
ਅਮਰੀਕਾ ਵਿੱਚ ਯੂਕਰੇਨ ਦੀ ਰਾਜਦੂਤ ਅਨੁਸਾਰ ਯੁੱਧ ਦੇ ਪੰਜਵੇਂ ਦਿਨ ਸੋਮਵਾਰ ਨੂੰ ਰੂਸ ਨੇ ਯੂਕਰੇਨ ਦੇ ਖਿਲਾਫ ਜੰਗ ਵਿੱਚ ਇੱਕ ਪਾਬੰਦੀਸ਼ੁਦਾ ਥਰਮੋਬੈਰਿਕ ਹਥਿਆਰ ਦੀ ਵਰਤੋਂ ਕੀਤੀ ਹੈ। ਯੂਕਰੇਨ ਦੀ ਰਾਜਦੂਤ ਨੇ ਪੱਤਰਕਾਰਾਂ ਨੂੰ ਕਿਹਾ, “ਰੂਸ ਨੇ ਵੈਕਿਊਮ ਬੰਬ ਦੀ ਵਰਤੋਂ ਕੀਤੀ ਹੈ, ਜੋ ਜਿਨੇਵਾ ਕੰਵੈਂਸ਼ਨ ਦੇ ਤਹਿਤ ਪਾਬੰਦੀਸ਼ੁਦਾ ਹੈ।”
ਥਰਮੋਬੈਰਿਕ ਹਥਿਆਰਾਂ ਵਿੱਚ ਰਵਾਇਤੀ ਅਸਲੇ ਦੀ ਵਰਤੋਂ ਨਹੀਂ ਹੁੰਦੀ। ਇਹ ਉੱਚ ਦਬਾਅ ਵਾਲੇ ਵਿਸਫੋਟਕ ਨਾਲ ਭਰੇ ਹੁੰਦੇ ਹਨ ਅਤੇ ਸ਼ਕਤੀਸ਼ਾਲੀ ਧਮਾਕੇ ਲਈ ਆਲੇ-ਦੁਆਲੇ ਦੇ ਵਾਯੂਮੰਡਲ ਤੋਂ ਆਕਸੀਜਨ ਨੂੰ ਸੋਖ ਲੈਂਦੇ ਹਨ। ਹਿਊਮਨ ਰਾਈਟਸ ਵਾਚ ਦੇ ਮੁਤਾਬਕ, ਰੂਸੀ ਗਣਰਾਜ ਚੇਚਨਿਆ ਵਿੱਚ ਇਸਦੀ ਵਰਤੋਂ ਪਹਿਲਾਂ ਹੀ ਵੇਖੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਸੀਐਨਐਨ ਨੇ ਰੂਸੀ ਸ਼ਹਿਰ ਬੇਲਗੋਰੋਡ ਦੇ ਨੇੜੇ ਇੱਕ ਥਰਮੋਬੈਰਿਕ ਰਾਕੇਟ ਲਾਂਚਰ ਦੇਖੇ ਜਾਣ ਦੀ ਰਿਪੋਰਟ ਕੀਤੀ ਸੀ।
Total Views: 382 ,
Real Estate



















