ਨੂੰ ਪੈਗਾਮ ਭੇਜਿਆ , ਇਮਰਾਨ ਖਾਨ ਸਾਹਿਬ ਆਪ ਅਸਤੀਫਾ ਦੇ ਦਿਓ। ਇਮਰਾਨ ਨੇ ਫੌਜ ਦਾ ਹੁਕਮ ਮੰਨਣ ਦੀ ਥਾਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸੀ ਨੂੰ ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਦੇ ਕੋਲ ਇੱਕ ਸੁਨੇਹਾ ਲੈ ਕੇ ਭੇਜਿਆ। ਇਸ ਵਿੱਚ ਕਿਹਾ ਗਿਆ –ਪ੍ਰਧਾਨ ਮੰਤਰੀ ਵੋਟਿੰਗ ਕਰਵਾਉਣ ਜਾਂ ਅਸਤੀਫਾ ਦੇਣ ਲਈ ਤਿਆਰ ਨਹੀਂ ਹਨ। ਉਹ ਨੈਸ਼ਨਲ ਅੰਸੈਬਲੀ ਭੰਗ ਕਰਕੇ ਚੋਣ ਕਰਵਾਉਣ ਚਾਹੁੰਦੇ ਹਨ।
ਫੌਜ ਨੇ ਇਸਨੂੰ ਸਖ਼ਤੀ ਨਾਲ ਨਾ ਮਨਜੂਰ ਕਰਦੇ ਹੋਏ ਕਿਹਾ -ਸੁਪਰੀਮ ਕੋਰਟ ਦਾ ਆਰਡਰ ਫਾਲੋ ਕਰਨਾ ਵੀ ਪਵੇਗਾ ।
ਗੱਲ ਇੱਥੋਂ ਹੀ ਵਿਗੜੀ

ਰਿਪੋਰਟ ‘ਚ ਦਾਅਵਾ ਕੀਤਾ ਗਿਆ ਕਿ ਇਮਰਾਨ ਖਾਨ ਜਨਰਲ ਬਾਜਵਾ ਨੂੰ ਬਰਖਾਸ਼ਤ ਕਰਕੇ ਸਾਬਕਾ ਆਈਐਸਆਈ ਚੀਫ ਅਤੇ ਆਪਣੇ ਖਾਸ ਦੋਸਤ ਜਨਰਲ ਫੈਜ ਹਮੀਦ ਨੂੰ ਆਰਮੀ ਚੀਫ਼ ਬਣਾਉਣਾ ਚਾਹੁੰਦੇ ਸਨ। ਹਮੀਦ ਨੂੰ ਆਈਐਸਆਈ ਤੋਂ ਹਟਾਉਣ ਦੇ ਮਾਮਲੇ ‘ਚ ਪਿਛਲੇ ਸਾਲ ਅਕਤੂਬਰ ‘ਚ ਜਨਰਲ ਬਾਜਵਾ ਅਤੇ ਇਮਰਾਨ ਖਾਨ ਦੇ ਰਿਸ਼ਤੇ ਵਿਗੜੇ ਸਨ। ਫੈਜ ਇਸ ਸਮੇਂ ਪੇਸ਼ਾਵਰ ਵਿੱਚ ਕੋਰ ਕਮਾਂਡਰ ਹਨ। ਸਲੀਮ ਸਾਫੀ ਕਹਿੰਦੇ ਹਨ, – ਇਮਰਾਨ ਨੇ ਡਿਫੈਂਸ ਸੈਕਰੇਟਰੀ ਨੂੰ ਬੁਲਾ ਕੇ ਬਾਜਵਾ ਦੀ ਬਰਖਾਸਤੀ ਅਤੇ ਫੈਜ ਹਮੀਦ ਨੂੰ ਨਵਾਂ ਆਰਮੀ ਚੀਫ ਬਣਾਏ ਜਾਣ ਦੇ ਲਈ ਨੋਟੀਫਿਕੇਸ਼ਨ ਤਿਆਰ ਕਰਾ ਲਏ ਗਏ ਸਨ। ਜਿੰਨ੍ਹਾਂ ਤੇ ਸਿਰਫ਼ ਨੋਟੀਫਿਕੇਸ਼ਨ ਨੰਬਰ ਲਿਖਣਾ ਹੀ ਬਾਕੀ ਸੀ ।
9 ਅਪ੍ਰੈਲ ਦੀ ਰਾਤ ਇਮਰਾਨ ਲਾਅਨ ਵਿੱਚ ਕਿਸੇ ਨਾਲ ਫੋਨ ‘ਤੇ ਗੱਲ ਨਿਕਲੇ । ਆਰਮੀ ਇੰਟੈਲੀਜੈਂਸ ਨੇ ਇਹ ਕਾਲ ਇੰਟਰਸੈਪਟ ਕਰ ਲਈ । ਓਧਰ ਸੰਸਦ ਵਿੱਚ ਵੋਟਿੰਗ ਟਾਲਣ ਦੇ ਲਈ ਸਪੀਕਰ ਅਤੇ ਡਿਪਟੀ ਸਪੀਕਰ ਸਾਰੇ ਗੈਰ ਸੰਵਿਧਾਨਕ ਤਰੀਕੇ ਅਪਣਾ ਰਹੇ ਸਨ। ਰਾਤ ਕਰੀਬ 11 ਵਜੇ ਰਾਵਲਪਿੰਡੀ ਦੇ ਆਰਮੀ ਹੈੱਡਕੁਵਾਟਰ ਤੋਂ ਇੱਕ ਹੈਲੀਕਾਪਟਰ ਉੱਠਿਆ , ਜਿਸ ਵਿਚ ਆਈਐਸਆਈ ਦੇ ਚੀਫ , ਲੈਫਟੀਨੈਂਟ ਜਨਰਲ ਨਦੀਮ ਅੰਜੂਮ ਅਤੇ ਆਰਮੀ ਚੀਫ ਜਨਰਲ ਬਾਜਵਾ ਸਨ। ਇਹ ਚੌਪਰ ਕੁਝ ਮਿੰਟ ਬਾਅਦ ਇਮਰਾਨ ਦੇ ਘਰ ਬਨੀਗਾਲਾ ਦੇ ਲਾਅਨ ‘ਚ ਉਤਰਿਆ । ਦੋਵੇ ਵਿਅਕਤੀ ਉੱਥੇ ਪਹੁੰਚੇ ਜਿੱਥੇ ਇਮਰਾਨ ਖਾਨ ਆਪਣੇ ਨੇੜਲਿਆਂ ਸਾਥੀਆਂ ਨਾਲ ਮੌਜੂਦ ਸੀ । ਆਈਐਸਆਈ ਚੀਫ ਨੇ ਇਮਰਾਨ ਖਾਨ ਨੂੰ ਅਸਤੀਫਾ ਦੇਣ ਦੇ ਲਈ ਕਿਹਾ । ਇਮਰਾਨ ਨੇ ਇਨਕਾਰ ਕਰਦੇ ਹੋਏ ਬਦਕਲਾਮੀ ਕੀਤੀ । ਦਾਅਵਾ ਹੈ ਕਿ ਇਸ ਦੌਰਾਨ ਬਹਿਸ ਵੱਧ ਗਈ ਅਤੇ ਗੁੱਸੇ ‘ਚ ਆਏ ਆਈਐਸਆਈ ਚੀਫ ਨੇ ਇੱਕ ਥੱਪੜ ਇਮਰਾਨ ਦੀ ਖੱਬੀ ਗੱਲ੍ਹ ਤੇ ਜੜ੍ਹ ਦਿੱਤਾ।ਞ
ਆਈਐਸਆਈ ਚੀਫ ਨੇ ਇਮਰਾਨ ਨੂੰ ਦੋ ਟੁਕ ਕਿਹਾ ,’ ਸਾਨੂੰ ਸਭ ਪਤਾ ਚਲ ਚੁੱਕਾ ਹੈ । ਹੁਣ ਵੋਟਿੰਗ ਕਰਾਓ ਨਹੀਂ ਅੰਜ਼ਾਮ ਬਹੁਤ ਬੁਰਾ ਹੋਵੇਗਾ। ਅੰਜੁਮ ਅਤੇ ਬਾਜਵਾ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਉਮਰ ਅਤਾ ਬਾਂਦਿਆਲ ਅਤੇ ਇਸਲਾਮਾਬਾਦ ਹਾਈਕੋਰਟ ਦੇ ਸਖ਼ਤ ਮਿਜਾ਼ਜ ਮੁਖੀ ਜਸਟਿਸ ਅਤਹਰ ਮਿਨਾਹਲਾਹ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ । ਦੋਵਾਂ ਨੇ ਆਪਣੀਆਂ ਅਦਾਲਤਾਂ ਅੱਧੀ ਰਾਤ ਨੂੰ ਖੋਲ੍ਹ ਦਿੱਤੀਆਂ । ਇੱਕ ਵਕੀਲ ਨੇ ਮਿਨਾਹਲਾਹ ਦੇ ਸਾਹਮਣੇ ਜਨਰਲ ਬਾਜਵਾ ਦੀ ਬਰਖਾਸਤੀ ਨੂੰ ਰੋਕਣ ਲਈ ਪਟੀਸ਼ਨ ਦਾਇਰ ਕੀਤੀ ।
ਫਿਲਹਾਲ , ਸਪੀਕਰ ਅਤੇ ਡਿਪਟੀ ਸਪੀਕਰ ਨੇ ਅਸਤੀਫੇ ਦੇ ਦਿੱਤੇ । ਨਵਾਜ਼ ਸ਼ਰੀਫ਼ ਦੀ ਪਾਰਟੀ ਦੇ ਆਇਜ਼ ਸਾਦਿਕ ਸਪੀਕਰ ਦੀ ਕੁਰਸੀ ‘ਤੇ ਬੈਠੇ । ਵੋਟਿੰਗ ਹੋਈ ਅਤੇ ਇਮਰਾਨ ਸਾਬਕਾ ਪ੍ਰਧਾਨ ਮੰਤਰੀਆਂ ;ਚ ਸ਼ੁਮਾਰ ਹੋ ਗਏ।
ਪਾਕਿਸਤਾਨੀ ਪੱਤਰਕਾਰ ਆਮਨਾ ਅਤੇ ਜਫ਼ਰ ਨਕਵੀ ਕਹਿੰਦੇ ਹਨ – 10 ਅਪ੍ਰੈਲ ਨੂੰ ਤੜਕੇ ਕਰੀਬ 4 ਵਜੇ ਇਸਲਾਮਾਬਾਦ ਦੇ 4 ਆਲੀਸ਼ਾਨ ਮਕਾਨਾਂ ‘ਚ ਆਰਮੀ ਨੇ ਰੇਡ ਕੀਤੀ । ਇਹਨਾ ਵਿੱਚ ਇੱਕ ਮਕਾਨ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ ਦੀ ਸੋਸ਼ਲ ਮੀਡੀੳਾ ਵਿੰਗ ਦੇ ਚੀਫ਼ ਅਰਸਲਾਨ ਖਾਲਿਦ ਦਾ ਸੀ । ਇੱਥੋਂ ਸਾਰੇ ਮੋਬਾਈਲ , ਲੈਪਟਾਸ ਅਤੇ ਡਿਜੀਟਲ ਡਾਇਰੀਜ਼ ਜ਼ਬਤ ਕਰ ਲਈਆਂ ਗਈਆਂ । ਦਰਅਸਲ , ਇਮਰਾਨ ਦੀ ਸਾਜਿ਼ਸ ਸੋਸ਼ਲ ਮੀਡੀਆ ਦੇ ਜ਼ਰੀਏ ਫੌਜ ਨੂੰ ਬਦਨਾਮ ਕਰਨ ਦੀ ਸੀ । ਇਸ ਮਾਮਲੇ ਵਿੱਚ ਫੌਜ ਹੁਣ ਤੱਕ 12 ਲੋਕਾਂ ਨੂੰ ਉਠਾ ਚੁੱਕੀ ਹੈ।
ਇੰਟੈਲੀਜੈਂਸ ਬਿਊਰੋ ਦੇ ਚੀਫ ਅਤੇ ਇਮਰਾਨ ਦੇ ਪ੍ਰਿੰਸੀਪਲ ਸਕੱਤਰ ਆਜਮ ਖਾਨ ਦੇਸ਼ ਛੱਡ ਕੇ ਜਾ ਚੁੱਕੇ ਹਨ। ਆਉਣ ਵਾਲੇ ਦਿਨਾਂ ‘ਚ ਕੁਝ ਹੋਰ ਲੋਕਾਂ ਦੀ ਗਿਫ੍ਰ਼ਤਾਰੀ ਹੋਵੇਗੀ ।