![]()
ਦਵਿੰਦਰ ਸਿੰਘ ਸੋਮਲ
ਰਸ਼ੀਆ ਵਲੋ ਯੁਕਰੇਨ ਉੱਤੇ ਕੀਤਾ ਹਮਲਾ (ਜਿਸਨੂੰ ਰਸ਼ੀਆ “ਸਪੈਸ਼ਲ ਆਪਰੇਸ਼ਨ” ਅਤੇ ਯੁਕਰੇਨ ਉਹਨਾਂ ਦੀ “ਆਜਾਦੀ ਤੇ ਹਮਲਾ” ਕਹਿੰਦਾ ਹੈ)ਅੱਜ ਗਿਆਰਵੇ ਦਿਨ ‘ਚ ਆ ਪੁੱਜਾ ਹੈ ਲੜਾਈ ਲਗਾਤਾਰਤਾ ਦੇ ਨਾਲ ਜਾਰੀ ਹੈ ਅਤੇ ਉਦਾਸ ਕਰਨ ਵਾਲੀ ਗੱਲ ਇਹ ਹੈ ਕੀ ਇਹ ਹਜੇ ਰੁੱਕਦੀ ਹੋਈ ਵੀ ਨਜ਼ਰ ਨਹੀ ਆ ਰਹੀ।
ਫਰਾਂਸ ਦੇ ਰਾਸ਼ਟਰਪਤੀ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮਾਰ ਪੂਤਿਨ ਨਾਲ ਗੱਲਬਾਤ ਤੋ ਬਾਅਦ ਕਿਹਾ ਕੇ “worst is yet to come “ਭਾਵ ਕੇ ਇੰਨਾ ਕੁਝ ਹੋਣ ਤੋ ਬਾਅਦ ਵੀ ਸਬਤੋ ਭੇੜਾ ਤਾਂ ਹਜੇ ਹੋਣੋ ਬਾਕੀ ਹੈ ਅਤੇ ਜਦ ਤੱਕ ਰਾਸ਼ਟਰਪਤੀ ਪੂਤਿਨ ਸਾਰੇ ਯੁਕਰੇਨ ਨੂੰ ਕਾਬੂ ਚ ਨਹੀ ਕਰ ਲੈਦਾ ਤਦ ਤੱਕ ਉਹ ਨਹੀ ਰੁਕੇਗਾ।
ਬੀਤੇ ਕੱਲ ਯੁਕਰੇਨ ਦੇ ਸ਼ਹਿਰ ਮਾਰੀਉਪੋਲ ‘ਚ ਦੋਵਾ ਫੋਰਸਸ ਵਲੋ ਸੀਜ ਫਾਇਰ ਕਰਕੇ ਆਮ ਨਾਗਰਿਕਾ ਨੂੰ ਉੱਥੋ ਕੱਢਣਾ ਸੀ
ਪਰ ਯੁਕਰੇਨ ਦੇ ਅਧਿਕਾਰੀ ਨੇ ਰੂਸੀਆ ਤੇ ਇਲਜਾਮ ਲਾਇਆ ਕੇ ਉਹਨਾਂ ਵਲੋ ਗੋਲੀਬੰਦੀ ਦੀ ਉਲੰਘਣਾ ਹੋ ਰਹੀ ਹੈ ਜਦਕਿ ਰਸ਼ੀਆ ਦੇ ਰੱਖਿਆ ਮੰਤਰਾਲੇ ਨੇ ਯੁਕਰੇਨ ਤੇ ਇਲਜਾਮ ਲਾਇਆ ਕੀ ਉਸਦੇ ਰਾਸ਼ਟਰਵਾਦੀ ਆਮ ਨਾਗਰਿਕਾ civilians ਨੂੰ ਜਾਣ ਤੋ ਰੋਕ ਰਹੇ ਨੇ। ਇਸੇ ਤਰਾ ਦੀ ਅੱਜ ਫਿਰ ਇੱਕ ਕੋਸ਼ਿਸ਼ ਨਾਕਾਮਯਾਬ ਹੋਈ ਦੱਸੀ ਜਾ ਰਹੀ ਹੈ।
ਇਸ ਲੰਘੇ ਹਫਤੇ ਜੈਪੋਰਜੀਆ ਨਿਊਕਲੀਅਰ ਪਲਾਂਟ ਤੇ ਜਿਹੜਾ ਰੂਸੀ ਹਮਲਾ ਹੋਣ ਕਾਰਣ ਅੱਗ ਲੱਗੀ ਸੀ ਉਸ ਬਾਬਤ ਯੁਕਰੇਨ ਦੇ ਰਾਸ਼ਟਰਪਤੀ ਵੋਲਦੀਮੇਰ ਜੇਲਨੇਸਕੀ ਨੇ ਕਿਹਾ ਸੀ ਕੇ ਜੇਕਰ ਹਾਦਸਾ ਵਾਪਰ ਜਾਂਦਾ ਤਾਂ ਜਿੰਨਾ ਨੁਕਸਾਨ ਚਿਰਨੋਬਲ ਚ ਹੋਇਆ ਸੀ ਉਸਤੋ ਕਿਤੇ ਵੱਡਾ ਹੁੰਦਾ। ਉਸ ਸਮੇ ਯੁਕਰੇਨ ਦੇ ਵਿਦੇਸ਼ ਮੰਤਰੀ ਦਾ ਕਹਿਣਾ ਸੀ ਕੇ ਜੇਕਰ ਅੱਗ ਦੀ ਬਜਾਹ ਨਾਲ ਧਮਾਕਾ ਹੋ ਗਿਆ ਤਾਂ ਨੁਕਸਾਨ ਚਿਰਨੋਬਲ ਤੋ ਦਸ ਗੁਣਾ ਜਿਆਦਾ ਹੋ ਸਕਦਾ।
ਅਪ੍ਰੈਲ 1986 ‘ਚ ਚਿਰਨੋਬਲ ਅੰਦਰ ਵਿਸ਼ਵ ਦਾ ਸਬਤੋ ਵੱਡਾ ਨਿਊਕਲੀਅਰ ਹਾਦਸਾ ਵਾਪਰਿਆ ਸੀ ਜਿਸ ‘ਚ ਘੱਟੋ ਘੱਟ ਪੰਜਾਹ ਲੋਕਾ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾ ਹੀ ਸੰਨ ਜਿਹਨਾਂ ਨੂੰ ਰੇਡੀਏਸ਼ਨ ਤੋ ਬਚਣ ਲਈ ਘਰ ਵਾਰ ਛੱਡਣੇ ਪਏ।ਦਾ ਸੰਨ ਦੀ ਇੱਕ ਰਿਪੋਰਟ ਅਨੁਸਾਰ ਉਸ ਸਮੇ ਸੋਵੀਅਤ ਯੂਨੀਅਨ ਦੀ ਅਥਾਰਟੀਜ ਵਲੋ 1600 mile exclusion zone ਬਣਾਇਆ ਗਿਆ ਸੀ।ਹਜ਼ਾਰਾ ਹੀ ਲੋਕ ਸੰਨ ਜਿਹਨਾਂ ਨੂੰ ਰੇਡੀਏਸ਼ਨ ਦੇ ਕਾਰਣ ਕਈ ਤਰਾ ਦੀਆ ਬਿਮਾਰੀਆ ਦਾ ਸਾਹਮਣਾ ਕਰਨਾ ਪਿਆ।
ਰਾਸ਼ਟਰਪਤੀ ਜੇਲਨੇਸਕੀ ਦਾ ਕਹਿਣਾ ਸੀ ਕੇ ਪੂਰਾ ਯੂਰਪ ਖਤਰੇ ‘ਚ ਪੈ ਜਾਂਦਾ ਜੇਕਰ ਜੇਪੋਰਜੀਆ ਪਲਾਂਟ ਦੀ ਲੱਗੀ ਅੱਗ ਕਾਬੂ ‘ਚ ਨਾ ਆਉਦੀ।
ਇਸ ਸਮੇ ਰਸ਼ੀਆ ਉੱਤੇ ਪੱਛਮੀ ਮੁੱਲਖਾ ਵਲੋ ਜਾਂ ਕਹਿਏ ਤਾਂ ਕੇ ਵਿਸ਼ਵ ਦੇ ਇੱਕ ਵੱਡੇ ਹਿੱਸੇ ਵਲੋ ਕਈ ਤਰਾ ਪ੍ਰਤੀਬੰਧ ਲਗਾਏ ਦਾ ਰਹੇ ਨੇ।
ਰਸ਼ੀਆ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕੀ ਇਹ ਪੱਛਮੀ ਪਾਬੰਦੀਆ ਸਾਡੇ ਖਿਲਾਫ ਜੰਗ ਛੇੜਨ ਦੇ ਬਰਾਬਰ ਹੈ।
ਰਾਸ਼ਟਰਪਤੀ ਪੂਤਿਨ ਦੀ ਤੁਰਕੀ ਦੇ ਰਾਸ਼ਟਰਪਤੀ ਅਰਦੋਗਨ ਨਾਲ ਗੱਲਬਾਤ ਤੋ ਬਾਅਦ ਮੋਸਕੋ ਦਾ ਕਹਿਣਾ ਹੈ ਕੀ ਯੁਕਰੇਨ ਲੜਾਈ ਬੰਦ ਕਰੇ ਅਤੇ ਸਾਡੀਆ ਮੰਗਾ ਮੰਨੇ ਫਿਰ ਅਸੀ ਮਿਲਟਰੀ ਆਪਰੇਸ਼ਨ ਰੋਕਾਂਗੇ।
ਯੁਕਰੇਨ ‘ਚੋ ਆ ਰਹੇ ਸ਼ਰਣਨਾਰਥੀਆ ਦੀ ਗਿਣਤੀ ਅੱਜ ਰਾਤ ਤੱਕ ਪੰਦਰਾ ਲੱਖ ਦੇ ਅੰਕੜੇ ਤੱਕ ਪਹੁੰਚ ਜਾਵੇਗੀ ਜਿਹਨਾਂ ਵਿੱਚੋ ਵੱਡਾ ਹਿੱਸਾ ਮੁੱਲਖ ਪੌਲੈਂਡ ਸਾਂਭ ਰਿਹਾ ਹੈ।
ਯੁਕਰੇਨ ਦਾ ਦਾਅਵਾ ਹੇ ਕੇ ਹਜੇ ਤੱਕ ਦੀ ਜੰਗ ਅੰਦਰ ਗਿਆਰਾ ਹਜ਼ਾਰ ਤੋ ਉੱਤੇ ਰੂਸੀ ਫੌਜੀ ਆਪਣੀ ਜਾਨ ਗਵਾ ਚੁੱਕੇ ਨੇ ਜਦਕਿ ਮੋਸਕੋ ਨੇ ਬੀਤੇ ਦਿਨੀ ਕਿਹਾ ਸੀ ਕੇ ਉਹਨਾਂ ਦੇ 498 ਫੌਜੀਆ ਦੀ ਮੌਤ ਹੋਈ ਹੈ।



















