ਉਨਟਾਰੀਓ : ਟਰੱਕ-ਵੈਨ ਹਾਦਸੇ ਚ 5 ਨੌਜਵਾਨਾਂ ਦੀ ਮੌਤ,ਦੋ ਜ਼ਖਮੀ

ਉਨਟਾਰੀਓ ਹਾਈਵੇ 401 ਉਤੇ ਟਰੱਕ ਅਤੇ ਪੈਸੰਜਰ ਵੈਨ ਦੇ ਹਾਦਸੇ ਚ ਪੰਜ ਭਾਰਤੀ ਮੂਲ ਦੇ ਨੌਜਵਾਨਾਂ ਦੀ ਮੌਤ ਹੋ ਗਈ ਹੈ, ਇਸ ਹਾਦਸੇ ਚ ਦੋ ਹੋਰ ਜਣੇ ਜਖਮੀ ਵੀ ਹੋਏ ਹਨ ਜਿਸ ਚ ਇੱਕ ਕੁੜੀ ਵੀ ਹੈ। ਮਰਨ ਵਾਲਿਆ ਦੀ ਪਛਾਣ ਜਸਪਿੰਦਰ ਸਿੰਘ(21), ਕਰਨਪਾਲ ਸਿੰਘ (22), ਮੋਹਿਤ ਚੌਹਾਨ (23),ਪਵਨ ਕੁਮਾਰ (23) ਅਤੇ ਹਰਪ੍ਰੀਤ ਸਿੰਘ (24) ਵਜੋ ਹੋਈ ਹੈ। ਇਹ ਹਾਦਸਾ ਸ਼ਨਿਚਰਵਾਰ ਸਵੇਰ 3:45 ਵਜੇ ਹੋਇਆ ਹੈ ਜਦੋ ਇੱਕ ਪੈਸੰਜਰ ਵੈਨ ਦੀ ਟੱਕਰ ਕਮਰਸ਼ੀਅਲ ਟਰੱਕ ਟਰੇਲਰ ਨਾਲ ਹੋ ਗਈ ਸੀ। ਨੌਜਵਾਨ ਵਿਦਿਆਰਥੀ ਸਨ । ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ।

Total Views: 471 ,
Real Estate