ਕੈਨੇਡਾ ਵਿਚ ਬਜ਼ੁਰਗ ਪੰਜਾਬੀ ਨੂੰ ਕੈਨੇਡੀਅਨ ਨੌਜਵਾਨ ਨੇ ਮਾਰੇ ਧੱਕੇ

ਕੈਨੇਡਾ ਵਿੱਚ ਪੰਜਾਬੀਆਂ ਵਿਰੁੱਧ ਨਫ਼ਰਤ ਅਪਰਾਧ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇੱਕ ਸਥਾਨਕ ਨੌਜਵਾਨ ਨੇ ਇੱਕ ਬਜ਼ੁਰਗ ਪੰਜਾਬੀ ਨੂੰ ਧੱਕੇ ਮਾਰੇ ਤੇ ਕੈਨੇਡਾ ਛੱਡ ਕੇ ਵਾਪਸ ਪੰਜਾਬ ਜਾਣ ਲਈ ਕਿਹਾ। ਉਸ ਨੇ ਇਹ ਵੀ ਪੁੱਛਿਆ, “ਤੁਸੀਂ ਮੇਰੇ ਦੇਸ਼ ਵਿੱਚ ਕੀ ਕਰ ਰਹੇ ਹੋ?” ਇਹ ਘਟਨਾ ਸ਼ੁੱਕਰਵਾਰ ਨੂੰ ਕੈਨੇਡਾ ਦੇ ਵੁੱਡਸਟਾਕ ਵਿੱਚ ਵਾਪਰੀ।ਨੌਜਵਾਨ ਨੇ ਆਪਣੇ ਘਰ ਦੇ ਬਾਹਰ ਬਜ਼ੁਰਗ ਨਾਲ ਦੁਰਵਿਵਹਾਰ ਕੀਤਾ। ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਮੁਲਜ਼ਮ ਮਾਸਕ ਪਹਿਨ ਕੇ, ਬਜ਼ੁਰਗ ਵਿਅਕਤੀ ਪ੍ਰਤੀ ਨਸਲੀ ਟਿੱਪਣੀਆਂ ਕਰਦਾ ਦਿਖਾਈ ਦੇ ਰਿਹਾ ਹੈ। ਇਸ ਘਟਨਾ ਨੂੰ ਦੇਖ ਕੇ ਉੱਥੇ ਮੌਜੂਦ ਹੋਰ ਲੋਕਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ, ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।ਵੀਡੀਓ ਵਿੱਚ ਇੱਕ ਨਕਾਬਪੋਸ਼ ਨੌਜਵਾਨ ਬਜ਼ੁਰਗ ਵਿਅਕਤੀ ਨੂੰ ਭੜਕਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਵੁੱਡਸਟਾਕ ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਨੇ ਆਪਣੀ ਮਰਜ਼ੀ ਨਾਲ ਇਹ ਕਾਰਵਾਈ ਕੀਤੀ ਅਤੇ ਇਸ ਵਿੱਚ ਕੋਈ ਵੀ ਸਮੂਹ ਜਾਂ ਬਦਮਾਸ਼ ਸ਼ਾਮਲ ਨਹੀਂ ਹੈ। ਸਿੱਖ ਭਾਈਚਾਰਾ ਇਸ ਨੂੰ ਕੈਨੇਡਾ ਵਿੱਚ ਸਿੱਖ ਵਿਰੋਧੀ ਨਫ਼ਰਤ ਅਪਰਾਧਾਂ ਦੇ ਵਧ ਰਹੇ ਰੁਝਾਨ ਦੇ ਹਿੱਸੇ ਵਜੋਂ ਮੰਨ ਰਿਹਾ ਹੈ।

Total Views: 4 ,
Real Estate