ਪਟਿਆਲਾ ਪ੍ਰਸ਼ਾਸਨ ਨੇ ਭਾਰਤੀ ਫ਼ੌਜ ਦੇ ਸਹਿਯੋਗ ਨਾਲ ਅੱਜ ਸਵੇਰੇ ਇੱਕ ਅਪਰੇਸ਼ਨ ਰਾਹੀਂ ਗੁਰਜੀਤ ਸਿੰਘ ਖ਼ਾਲਸਾ (43) ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਹੈ। ਖ਼ਾਲਸਾ ਪਿਛਲੇ 560 ਦਿਨਾਂ ਤੋਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਸਥਿਤ 400 ਫੁੱਟ ਉੱਚੇ ਬੀ.ਐਸ.ਐਨ.ਐਲ. ਟਾਵਰ ’ਤੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।ਫ਼ੌਜ ਅਤੇ ਜ਼ਿਲ੍ਹਾ ਪੁਲੀਸ ਦੀਆਂ ਵਾਧੂ ਟੀਮਾਂ ਦੀ ਨਿਗਰਾਨੀ ਹੇਠ ਇਹ ਸਾਂਝਾ ਅਪਰੇਸ਼ਨ ਮਹਿਜ਼ 30 ਮਿੰਟਾਂ ਵਿੱਚ ਨੇਪਰੇ ਚੜ੍ਹਿਆ।ਟਾਵਰ ਤੋਂ ਹੇਠਾਂ ਆਉਂਦਿਆਂ ਹੀ ਗੁਰਜੀਤ ਸਿੰਘ ਖ਼ਾਲਸਾ ਨੇ ਪੂਰੇ ਜੋਸ਼ ਵਿੱਚ ‘ਮੈਂ ਚੜ੍ਹਦੀ ਕਲਾ ਵਿੱਚ ਹਾਂ’ ਦੇ ਸ਼ਬਦ ਕਹੇ। ਉਨ੍ਹਾਂ ਇਸ ਨੇਕ ਕਾਰਜ ਲਈ ਸਮਰਥਨ ਦੇਣ ਵਾਲੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ, “ ਇਹ ਸਫ਼ਰ ਸੌਖਾ ਨਹੀਂ ਸੀ, ਪਰ ਮੇਰੇ ਗੁਰੂ ’ਤੇ ਅਟੁੱਟ ਭਰੋਸੇ ਨੇ ਹੀ ਇਹ ਸਭ ਸੰਭਵ ਬਣਾਇਆ ਹੈ।” ਬਚਾਅ ਕਾਰਜ ਵਿੱਚ ਸ਼ਾਮਲ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਵਾ ਦੀ ਰਫ਼ਤਾਰ ਅਨੁਕੂਲ ਹੋਣ ਅਤੇ ਚੰਗੀ ਧੁੱਪ ਕਾਰਨ ਹਾਈ-ਟੈਕ ਕ੍ਰੇਨ ਅਤੇ ਮਨੁੱਖੀ ਮਦਦ ਨਾਲ ਇਹ ਅਪਰੇਸ਼ਨ ਸੁਖਾਲਾ ਰਿਹਾ।
ਸਮਾਣਾ ਟਾਵਰ ਮੋਰਚਾ: 560 ਦਿਨਾਂ ਬਾਅਦ ਟਾਵਰ ਤੋਂ ਸੁਰੱਖਿਅਤ ਹੇਠਾਂ ਉਤਾਰੇ ਗਏ ‘ਗੁਰਜੀਤ ਸਿੰਘ ਖ਼ਾਲਸਾ’
Total Views: 1 ,
Real Estate




















