ਚੰਡੀਗੜ੍ਹ-(ਪਰਮਿੰਦਰ ਸਿੰਘ ਸਿੱਧੂ) :- ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅੱਜ ਵਿਸ਼ੇਸ਼ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਸਾਰੇ ਜ਼ਿਲ੍ਹਿਆਂ ਵਿੱਚ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।ਬਲੈਕਆਊਟ ਦੌਰਾਨ ਜਨਰੇਟਰਾਂ ਅਤੇ ਫਲੈਸ਼ਲਾਈਟਾਂ ਦੀ ਵਰਤੋਂ ‘ਤੇ ਵੀ ਪਾਬੰਦੀ ਹੋਵੇਗੀ। ਜਨਤਾ ਨੂੰ ਸੁਚੇਤ ਕਰਨ ਲਈ ਐਲਾਨ ਕੀਤੇ ਜਾਣਗੇ। ਸਰਕਾਰ ਨੇ ਲੋਕਾਂ ਨੂੰ ਘਬਰਾਉਣ ਅਤੇ ਇਸ ਅਭਿਆਸ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।ਇਸੇ ਤਹਿਤ ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕੈਂਪਸ ਵਿੱਚ ਸਿਵਲ ਡਿਫੈਂਸ ਵੱਲੋਂ ਹਵਾਈ ਹਮਲੇ ਤੋਂ ਬਚਣ ਲਈ ਬਲੈਕਆਊਟ ਮੌਕ ਡਰਿੱਲ ਕੀਤੀ ਜਾਵੇਗੀ। ਡ੍ਰਿਲ ਰਾਤ 8 ਵਜੇ ਹਵਾਈ ਹਮਲੇ ਦੇ ਸਾਇਰਨ ਨਾਲ ਸ਼ੁਰੂ ਹੋਵੇਗੀ। ਇਹ ਸਾਇਰਨ ਲਗਭਗ ਦੋ ਮਿੰਟਾਂ ਲਈ ਵੱਖ-ਵੱਖ ਪਿੱਚਾਂ (ਉੱਚ ਅਤੇ ਨੀਵੀਂ) ਵਿੱਚ ਵੱਜੇਗਾ। ਇਸ ਤੋਂ ਬਾਅਦ ਬਲੈਕਆਊਟ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੇਂ ਦੌਰਾਨ ਘਬਰਾਉਣ ਨਾ ਅਤੇ ਸਿਰਫ਼ ਬੇਲੋੜੀਆਂ ਲਾਈਟਾਂ ਬੰਦ ਰੱਖਣ। ਹਸਪਤਾਲ, ਪੁਲਿਸ, ਫਾਇਰ ਵਿਭਾਗ ਅਤੇ ਹੋਰ ਜ਼ਰੂਰੀ ਸੇਵਾਵਾਂ ਆਮ ਵਾਂਗ ਕੰਮ ਕਰਦੀਆਂ ਰਹਿਣਗੀਆਂ।
ਪੰਜਾਬ ਵਿਚ ਅੱਜ 8 ਵਜੇ ਬਲੈਕਆਊਟ
Total Views: 1 ,
Real Estate


















