ਸੈਕਸ ਐਡਿਕਟ ਸੀ ਆਸਾਰਾਮ ਆਈਪੀਐਸ ਅਧਿਕਾਰ ਦਾ ਨਵਾਂ ਖੁਲਾਸਾ –

ਰਣਵੀਰ ਚੌਧਰੀ
ਗਨਿੰਗ ਫਾਰ ਦ ਗੌਡਮੈਨ : ਦ ਟਰੂ ਸਟੋਰੀ ਬਿਹਾਈਨਡ ਆਸਾਰਾਮ ਬਾਪੂਜ ਕੋਨਵਿਕਸ਼ਨ— ਇਸ ਕਿਤਾਬ ‘ਚ ਲਿਖੀ ਇੱਕ ਲਾਈਨ ਨੇ ਫਿਰ ਰਾਜਸਥਾਨ ਦੇ ਸਭ ਤੋਂ ਚਰਚਿਤ ਆਸਾਰਾਮ ਕੇਸ ਨੂੰ ਇੱਕ ਵਾਰ ਫਿਰ ਸੁਰਖੀਆਂ ‘ਚ ਲਿਆ ਦਿੱਤਾ ਹੈ।
ਇਸ ਇੱਕ ਲਾਈਨ ਦੇ ਦਮ ‘ਤੇ ਨਾਬਾਲਿਗ ਨੇ ਬਲਾਤਕਾਰ ਦੇ ਦੋਸ਼ੀ ਆਸਾਰਾਮ ਦੇ ਵਕੀਲਾਂ ਨੇ ਜਮਾਨਤ ਲਈ ਅਰਜ਼ੀ ਦਿੱਤੀ ਹੈ। ਇੱਕ ਕਿਤਾਬ ਲਿਖੀ ਹੈ ਆਸਾਰਾਮ (ਅਸੁਮਲ ਹਰਪਲਾਨੀ ) ਨੂੰ ਗ੍ਰਿਫ਼ਤਾਰ ਕਰਨ ਵਾਲੇ ਆਈਪੀਐਸ ਅਧਿਕਾਰੀ ਅਜਯ ਪਾਲ ਲਾਂਬਾ ਨੇ । ਕਿਤਾਬ ਦੀ ਇੱਕ ਲਾਈਨ ‘ਤੇ ਆਸਾਰਾਮ ਦੇ ਵਕੀਲਾਂ ਨੂੰ ਇਤਰਾਜ਼ ਹੈ। ਅਪੀਲ ਤੇ ਸੋਮਵਾਰ ਨੂੰ ਹਾਈਕੋਰਟ ‘ਚ ਸੁਣਵਾਈ ਹੋਣੀ ਹੈ।
ਦੈਨਿਕ ਭਾਸਕਰ ਵੱਲੋਂ ਇਸ ਕਿਤਾਬ ਤੇ ਕੇਸ ਦੀ ਸਟੱਡੀ ਕਰਕੇ ਕੁਝ ਤੱਥ ਸਾਂਝੇ ਕੀਤੇ ਹਨ। ਜਿਹੜੇ ਇਸ ਤਰ੍ਹਾਂ ਹਨ।
ਖੁਦ ਨੂੰ ਭਗਵਾਨ ਮੰਨਣ ਵਾਲੇ ਆਸਾਰਾਮ ਦੇ ਦੇਸ ਦੇ ਕਈ ਸ਼ਹਿਰਾਂ ‘ਚ ਆਸ਼ਰਮ ਹਨ।
ਦਾਅਵਾ ਕੀਤਾ ਜਾਂਦਾ ਹੈ ਕਿ ਉਸਦੇ ਪੂਰੀ ਦੁਨੀਆ ‘ਚ 4 ਕਰੋੜ ਤੋਂ ਵੱਧ ਸਰਧਾਲੂ ਹਨ।
ਮੁੱਖ ਮੰਤਰੀ ਤੋਂ ਲੈ ਕੇ ਵੱਡੇ –ਵੱਡੇ ਅਧਿਕਾਰੀ ਉਸ ਸਾਹਮਣੇ ਨਤਸਮਤਕ ਹੁੰਦੇ ਸਨ।
ਆਸਾਰਾਮ ਦਾ ਘਿਨੌਣਾ ਰੂਪ ਉਦੋਂ ਸਾਹਮਣੇ ਆਇਆ ਜਦੋਂ ਇੱਕ ਨਾਬਾਲਿਗ ਲੜਕੀ ਨੇ ਉਸ ਉਪਰ ਬਲਾਤਕਾਰ ਦੇ ਦੋਸ਼ ਲਾਏ।

Total Views: 75 ,
Real Estate