
ਦਵਿੰਦਰ ਸਿੰਘ ਸੋਮਲ
ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਨਵੀ ਸਰਕਾਰ ਬਣੀ ਏ ਅਤੇ ਲੋਕਾ ਨੂੰ ਇਹਨਾਂ ਤੋ ਉਮੀਦਾ ਵੀ ਬਹੁਤ ਨੇ। ਬਹੁਤ ਸਾਰੇ ਆਪ ਦੇ ਸਮਰੱਥਕ ਤੇ ਲੀਡਰ ਜਿਆਦਾ ਤੋ ਜਿਆਦਾ ਆਮ ਆਦਮੀ ਬਣ ਕੇ ਵਿਖਾਉਣ ਦੇ ਚੱਕਰ ‘ਚ ਕੋਈ ਸਾਇਕਲ ਤੇ ਸਫਰ ਕਰ ਰਿਹਾ ਕੋਈ ਤਨਖਾਹ ਨਾ ਲੇਣ ਦਾ ਐਲਾਨ ਕਰ ਰਿਹਾ ਕੋਈ ਸੁਰੱਖਿਆ ਵਾਪਸੀ ਦੀ ਗੱਲ ਕਰ ਰਿਹਾ।ਅੱਜ ਤੋ ਸਾਢੇ ਕੁ ਤਿੰਨ ਸਾਲ ਪਹਿਲਾ ਸਾਡੇ ਗੁਆਂਢ ਪਾਕਿਸਤਾਨ ‘ਚ ਪਾਕਿਸਤਾਨ ਤਹਰੀਕ-ਏ-ਇੰਨਸਾਫ (ਪੀਟੀਆਈ)ਦੀ ਸਰਕਾਰ ਬਣਦੀ ਏ ਅਤੇ ਵੀਹਾ ਸਾਲਾ ਦੀ ਮੁਛੱਕਤ ਤੋ ਬਾਅਦ ਇਮਰਾਨ ਖਾਨ ਸਾਹਬ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਦੇ ਨੇ।ਉਸ ਸਮੇ ਖਾਨ ਸਾਹਬ ਨੇ ਬੜੇ ਐਸੈ ਹੁੱਕਮ ਚਾੜੇ ਕੇ ਗਵਰਨਰ ਹਾਊਸ ਦੀਆ ਦਿਵਾਰ ਢਾਹ ਦਿਆਂਗੇ ਸਰਕਾਰੀ ਹੁੱਕਮਰਾਨਾ ਦੇ ਵੱਡੇ-੨ ਦਫਤਰਾ ਦੀ ਕੋਈ ਲੋੜ ਨਹੀ ਇਹਨਾਂ ਨੂੰ ਢਾਹ ਕੇ ਇੱਥੇ ਯੂਨੀਵਰਸਟੀ ਖੋਲਾਂਗੇ। ਹੋਰ ਤਾਂ ਹੋਰ ਪੀਐਮ ਹਾਊਸ ‘ਚ ਮੱਝਾ ਰੱਖੀਆ ਹੋਈਆ ਸੰਨ ਕੇ ਦੁੱਧ ਦੀ ਜਰੂਰਤ ਪੈਦੀ ਹੈ ਖਾਨ ਸਾਹਬ ਨੇ ਸਾਬਕਾ ਪੀਐਮ ਨਵਾਜ ਸ਼ਰੀਫ ਦੇ ਖੁੱਲੇ ਖਰਚੇ ਨਾਲ ਜੋੜ ਉਹ ਵੀ ਵੇਚ ਮਾਰੀਆ। ਪੀਟੀਆਈ ਦੇ ਮੈਂਬਰ ਕਹਿਣ ਵੇਖਿਆ ਅਸੀ ਆਹ ਕੰਮ ਕਰਤੇ ਕੇ ਨਹੀ ਆਉਦਿਆ ਨੇ। ਕੁਝ ਸਾਡੇ ਮੀਡੀਆ ਦੇ ਭਰਾ ਇੱਕ ਸ਼ੋ ‘ਚ ਬੇਠੇ ਜਦੋ ਇਸ ਵਿਸ਼ੇ ਤੇ ਗੱਲ ਤੁਰੀ ਤਾਂ ਉਹਨਾਂ ਆਖਿਆ ਕੇ ਭਰਾਵੋ ਥੋਡੇ ਅੱਗੇ ਬੇਨਤੀ ਜੇ ਜਿਹੜੇ ਕੰਮ ਕਰਨ ਲਈ ਲੋਕਾ ਨੇ ਤਹਾਨੂੰ ਚੁਣਿਆ ਉਹ ਕਰੋ। ਸਰਕਾਰੀ ਇਮਾਰਤਾ ਤੁਸੀ ਸਕੱਤਰੇਤ ਵਿੱਚੋ ਢਾਹ ਕੇ ਯੂਨੀਰਸਟੀਆ ਬਣਾਉਗੇ ਤਾਂ ਜਦੋ ਉੱਥੇ ਬੱਚੇ ਪੜਨ ਆਉਣਗੇ ਤੇ ਭੀੜ ਭੜੱਕਾ ਕਿੰਨਾ ਵਧੂ।ਤੁਹਾਡੇ ਮੁੱਲਖ ਦੀ ਸੁਰੱਖਿਆ ਨਾਲ ਜੁੜਿਆ ਹਰ ਦਸਤਾਵੇਜ ਤੇ ਇੰਨਸਾਨ ਉੱਥੇ ਤੁਰਿਆ ਫਿਰੂ ਜਿੱਥੇ ਹਰ ਆਮ ਖਾਸ ਤੇ ਸਰਕਾਰ ਦੀ ਸਿਕਊਰਟੀ ਕਿੱਥੇ ਜਾਊ ?
ਵੱਡੇ -੨ ਗਵਰਨਰ ਹਾਊਸ ਵਗੇਰਾ ਤੁਸੀ ਲੱਖ ਵਾਰੀ ਢਾਹੋ ਪਰ ਇਹ ਦੱਸੋ ਜਦੋ ਕੋਈ ਬਾਹਰਲੇ ਮੁੱਲਖ ਦਾ ਪੀਐਮ ਰਾਸ਼ਟਰਪਤੀ ਮਿਲਣ ਆਊ ਨਾਲ ਜਹਾਜ ਭਰਕੇ ਹੋਰ ਅਧਿਕਾਰੀਆ ਦਾ ਲਿਆਊ ਉਹਨਾਂ ਨੂੰ ਰੱਖਣਾ ਕਿੱਥੇ ?
ਮੱਝਾ ਨਵਾਜ ਸ਼ਰੀਫ ਦੇ ਖਾਤੇ ਪਾਕੇ ਵੇਚ ਦਿਉ ਖਾਨ ਸਾਹਬ ਚਾਹ ਤਾਂ ਥੋਡੀ ਸਰਕਾਰ ਨੇ ਵੀ ਪੀਣੀ ਹੀ ਆ ਤਾਂ ਤੁਸੀ ਦੁੱਧ ਮੁੱਲ ਦਾ ਲੇ ਲਵੋਗੇ ਫਰਕ ਕੀ ਰਹਿ ਗਿਆ ?
ਸਾਢੇ ਤਿੰਨ ਸਾਲ ਪਹਿਲਾ ਕੁਜ ਲੋਕਾ ਨੇ ਬੇਨਤੀ ਕੀਤੀ ਸੀ ਕੇ ਖਾਨ ਸਾਹਬ ਤੁਸੀ ਜੋ ਵਾਅਦੇ ਕਰਕੇ ਆਏ ਹੋ ਉਹਨਾਂ ਨੂੰ ਪੂਰਾ ਕਰਨ ਵੱਲ ਵਧੋ ਤੁਹਾਡੀ ਸੁਰਿੱਖਆ ਦਾ ਆਉਣ ਜਾਣ ਦਾ ਚਾਹ ਦੁੱਧ ਦਾ ਖਰਚਾ ਚੁੱਕਣ ਜੋਗੀ ਸਾਡੀ ਸਟੇਟ ਹਜੇ ਹੇਗੀ ਆ। ਹੁਣ ਹੋਇਆ ਕੀ ਮੱਝਾ ਵੇਚ ਕੇ ਵੀ ਗੱਲ ਨੀ ਬਣੀ ਐਸੀ ਮਾੜੀ ਕਾਰਗੁਜਾਰੀ ਵਿਖਾਈ ਹੈ ਪੀਟੀਆਈ ਦੀ ਸਰਕਾਰ ਨੇ ਕੇ ਉਹ ਵਿਰੋਧੀ ਧਿਰਾ ਜਿਸਨੂੰ ਤਜੀਆਕਾਰ ਕਹਿ ਰਹੇ ਸੰਨ ਇਹ ਨਹੀ ਉੱਠਦੀਆ ਦਸ ਵੀਹ ਸਾਲ ਜਿਵੇ ਅੱਜ ਪੰਜਾਬ ਦੀਆ ਵਿਰੋਧੀ ਧਿਰਾ ਵਾਰੇ ਕਿਹਾ ਜਾ ਰਿਹਾ ਪਰ ਉਹਨਾਂ ਡੂਢ ਕੁ ਸਾਲ ‘ਚ ਈ ਜਾਨ ਫੜ ਲਈ ਅੱਜ ਸਾਢੇ ਤਿੰਨ ਸਾਲਾ ਪਿੱਛੋ ਖਾਨ ਸਾਹਬ ਨੂੰ ਪੀਐਮ ਦੀ ਗੱਦੀ ਤੋ ਲਾਹੁਣ ਦੀ ਪੂਰੀ ਤਿਆਰੀ ਹੈ ਹੋ ਸਕਦਾ ਚੜਦੇ ਅਪ੍ਰੈਲ ਪਾਕਿਸਤਾਨ ‘ਚ ਸਰਕਾਰ ਬਦਲ ਜਾਵੇ ਭਾਵੇ ਨਾ ਵੀ ਬਦਲੇ ਫਿਰ ਵੀ ਵਿਰੋਧੀ ਧਿਰਾ ਇਸ ਸਮੇ ਪਾਕਿਸਤਾਨ ਦੀ ਸਿਆਸਤ ‘ਚ ਪੀਟੀਆਈ ਤੋ ਕਿਤੇ ਤਕੜੀਆ ਜਾਪ ਰਹੀਆ ਨੇ। ਇਹ ਮੈ ਇਸ ਲਈ ਸਾਂਝਾ ਕਰ ਰਿਹਾ ਕੇ ਆਮ ਆਦਮੀ ਪਾਰਟੀ ਨੂੰ ਸਾਡੀ ਬੇਨਤੀ ਹੈ ਕੇ ਤੁਹਾਡੇ ਵਿਧਾਇਕਾ ਨੂੰ ਸਾਇਕਲਾ ਤੇ ਆਉਣ ਦੀ ਕੋਈ ਲੋੜ ਨਹੀ ਜਿੱਥੇ ਪੁਰਾਣਿਆ ਦੇ ਲੰਬੇ-੨ ਕਾਫਲੇ ਪੰਜਾਬੀਆ ਦੀ ਜੇਬ ਨੇ ਝੱਲ ਲਏ ਤੁਹਾਡੀ ਇੱਕ ਅੱਧੀ ਇਨੋਵਾ ਵੀ ਸਹਿ ਲਵਾਂਗੇ। ਮੱਝਾ ਵੇਚ ਕੇ ਦੁੱਧ ਮੁੱਲ ਲੇਣ ਦੇ ਚੱਕਰ ‘ਚ ਨਾ ਪਵੋ ਤੁਸੀ ਪੰਜਾਬ ਦੇ ਲਈ ਠੋਕ ਕੇ ਕੰਮ ਕਰੋ ਸਾਨੂੰ ਤੁਹਾਡੀ ਗੱਡੀ ਨਾਲ ਲਾਈ ਜਿਪਸੀ ਵੀ ਨਹੀ ਦੁੱਖਣੀ। ਪੰਜਾਬ ਦੀਆ ਹੱਕੀ ਮੰਗਾ ਉਠਾਊ ਸਾਡੇ ਪਾਣੀਆ ਦੇ ਮੁੱਦੇ ਹੱਲ ਕਰੋ ਰਾਜਧਾਨੀ ਵਾਲਾ ਮਸਲਾ ਨਿਵੇੜੋ ਲੋਕਾ ਦੀਆ ਰੋਜ ਮਰਾ ਦੀਆ ਸਹੂਲਤਾ ਦਾ ਖਿਆਲ ਕਰੋ ਤੁਹਾਡੇ ਗੱਡੀਆ ਅਤੇ ਤਨਖਾਹਾ ਦੇ ਖਰਚੇ ਅਸੀ ਸਹਿ ਲਵਾਂਗੇ।



















