
ਰੂਸ ਨੇ ਸੋਮਵਾਰ ਨੂੰ 36 ਤੋਂ ਵੱਧ ਯੂਰਪੀ ਦੇਸ਼ਾਂ ਦੇ ਨਾਲ-ਨਾਲ ਕੈਨੇਡਾ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ। ਯੂਰਪੀ ਸੰਘ ਵੱਲੋਂ ਰੂਸੀ ਏਅਰਲਾਈਨਾਂ ਨੂੰ ਉਨ੍ਹਾਂ ਦੇ ਹਵਾਈ ਖੇਤਰ ਨੂੰ ਦਾਖਲ ਹੋਣ ‘ਤੇ ਪ੍ਰਤੀਬੱਧ ਲਗਾਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਦਰਅਸਲ, ਪੱਛਮੀ ਦੇਸ਼ਾਂ ਨੇ ਯੂਕਰੇਨ ‘ਤੇ ਹਮਲੇ ਦੇ ਜਵਾਬ ‘ਚ ਰੂਸ ਖਿਲਾਫ ਕਈ ਤਰ੍ਹਾਂ ਦੇ ਪ੍ਰਤੀਬੰਧ ਲਗਾ ਤੇ ਰੂਸੀ ਅਰਥਵਿਵਸਥਾ ਦੀ ਕਮਰ ਤੋੜਨ ਦੀ ਯੋਜਨਾ ਬਣਾਈ ਹੈ। ਇਸ ਦਰਮਿਆਨ ਯੂਕਰੇਨ ਦੇ ਸੈਨਿਕਾਂ ਕੋਲ ਹਥਿਆਰਾਂ ਦੀ ਗਿਣਤੀ ਭਾਵੇਂ ਹੀ ਘੱਟ ਹੋਵੇ ਪਰ ਦ੍ਰਿੜ੍ਹ ਇਰਾਦਿਆਂ ਨਾਲ ਭਰਪੂਰ ਇਨ੍ਹਾਂ ਸੈਨਿਕਾਂ ਨੂੰ ਘੱਟ ਤੋਂ ਘੱਟ ਫਿਲਹਾਲ ਰਾਜਧਾਨੀ ਕੀਵ ਤੇ ਹੋਰ ਮੁੱਖ ਸ਼ਹਿਰਾਂ ਵਿਚ ਰੂਸੀ ਸੈਨਿਕ ਦੀ ਰਫਤਾਰ ਘੱਟ ਕੀਤੀ ਹੈ। ਯੂਕਰੇਨੀ ਸੈਨਿਕਾਂ ਤੋਂ ਮਿਲ ਰਹੇ ਸਖਤ ਮੁਕਾਬਲੇ ਕਾਰਨ ਪੁਤਿਨ ਨੇ ਰੂਸ ਦੇ ਪ੍ਰਮਾਣੂ ਬਲਾਂ ਨੂੰ ਹਾਈ ਅਲਰਟ ‘ਤੇ ਰਹਿਣ ਦਾ ਹੁਕਮ ਦਿੱਤਾ ਹੈ।
Total Views: 240 ,
Real Estate


















