
ਰੂਸੀ ਫੌਜ ਕਰੇਗੀ ਵੱਡੀ ਕਾਰਵਾਈ !
ਭਾਰਤ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਨਿਕਲਣ ਲਈ ਕਿਹਾ ਹੈ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਟਵੀਟ ਕਰਕੇ ਭਾਰਤੀ ਨਾਗਰਿਕਾਂ ਨੂੰ ਕਿਹਾ ਹੈ ਕਿ ਜੋ ਵੀ ਸਾਧਨ ਉਪਲੱਭਧ ਹੋਵੇ, ਉਹ ਉੱਥੋਂ ਨਿੱਕਲ ਜਾਣ। ਟਵੀਟ ਵਿੱਚ ਕਿਹਾ ਗਿਆ ਹੈ- ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਅੱਜ ਤੁਰੰਤ ਕੀਵ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਰੇਲਗੱਡੀਆਂ ਉਪਲੱਬਧ ਹੋਣ ਤਾਂ ਰੇਲਗੱਡੀ ਰਾਹੀਂ ਨਹੀਂ ਤਾਂ ਕਿਸੇ ਵੀ ਹੋਰ ਸਾਧਨ ਰਾਹੀਂ। ਭਾਰਤ ਸਰਕਾਰ ਯੂਕਰੇਨ ਤੋਂ ਕਈ ਭਾਰਤੀ ਨਾਗਰਿਕਾਂ ਨੂੰ ਕੱਢ ਚੁੱਕੀ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਅਜੇ ਵੀ ਬਹੁਤ ਸਾਰੇ ਭਾਰਤੀ ਨਾਗਰਿਕ ਯੂਕਰੇਨ ਵਿੱਚ ਮੌਜੂਦ ਹਨ। ਹਾਲੀਆ ਸੈਟੇਲਾਈਟ ਫੋਟੋਆਂ ਤੋਂ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਵਿੱਚ ਰੂਸੀ ਸੈਨਿਕ ਕੀਵ ਵੱਲ ਵਧ ਰਹੇ ਹਨ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰੂਸ, ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ਲਈ ਉੱਥੇ ਵੱਡੀ ਕਾਰਵਾਈ ਕਰ ਸਕਦਾ ਹੈ।
Total Views: 126 ,
Real Estate


















