ਭਾਰਤੀ ਮੂਲ ਦੇ ਗੈਂਗਸਟਰਾਂ ਨੂੰ ਕਿਸ਼ਤਾਂ ਭਰਦੇ ਹਨ ਕੈਨੇਡੀਅਨ ਕਾਰੋਬਾਰੀ ! !

ਫ਼ਿਰੌਤੀਆਂ ਦਾ ਪੈਸਾ ਵਸੂਲਣ ਲਈ ਭਾਰਤੀ ਵਿਦਿਆਰਥੀਆਂ ਦੇ ਖਾਤਿਆਂ ਦੀ ਕੀਤੀ ਜਾਂਦੀ ਹੈ ਵਰਤੋਂ , FINTRAC ਦੀ ਰਿਪੋਰਟ ‘ਚ ਅਹਿਮ ਖੁਲਾਸੇ
ਟੋਰਾਂਟੋ-(ਗੁਰਮੁੱਖ ਸਿੰਘ ਬਾਰੀਆ)- ਕੈਨੇਡੀਅਨ ਕਾਰੋਬਾਰੀਆਂ (ਜ਼ਿਆਦਾਤਰ ਪੰਜਾਬੀ) ਕੋਲੋਂ ਫ਼ਿਰੌਤੀਆਂ ਦਾ ਪੈਸਾ ਵਸੂਲਣ ਅਤੇ ਅੱਗੇ ਉਸ ਨੂੰ ਥਾਂ ਟਿਕਾਣੇ ਲਾਉਣ ਲਈ ਭਾਰਤੀ ਮੂਲ ਦੇ ਗੈਂਗਸਟਰ ਸਮੂਹਾਂ ਵੱਲੋਂ ਕੈਨੇਡਾ ‘ਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਰਤੋਂ ਕੀਤੇ ਜਾਣ ਦਾ ਇੱਕ ਅਹਿਮ ਖ਼ੁਲਾਸਾ ਕੈਨੇਡਾ ਦੇ ਪ੍ਰਮੁੱਖ ਵਿੱਤੀ ਸਮੀਖਿਆ ਅਦਾਰੇ FINTRAC ਵੱਲੋਂ ਕੀਤਾ ਗਿਆ ਹੈ ।
ਦਰਅਸਲ Financial Transaction and Reports Analysis of Canada ਨੇ ਇਸ ਸੰਬੰਧੀ 2026 ਦੀ ਰਿਪੋਰਟ ‘ਚ ਅਜਿਹੇ 63 ਹਜ਼ਾਰ ਲ਼ੈਣ-ਦੇਣ ਵਾਲੇ ਖਾਤਿਆਂ ਦੀ ਪੈੜ ਨੱਪੀ ਹੈ , ਜਿਨ੍ਹਾਂ ਨੂੰ ਇਸ ਵਰਤਾਰੇ ‘ਚ ਵਰਤਿਆ ਗਿਆ ਹੈ ।
ਜਾਣਕਾਰੀ ਅਨੁਸਾਰ ਭਾਰਤੀ ਗੈਂਗਸਟਰਾਂ ਵੱਲੋਂ ਕੈਨੇਡਾ ‘ਚ ਮੌਜੂਦ ਭਾਰਤੀ ਵਿਦਿਆਰਥੀਆਂ ਦੇ ਖਾਤਿਆਂ ਨੂੰ ਫਿਰੌਤੀਆਂ ਦੇ ਪੈਸੇ ਦਾ ਲੈਣ-ਦੇਣ ਕਰਨ ਲਈ ਵਰਤਿਆ ਜਾ ਰਿਹਾ ਹੈ । ਵਰਤੇ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਉਮਰ ਕੇਵਲ 17 ਚੋਂ 28 ) ਹੈ ।

ਇਹ ਲੋਕ ਨਕਲੀ ਨਾਂ ਤੇ ਉਪਨਾਮ ਵਰਤਦੇ ਹਨ, ਕਈ ਬੈਂਕਾਂ ਜਾਂ ATM ‘ਤੇ ਅਜਿਹੀਆਂ ਰਕਮਾਂ ਜਮ੍ਹਾਂ ਕਰਵਾਉਂਦੇ ਹਨ ਜਿਨ੍ਹਾਂ ਦਾ ਕੋਈ ਸਪੱਸ਼ਟ ਕਾਰਨ ਨਹੀਂ ਹੁੰਦਾ, ਅਤੇ ਜਲਦੀ ਹੀ ਪੈਸਾ ਅਣਪਛਾਤੇ ਤੀਜੇ ਪੱਖਾਂ ਨੂੰ ਭੇਜ ਦਿੰਦੇ ਹਨ।

ਰਿਪੋਰਟ ਕਹਿੰਦੀ ਹੈ ਕਿ ਸ਼ੱਕੀ ਲੈਣ-ਦੇਣ ਦੀਆਂ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਹਿੰਸਕ ਜ਼ਬਰਦਸਤੀ/ਵਸੂਲੀ ਨਾਲ ਜੁੜੇ ਲੋਕ ਈ-ਟ੍ਰਾਂਸਫਰ, ਚੈੱਕ ਅਤੇ ਨਕਦੀ ਆਪਣੇ ਖਾਤਿਆਂ ‘ਚ ਜਮ੍ਹਾਂ ਕਰਵਾਉਂਦੇ ਹਨ, ਅਤੇ ਇਹ ਲੈਣ-ਦੇਣ ਉਨ੍ਹਾਂ ਵਲੋਂ ਆਪਣੀ ਦਰਸਾਈ ਗਈ ਆਰਥਿਕ ਹਾਲਤ (ਜਿਵੇਂ ਕਿ ਵਿਦਿਆਰਥੀ ਹੋਣਾ) ਨਾਲ ਮੇਲ ਨਹੀਂ ਖਾਂਦੇ।
ਅਤੇ ਅੱਗਜ਼ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Fintrac ਦਾ ਕਹਿਣਾ ਹੈ ਕਿ ਇਹ ਅਪਰਾਧ ਹੁਣ ਇਕੱਲੀਆਂ ਧਮਕੀਆਂ ਤੋਂ ਬਦਲ ਕੇ ਇੱਕ “ਲਗਾਤਾਰ ਦਬਾਅ ਵਾਲੀ ਮੁਹਿੰਮ” ਬਣ ਗਿਆ ਹੈ, ਜਿਸ ਵਿੱਚ ਸੂਬਿਆਂ ਦੇ ਪਾਰ ਸਹਿਯੋਗ, ਹਿੰਸਾ ਅਤੇ ਵਿੱਤੀ ਦਬਾਅ ਸ਼ਾਮਲ ਹਨ।

ਰਿਪੋਰਟ ਕਹਿੰਦੀ ਹੈ ਕਿ ਸ਼ੱਕੀ ਲੈਣ-ਦੇਣ ਦੀਆਂ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਹਿੰਸਕ ਜ਼ਬਰਦਸਤੀ/ਵਸੂਲੀ ਨਾਲ ਜੁੜੇ ਲੋਕ ਈ-ਟ੍ਰਾਂਸਫਰ, ਚੈੱਕ ਅਤੇ ਨਕਦੀ ਆਪਣੇ ਖਾਤਿਆਂ ‘ਚ ਜਮ੍ਹਾਂ ਕਰਵਾਉਂਦੇ ਹਨ, ਅਤੇ ਇਹ ਲੈਣ-ਦੇਣ ਉਨ੍ਹਾਂ ਵਲੋਂ ਆਪਣੀ ਦਰਸਾਈ ਗਈ ਆਰਥਿਕ ਹਾਲਤ (ਜਿਵੇਂ ਕਿ ਵਿਦਿਆਰਥੀ ਹੋਣਾ) ਨਾਲ ਮੇਲ ਨਹੀਂ ਖਾਂਦੇ।

Total Views: 2 ,
Real Estate