ਸ਼ੇਨ ਵਾਰਨ ਦੇ ਕਮਰੇ ਅਤੇ ਤੌਲੀਏ ’ਤੇ ਖੂਨ ਦੇ ਧੱਬੇ ਮਿਲੇ

ਥਾਈਲੈਂਡ ਦੀ ਜਾਂਚ ਟੀਮ ਨੂੰ ਮਹਾਨ ਕ੍ਰਿਕਟਰ ਸ਼ੇਨ ਵਾਰਨ ਦੇ ਕਮਰੇ ਦੇ ਫਰਸ਼ ਅਤੇ ਤੌਲੀਏ ਉੱਤੇ ਕਥਿਤ ਤੌਰ ‘ਤੇ “ਖੂਨ ਦੇ ਧੱਬੇ” ਮਿਲੇ ਹਨ। ਸ਼ੇਨ ਦੀ ਜਿਸ ਵੇਲੇ ਮੌਤ ਹੋਈ ਉਸ ਵੇਲੇ ਉਹ ਥਾਈਲੈਂਡ ਦੇ ਵਿਲਾ ਵਿੱਚ ਰਹਿ ਰਿਹਾ ਸੀ ਜਿਹੜਾ ਕੋਹ ਸਮੂਈ ਟਾਪੂ ‘ਤੇ ਹੈ। 52 ਸਾਲਾ ਵਾਰਨ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਾਂਚ ਟੀਮ ਨੇ ਜਦੋਂ ਸ਼ੇਨ ਦੇ ਕਮਰੇ ਦੀ ਜਾਂਚ ਕੀਤੀ ਤਾਂ ਫਰਸ਼ ਤੇ ਤੌਲੀਏ ‘ਤੇ ਖੂਨ ਦੇ ਧੱਬੇ ਮਿਲੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਸਟਰੇਲਿਆਈ ਅਧਿਕਾਰੀ ਥਾਈਲੈਂਡ ਪਹੁੰਚ ਗਏ ਹਨ ਅਤੇ ਉਸ ਦੀ ਲਾਸ਼ ਨੂੰ ਵਾਪਸ ਭੇਜਣ ਲਈ ਕੰਮ ਕਰ ਰਹੇ ਹਨ।
Total Views: 65 ,
Real Estate