ਬ੍ਰਿਟਿਸ਼ ਕੋਲੰਬੀਆ ਵਿੱਚ ਵਸੂਲੀ, ਗੋਲੀਬਾਰੀ ਅਤੇ ਅੱਗਜ਼ਨੀ ਨਾਲ ਸਬੰਧਤ ਜਾਂਚ ਦੌਰਾਨ ਲੈਂਗਲੀ ਆਰ ਸੀ ਐਮ ਪੀ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕਈ ਗੰਭੀਰ ਅਪਰਾਧਿਕ ਦੋਸ਼ ਲਗਾਏ ਹਨ। ਪੁਲੀਸ ਮੁਤਾਬਕ ਸਾਰੇ ਪੰਜ ਵਿਅਕਤੀ ਵਿਦੇਸ਼ੀ ਨਾਗਰਿਕ ਹਨ। ਆਰ ਸੀ ਐਮ ਪੀ ਨੇ ਦੱਸਿਆ ਕਿ ਵੀਰਵਾਰ ਸਵੇਰੇ ਚਾਰ ਵਿਅਕਤੀਆਂ ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਪੰਜਵੇਂ ਵਿਅਕਤੀ ਨੂੰ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ਸਮੇਂ ਕਾਬੂ ਕੀਤਾ ਗਿਆ।ਪੁਲੀਸ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਸੰਕੇਤ ਸਿੰਗਲਾ(23), ਸਾਹਿਲ(24),ਸਿਮਰਨਜੀਤ ਸਿੰਘ(21),ਹਰਸ਼(21) ਅਤੇ ਜਗਦੀਪ ਸਿੰਘ(24) ਸ਼ਾਮਲ ਹਨ। ਪੁਲੀਸ ਨੇ ਸਾਹਿਲ ਅਤੇ ਹਰਸ਼ ਦੇ ਪੂਰੇ ਨਾਂ ਜਾਰੀ ਨਹੀਂ ਕੀਤੇ ਹਨ।
Real Estate





















