‘ਧਰਤੀ ‘ਤੇ ਨਰਕ’, ਟਰੰਪ ਨੇ ਭਾਰਤ ਬਾਰੇ ‘ਵਿਵਾਦਪੂਰਨ’ ਪੋਸਟ ਕੀਤੀ ਸਾਂਝੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਭਾਰਤ ਅਤੇ ਚੀਨ ਨੂੰ ‘ਧਰਤੀ ‘ਤੇ ਨਰਕ’ ਕਹੇ ਜਾਣ ਵਾਲੀ ਇੱਕ ਪੋਸਟ ਨੂੰ ਸ਼ੇਅਰ ਕਰਨ ਤੋਂ ਬਾਅਦ ਸਖ਼ਤ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਟਰੰਪ ਦੇ ਬਿਆਨ ਨੂੰ ‘ਨਸਲਵਾਦ’ ਨਾਲ ਭਰਿਆ ਹੋਇਆ ਕਰਾਰ ਦਿੱਤਾ ਹੈ।ਅਮਰੀਕਾ ਵਿੱਚ ਵੀ ਇਸ ਬਿਆਨ ਦੇ ਵਿਰੋਧ ਵਿੱਚ ਆਵਾਜ਼ਾਂ ਉੱਠ ਰਹੀਆਂ ਹਨ। ਨਾਲ ਹੀ ਇਰਾਨ ਨੇ ਇਸ ਮਾਮਲੇ ‘ਤੇ ਭਾਰਤ ਦਾ ਸਮਰਥਨ ਕੀਤਾ ਅਤੇ ਭਾਰਤ ਨੂੰ ਸ਼ਾਨਦਾਰ ਦੇਸ਼ ਕਰਾਰ ਦਿੱਤਾ।ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਰੂੜ੍ਹੀਵਾਦੀ ਲੇਖਕ ਅਤੇ ਰੇਡੀਓ ਹੋਸਟ ਮਾਈਕਲ ਸੈਵੇਜ ਦਾ ਜਨਮਸਿੱਧ ਨਾਗਰਿਕਤਾ ਬਾਰੇ ਇੱਕ ਵਿਵਾਦਿਤ ਟੈਕਸਟ ਸਾਂਝਾ ਕੀਤਾ ਹੈ।ਮਹੀਨੇ” ਵਿੱਚ ਅਮਰੀਕਾ ਪਹੁੰਚ ਕੇ ਸਥਾਨਕ ਕਾਨੂੰਨਾਂ ਦਾ ਫਾਇਦਾ ਉਠਾਉਣ ਦੀ ਆਗਿਆ ਦਿੰਦਾ ਹੈ।ਮਾਈਕਲ ਸੈਵੇਜ ਦਾ ਜੋ ਬਿਆਨ ਟਰੰਪ ਨੇ ਸ਼ੇਅਰ ਕੀਤਾ ਹੈ, ਉਸ ਵਿੱਚ ਲਿਖਿਆ ਹੈ, “ਇੱਥੇ ਇੱਕ ਬੱਚਾ ਤੁਰੰਤ ਨਾਗਰਿਕ ਬਣ ਜਾਂਦਾ ਹੈ ਅਤੇ ਫਿਰ ਉਹ ਪੂਰੇ ਪਰਿਵਾਰ ਨੂੰ ਚੀਨ ਜਾਂ ਭਾਰਤ ਜਾਂ ਦੁਨੀਆ ਦੇ ਕਿਸੇ ਹੋਰ ਨਰਕ ਤੋਂ ਲੈ ਆਉਂਦੇ ਹਨ। ਇਹ ਦੇਖਣ ਲਈ ਤੁਹਾਨੂੰ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਹੈ। ਇੱਥੇ ਹੁਣ ਅੰਗਰੇਜ਼ੀ ਨਹੀਂ ਬੋਲੀ ਜਾਂਦੀ।”ਇਸ ਤੋਂ ਬਾਅਦ ਭਾਰਤ ਵਿੱਚ ਟਰੰਪ ਦੇ ਇਸ ਕਦਮ ਦੀ ਸਖ਼ਤ ਆਲੋਚਨਾ ਹੋ ਰਹੀ ਹੈ।

Total Views: 2 ,
Real Estate