ਰੂਸ ‘ਚ ਮਾਰਸ਼ਲ ਲਾਅ ਲਾਉਣ ਦਾ ਇਰਾਦਾ ਨਹੀਂ – ਪੁਤਿਨ

ਰੂਸ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੁਲਕ ਵਿਚ ਮਾਰਸ਼ਲ ਲਾਅ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ। ਪੁਤਿਨ ਜੰਗ ਦੌਰਾਨ ਸਹਾਇਕ ਵਜੋਂ ਕੰਮ ਕਰਨ ਵਾਲਿਆਂ ਨਾਲ ਇੱਕ ਟੀਵੀ ਸ਼ੌਅ ਦੌਰਾਨ ਗੱਲਬਾਤ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਬਾਹਰੀ ਫੌਜੀ ਹਮਲੇ ਦਾ ਜਵਾਬ ਦਿੱਤਾ ਜਾਵੇਗਾ ਅਤੇ ਤੈਅ ਖੇਤਰਾਂ ਵਿਚ ਫੌਜੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਮੁਲਕ ਯੂਕਰੇਨ ਉੱਤੇ ਨੋ ਫਲਾਈ ਜੋਨ ਲਾਗੂ ਕਰਨ ਦਾ ਅਰਥ ਹੈ ਝਗੜੇ ਵਿਚ ਸ਼ਾਮਲ ਹੋਣਾ।
ਪੁਤਿਨ ਨੇ ਆਪਣੇ ਟੈਲੀਵਿਜ਼ਨ ਸੰਬੋਧਨ ਦੌਰਾਨ ਕਿਹਾ ਹੈ ਕਿ ਜੇ ਕਿਸੇ ਦੇਸ ਨੇ ਯੂਕਰੇਨ ਦੇ ਅਕਾਸ਼ ਨੂੰ ਨੋਫਲਾਈ ਜ਼ੋਨ ਐਲਾਨਿਆ ਤਾਂ ਸਮਝਿਆ ਜਾਵੇਗਾ ਕਿ ਉਹ ਜੰਗ ਵਿੱਚ ਸ਼ਾਮਲ ਹੋ ਗਿਆ ਹੈ।ਉਨ੍ਹਾਂ ਨੇ ਕਿਹਾ, ”ਇਸ ਦਿਸ਼ਾ ਵਿੱਚ ਕੋਈ ਵੀ ਕਦਮ ਨੂੰ ਅਸੀਂ ਉਸ ਦੇਸ਼ ਵੱਲੋਂ ਹਥਿਆਰਬੰਦ ਸੰਘਰਸ਼ ਵਿੱਚ ਸ਼ਮੂਲੀਅਤ ਸਮਝਾਂਗੇ।”ਫ਼ੌਜੀ ਨਜ਼ਰੀਏ ਤੋਂ ਨੋ-ਫਲਾਈ ਜ਼ੋਨ ਉਹ ਖੇਤਰ ਹੁੰਦਾ ਹੈ ਜਿਸ ਵਿੱਚ ਜਹਾਜ਼ਾਂ ਦੇ ਉੱਡਣ ਤੇ ਰੋਕ ਹੁੰਦੀ ਹੈ। ਅਜਿਹਾ ਕਿਸੇ ਸੰਭਾਵੀ ਹਮਲੇ ਨੂੰ ਰੋਕਣ ਲਈ ਕੀਤਾ ਜਾਂਦਾ ਹੈ। ਹਾਲਾਂਕਿ ਇਸ ਲਈ ਜ਼ਰੂਰੀ ਹੁੰਦਾ ਹੈ ਕਿ ਦਾਖਲ ਹੋਣ ਵਾਲੇ ਕਿਸੇ ਵੀ ਜਹਾਜ਼ ਨੂੰ ਫ਼ੌਜੀ ਤਾਕਤ ਰਾਹੀਂ ਮਾਰ ਡੇਗਿਆ ਜਾਵੇ।
ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜ਼ੇਲੇਂਸਕੀ ਨਾਟੋ ਵੱਲੋਂ ਯੂਕਰੇਨ ਨੂੰ ਨੋ-ਫਲਾਈ ਜ਼ੋਨ ਨਾ ਐਲਾਨੇ ਜਾਣ ਨੂੰ ਸੰਗਠਨ ਦੀ ”ਕਮਜ਼ੋਰੀ” ਕਹਿ ਚੁੱਕੇ ਹਨ। ਨਾਟੋ ਨੇ ਕਿਹਾ ਹੈ ਕਿ ਅਜਿਹੇ ਕਿਸੇ ਵੀ ਕਦਮ ਨਾਲ ਜੰਗ ਖਤਰਨਾਕ ਪੱਧਰ ਤੱਕ ਵਧਕੇ ਹੋਰ ਦੇਸਾਂ ਤੱਕ ਵੀ ਫੈਲ ਸਕਦੀ ਹੈ।

Total Views: 430 ,
Real Estate