ਰੂਸੀ ਤਾਕਤ ਅੱਗੇ ਗੋਡੇ ਟੇਕ ਗਿਆ ਫੜਾਂ ਮਾਰਨ ਵਾਲਾ ਨਾਟੋ

ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਨਾਟੋ ਦੇ ਮੈਂਬਰਾਂ ਵੱਲੋਂ ਯੂਕਰੇਨ ਉੱਤੇ ਨੋ-ਫਲਾਈ ਜ਼ੋਨ ਲਾਗੂ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਨਾਟੋ ਗਠਜੋੜ ਉੱਤੇ ਰੂਸੀ ਦਬਾਅ ਅੱਗੇ ਝੁਕਣ ਦਾ ਦੋਸ਼ ਲਾਇਆ ਹੈ। ਸ੍ਰੀ ਕੁਲੇਬਾ ਨੇ ਕਿਹਾ ਕਿ ਨਾਟੋ ਉਹ ਤਾਕਤ ਨਹੀਂ ਰਹੀ, ਜਿਸ ਦੀ ਯੂਕਰੇਨੀਅਨਾਂ ਨੇ ਕਲਪਨਾ ਕੀਤੀ ਸੀ। ਯੂਕਰੇਨੀ ਟੈਲੀਵਿਜ਼ਨ ‘ਤੇ ਉਨ੍ਹਾਂ ਕਿਹਾ ਕਿ ਉਹ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਪਰ ਇਹ ਤਾਂ ਹੀ ਸੰਭਵ ਹੈ ਜੇ ਗੱਲਬਾਤ ਸਾਰਥਕ ਹੋਵੇ।
ਦੂਜੇ ਪਾਸੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਹੈ ਕਿ ਜਿਹੜੇ ਮੁਲਕ ਯੂਕਰੇਨ ਉੱਤੇ ਨੋ ਫਲਾਈ ਜੋਨ ਲਾਗੂ ਕਰਨ ਦਾ ਅਰਥ ਹੈ ਝਗੜੇ ਵਿਚ ਸ਼ਾਮਲ ਹੋਣਾ। ਪੁਤਿਨ ਨੇ ਆਪਣੇ ਟੈਲੀਵਿਜ਼ਨ ਸੰਬੋਧਨ ਦੌਰਾਨ ਕਿਹਾ ਹੈ ਕਿ ਜੇ ਕਿਸੇ ਦੇਸ ਨੇ ਯੂਕਰੇਨ ਦੇ ਅਕਾਸ਼ ਨੂੰ ਨੋਫਲਾਈ ਜ਼ੋਨ ਐਲਾਨਿਆ ਤਾਂ ਸਮਝਿਆ ਜਾਵੇਗਾ ਕਿ ਉਹ ਜੰਗ ਵਿੱਚ ਸ਼ਾਮਲ ਹੋ ਗਿਆ ਹੈ।ਉਨ੍ਹਾਂ ਨੇ ਕਿਹਾ, ”ਇਸ ਦਿਸ਼ਾ ਵਿੱਚ ਕੋਈ ਵੀ ਕਦਮ ਨੂੰ ਅਸੀਂ ਉਸ ਦੇਸ਼ ਵੱਲੋਂ ਹਥਿਆਰਬੰਦ ਸੰਘਰਸ਼ ਵਿੱਚ ਸ਼ਮੂਲੀਅਤ ਸਮਝਾਂਗੇ।”ਫ਼ੌਜੀ ਨਜ਼ਰੀਏ ਤੋਂ ਨੋ-ਫਲਾਈ ਜ਼ੋਨ ਉਹ ਖੇਤਰ ਹੁੰਦਾ ਹੈ ਜਿਸ ਵਿੱਚ ਜਹਾਜ਼ਾਂ ਦੇ ਉੱਡਣ ਤੇ ਰੋਕ ਹੁੰਦੀ ਹੈ। ਅਜਿਹਾ ਕਿਸੇ ਸੰਭਾਵੀ ਹਮਲੇ ਨੂੰ ਰੋਕਣ ਲਈ ਕੀਤਾ ਜਾਂਦਾ ਹੈ। ਹਾਲਾਂਕਿ ਇਸ ਲਈ ਜ਼ਰੂਰੀ ਹੁੰਦਾ ਹੈ ਕਿ ਦਾਖਲ ਹੋਣ ਵਾਲੇ ਕਿਸੇ ਵੀ ਜਹਾਜ਼ ਨੂੰ ਫ਼ੌਜੀ ਤਾਕਤ ਰਾਹੀਂ ਮਾਰ ਡੇਗਿਆ ਜਾਵੇ।

Total Views: 104 ,
Real Estate