ਰਸ਼ੀਆ ਅਤੇ ਯੁਕਰੇਨ ਦੀ ਚਲ ਰਹੀ ਜੰਗ ਚੌਥੇ ਹਫਤੇ ‘ਚ ਆ ਪਹੁੰਚੀ …..

ਦਵਿੰਦਰ ਸਿੰਘ ਸੋਮਲ
ਯੁਕਰੇਨ ਦੀ ਰਾਜਧਾਨੀ ਕੀਅਵ ਦੇ ਸ਼ਹਿਰੀ ਪ੍ਰਸਾਸ਼ਨ ਦਾ ਕਹਿਣਾ ਹੈ ਕੀ ਕੀਅਵ ਅੰਦਰ 222 ਲੋਕ ਮਾਰੇ ਜਾ ਚੁੱਕੇ ਨੇ ਜਿਹਨਾਂ ਅੰਦਰ 60 ਆਮ ਨਾਗਰਿਕ ਅਤੇ ਚਾਰ ਬੱਚੇ ਸ਼ਾਮਿਲ ਨੇ। ਕਾਬਿਲ ਏ ਗੌਰ ਹੈ ਕੀ ਰਸ਼ੀਅਨ ਫੋਰਸਸ ਵਲੋ ਰਾਜਧਾਨੀ ਨੂੰ ਮੁੱਖ ਨਿਸ਼ਾਨੇ ਵਜੋ ਵੇਖਿਆ ਮੰਨਿਆ ਜਾ ਰਿਹਾ ਹੈ ਪਰ ਯੁਕਰੇਨੀਅਨਜ ਵਲੋ ਜਿਸ ਤਰੀਕੇ ਨਾਲ ਆਪਣਾ ਬਚਾਅ ਕੀਤਾ ਜਾ ਰਿਹਾ ਇਸ ਕਰਕੇ ਰਸ਼ੀਅਨ ਫੌਜਾ ਕਾਮਯਾਬ ਨਹੀ ਹੋ ਪਾ ਰਹੀਆ।

ਯੂਐਸ ਨੇ ਕਿਹਾ ਕੀ ਬੀਤੇ ਚੌਵੀ ਘੰਟਿਆ ਦੌਰਾਨ ਰੂਸੀ ਫੌਜ ਵਲੋ ਬੜੀਆ ਘੱਟ ਗਤੀਵਿਧੀਆ ਹੋਈਆ ਨੇ। ਯੂਕੇ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕੀ ਰਸ਼ੀਅਨ ਫੋਰਸਸ ਲੋਜਸਟਕਿਲ ਸਮੱਸਿਆਵਾ ਦਾ ਸਾਹਮਣਾ ਕਰ ਰਹੀਆ ਨੇ।
ਸਕਾਈ ਨਿਊਜ ਦੀ ਇੱਕ ਰਿਪੋਰਟ ਅਨੁਸਾਰ ਰਸ਼ੀਆ ਦੀ ਇਨਵੇਜਨ ਤੋ ਬਾਅਦ ਉਹਨਾਂ ਉੱਤੇ ਲੱਗੀਆ ਪਾਬੰਦੀਆ ਦੇ ਚਲਦਿਆ ਉਹਨਾਂ ਦਾ ਸਮੁੰਦਰੀ ਰਾਸਤੇ ਹੋਣ ਵਾਲਾ ਵਪਾਰ ਅੱਧੇ ਤੋ ਵੀ ਘੱਟ ਗਿਆ ਹੈ।
ਟਰੈਡ ਮਾਹਿਰਾ ਦਾ ਮੰਨਣਾ ਹੈ ਕੀ ਇਸ ਨਾਲ ਰਸ਼ੀਆ ਅੰਦਰ ਕਈ ਚੀਜਾ ਦੀ ਕਮੀ ਹੋ ਸਕਦੀ ਹੈ।
ਪੱਛਮੀ ਯੁਕਰੇਨ ਦੇ ਸ਼ਹਿਰ ਲਵੀਵ ਅੰਦਰ ਤਿੰਨ ਧਮਾਕੇ ਸੁਣਾਈ ਦੇਣ ਦੇ ਨਾਲ ਹੀ ਉੱਥੋ ਦੇ ਏੱਅਰਪੋਰਟ ਉੱਤੇ ਹਮਲਾ ਹੋਣ ਦੀਆ ਵੀ ਰਿਪੋਰਟਾ ਨੇ।
ਬੀਤੇ ਕੱਲ ਯੁਕਰੇਨ ਅਤੇ ਰਸ਼ੀਆ ਵਿਚਕਾਰ ਸ਼ਾਤੀ ਸਮਝੋਤੇ ਲਈ ਪੰਦਰਾ ਨੁਕਤਿਆ ਉੱਤੇ ਕਾਫੀ ਗੰਭੀਰ ਵਿਚਾਰ ਚਰਚਾ ਹੋਈ ਜਿਸ ਤੋ ਬਾਅਦ ਦੋਵੇ ਪਾਸੇ ਬੜੇ ਆਸਵੰਦ ਜਾਪੇ ਹਾਂਲਾਕਿ ਅੱਜ ਇੱਕ ਮੀਡੀਆ ਰਿਪੋਰਟ ਮੁਤਾਬਿਕ ਯੁਕਰੇਨ ਦੇ ਰਾਸ਼ਟਰਪਤੀ ਦੇ ਡਿਪਟੀ ਚੀਫ ਔਫ ਸਟਾਫ ਨੇ ਕਿਹਾ ਕੇ ਰਸ਼ੀਆ ਨਾਲ ਗੱਲਬਾਤ ਕਰਨੀ ਬਹੁਤ ਮੁਸ਼ਕਿਲ ਹੈ।
ਚਲ ਰਹੀ ਜੰਗ ਦੌਰਾਨ ਰਸ਼ੀਆ ਦੇ ਚੌਥੇ ਵੱਡੇ ਜੇਨਰਲ ਦੇ
ਮਰਣ ਦੀਆ ਰਿਪੋਰਟਾ ਵੀ ਸਾਹਮਣੇ ਆਈਆ ਨੇ। ਅਮਰੀਕਾ ਦੀ ਖੂਫੀਆ ਐਜੰਸੀ ਮੁਤਾਬਿਕ ਸੱਤ ਹਜ਼ਾਰ ਤੋ ਉੱਤੇ ਰਸ਼ੀਅਨ ਫੌਜੀ ਮਾਰੇ ਗਏ ਨੇ ਜੰਗ ਦੀ ਸ਼ੁਰੂਆਤ ਤੋ ਲੇਕੇ ਹੁਣ ਤੱਕ। ਹਾਂਲਾਕਿ ਉਹਨਾਂ ਕਿਹਾ ਕੇ ਇਹ ਅੰਕੜਾ ਇੱਕਦਮ ਸਹੀ exact ਨਹੀ ।ਇੱਕ ਅੰਦਾਜੇ ਅਨੁਸਾਰ ਚੌਵੀ ਫਰਵਰੀ ਤੋ ਯੁਕਰੇਨ ਅੰਦਰ ਡੇਢ ਲੱਖ ਤੋ ਉੱਤੇ ਰਸ਼ੀਅਨ ਸੈਨਿਕ ਜਾ ਚੁੱਕੇ ਨੇ ਜਿਹਨਾਂ ਵਿੱਚੋ ਕੋਈ 14 ਤੋ ਇੱਕੀ ਹਜ਼ਾਰ ਫੱਟੜ ਮੰਨੇ ਜਾ ਰਹੇ ਨੇ।
ਬੀਤੇ ਦਿਨੀ ਯੁਕਰੇਨ ਦੇ ਰਾਸ਼ਟਰਪਤੀ ਵੋਲਦੀਮੇਰ ਜੇਲਨੇਸਕੀ ਨੇ ਕਿਹਾ ਸੀ ਕੇ ਚਲ ਰਹੀ ਲੜਾਈ ਅੰਦਰ ਰਫਲੀ ਤੇਰਾਂ ਸੋ ਯੁਕਰੇਨੀ ਸੈਨਿਕ ਮਾਰੇ ਜਾ ਚੁੱਕੇ ਨੇ।
ਯੁਕਰੇਨ ਦਾ ਕਹਿਣਾ ਹੈ ਕੀ ਮਾਰੀਉਪਲ ਦੇ ਇੱਕ ਥੇਅਟਰ ਜਿੱਥੇ ਸੇਕੜੇ ਲੋਕਾ ਨੇ ਸ਼ਰਣ ਲਈ ਹੋਈ ਸੀ ਰੂਸ ਨੇ ਉਸ ਜਗਾਹ ਤੇ ਹਮਲਾ ਕੀਤਾ ਹੈ ਜਿਸਨੂੰ ਰਸ਼ੀਆ ਵਲੋ ਨਕਾਰਿਆ ਗਿਆ ਹੈ।
ਯੂਕੇ ਰੱਖਿਆ ਸਕੱਤਰ ਵੈਨ ਬੋਲਸ ਨੇ ਕਿਹਾ ਹੈ ਕੀ ਯੂਕੇ ਪੌਲੈਡ ਅੰਦਰ 100 ਫੌਜੀਆ ਦੇ ਨਾਲ ਸਕਾਈ ਸੈਬਰ ਸਿਸਟਮ ਡਿਪਲੋਏ ਕਰੇਗਾ।

 

Total Views: 364 ,
Real Estate