ਯੁਕਰੇਨ ਰਸ਼ੀਆ ਜੰਗ ਜਾਰੀ …..

ਪੰਜਾ ਦਿਨਾ ਤੋ ਦੋ ਗਵਾਢੀਆ ਦਾ ਜੋ ਕਿਸੇ ਸਮੇ ਇੱਕੋ ਵੀ ਰਹੇ ਉਹਨਾਂ ਦਾ ਯੁੱਧ ਜਾਰੀ ਹੈ।  ਯੁਕਰੇਨ ਨੇ ਬੀਤੇ ਕੱਲ ਦਾਅਵਾ ਕੀਤਾ ਕੇ ਇਸ ਲੜਾਈ ‘ਚ ਚਾਰ ਹਜ਼ਾਰ ਤੋ ਉੱਤੇ ਰੂਸੀ ਫੌਜੀ ਮਾਰੇ ਜਾ ਚੁੱਕੇ ਨੇ।ਨਾਲ ਹੀ ਯੁਕਰੇਨ ਦਾ ਦਾਅਵਾ ਹੈ ਕੀ ਉਹਨਾਂ ਨੇ ਰਸ਼ੀਆ ਵਲੋ ਕੀਤੇ ਹਮਲੇ ਦੀ ਗਤੀ ਨੂੰ ਭੰਨ ਦਿੱਤਾ ਹੈ।
ਯੁਕਰੇਨ ਦੇ ਸਿਹਤ ਮੰਤਰਾਲੇ ਦੇ ਦੱਸਣ ਮੁਤਾਬਿਕ ਹਜੇ ਤੱਕ 352 ਆਮ ਨਾਗਰਿਕਾ civilians ਦੀ ਮੈਤ ਹੋ ਚੁੱਕੀ ਹੈ ਜਿਸ ਅੰਦਰ 14 ਬੱਚੇ ਵੀ ਸ਼ਾਮਿਲ ਨੇ।
ਯੂਰਪੀਅਨ ਯੂਨੀਅਨ ਵਲੋ ਰਸ਼ੀਅਨ ਏਅਰ ਲਾਇਨਜ ਅਤੇ ਨਾਲ ਹੀ ਦੋ ਰੂਸੀ ਮੀਡੀਆ ਹਾਊਸ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।
ਬੇਲਾਰਸ਼ੀਅਨ ਬੋਰਡਰ ਤੇ ਦੋਹਾ ਮੁੱਲਖਾ ਦੇ ਡੇਲੀਗੇਸ਼ਨ ਅੱਜ ਮਿਲ ਰਹੇ ਨੇ।
ਯੁਕਰੇਨੀ ਰਾਸ਼ਟਰਪਤੀ ਦਾ ਕਹਿਣਾ ਕੀ ਇਸ ਗੱਲਬਾਤ ਤੋ ਕੋਈ ਖਾਸ ਉਮੀਦ ਨਹੀ ਪਰ ਮੈ ਸ਼ਾਤੀ ਲਈ ਹਰ ਕੰਮ ਕਰੂਗਾ।
ਯੂਐਨ ਮੁਤਾਬਿਕ ਲੱਖਾ ਲੋਕ ਮੁੱਲਖ ਯੁਕਰੇਨ ਨੂੰ ਛੱਡ ਚੁੱਕੇ ਨੇ।
ਰਸ਼ੀਆ ਸਮੇਤ ਦੁਨੀਆ ਦੇ ਵੱਖ-੨ ਸਥਾਨਾ ਤੇ ਰਾਸ਼ਟਰਪਤੀ ਪੂਤਿਨ ਖਿਲਾਫ ਅਤੇ ਜੰਗ ਨੂੰ ਬੰਦ ਕਰਨ ਲਈ ਪ੍ਰਦਸ਼ਨ ਵੀ ਹੋ ਰਹੇ ਨੇ।
ਰਸ਼ੀਅਨ ਸਟੇਟ ਨਿਊਜ ਐਜੰਸੀ ਟਾਸ ਦੀ ਵੈਬਸਾਇਟ ਅੱਜ ਹੈਕ ਹੋਈ ਜਾਪੀ ।ਸਕਾਈ ਨਿਊਜ ਦੀ ਰਿਪੋਰਟ ਮੁਤਾਬਿਕ ਸਾਇਟ ਉੱਤੇ ਆਮ ਦੀ ਬਜਾਏ ਅੱਜ ਉੱਥੇ ਜੰਗ ਦੇ ਵਿਰੁੱਧ ਸੰਦੇਸ਼ ਲਿਖਿਆ ਹੋਇਆ ਸੀ।
ਜਿਸ ‘ਚ ਲਿਖਿਆ ਸੀ ਕੇ ਇਸ ਜੰਗ ਵਿੱਚ ਹਿੱਸਾ ਨਾ ਲਵੋ ਇਹ ਸਾਡੀ ਜੰਗ ਨਹੀ। ਕੁਝ ਸਮਾਂ ਤੱਕ ਸਾਇਟ ਉੱਤੇ ਏਰਰ ਦਾ ਸਾਇਨ ਆਉਣ ਤੋ ਬਾਅਦ ਹੁਣ ਟਾਸ ਡਾਟ ਕਾਮ ਸਹੀ ਕੰਮ ਕਰ ਰਹੀ ਹੈ।
ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮਾਰ ਜੇਲਨੇਸਕੀ ਨੇ ਆਉਣ ਵਾਲੇ ਚੌਵੀ ਘੰਟਿਆ ਨੂੰ ਬਹੁਤ ਮਹੱਤਵਪੂਰਨ ਕਰਾਰ ਦਿੱਤਾ ਹੈ।
ਇੱਥੇ ਕਾਬਿਲ ਏ ਜ਼ਿਕਰ ਹੈ ਕੀ ਯੁਕਰੇਨੀ ਰਾਸ਼ਟਰਪਤੀ ਨੇ ਕਿਹਾ ਕੇ ਚਾਹੇ ਮੈ ਪਹਿਲਾ ਅਤੇ ਮੇਰਾ ਪਰਿਵਾਰ ਦੂਜਾ ਨਿਸ਼ਾਨਾ ਹੈ ਰਸ਼ਿਅਨਜ ਦਾ ਪਰ ਮੈ ਰਾਜਧਾਨੀ ਕੀਅਵ ਨਹੀ ਛੱਡਾਗਾਂ।
ਰਾਸ਼ਟਰਪਤੀ ਜੇਲਨੇਸਕੀ ਨੇ ਵਿਸ਼ਵ ਦੇ ਲੀਡਰਾ ਨੂੰ ਅਤੇ ਯੁਰਪੀਅਨ ਮੁੱਲਖਾ ਦੇ ਲੀਡਰਾ ਨੂੰ ਬੇਨਤੀ ਕੀਤੀ ਕੇ ਸਾਡੇ ਮੱਦਦ ਕਰੋ ਜੇਕਰ ਤੁਸੀ ਵੱਡੇ ਪੱਧਰ ਤੇ ਸਾਡੀ ਮੱਦਦ ਨਹੀ ਕਰਦੇ ਤਾਂ ਕੱਲ ਨੂੰ ਜੰਗ ਤੁਹਾਡੇ ਦਰਵਾਜੇ ਉੱਤੇ ਵੀ ਦਸਤਕ ਦੇਵੇਗੀ।
ਇਸੇ ਦਰਮਿਆਨ ਬੀਤੇ ਕੱਲ ਰੂਸੀ ਰਾਸ਼ਟਰਪਤੀ ਵਲਾਦੀਮਾਰ ਪੂਤਿਨ ਨੇ ਆਪਣੇ ਪ੍ਰਮਾਣੂ ਹਥਿਆਰ ਰੋਕੂ nuclear deterrent forces ਨੂੰ ਹਾਈ ਅਲਰਟ ਤੇ ਕਰ ਦਿੱਤਾ।
ਰਾਸ਼ਟਰਪਤੀ ਪੂਤਿਨ ਨੇ ਆਖਿਆ ਇਸ ਦੀ ਵਜਾਹ ਨੈਟੋ ਲੀਡਰਾ ਵਲੋ ਕੀਤੀ ਜਾ ਰਹੀ ਭੜਕਾਊ ਬਿਆਨਬਾਜੀ ਅਤੇ ਰੂਸ਼ ਉੱਤੇ ਲਗਾਈਆ ਜਾ ਰਹੀਆ ਨਜਾਇਜ ਆਰਥਿੱਕ ਪਾਬੰਦੀਆ ਨੇ ਇਸੇ ਕਰਕੇ ਮੈ ਰੱਖਿਆ ਮੰਤਰੀ ਤੇ chief of general staff ਨੂੰ deterrent forces ਨੂੰ ਸਪੈਸ਼ਲ combat duty ਤੇ ਕਰਨ ਲਈ ਆਖਿਆ ਹੈ। ਇਸ ਨਾਲ ਪੱਛਮੀ ਮੁੱਲਖਾ ਅਤੇ ਸਾਰੀ ਦੁਨੀਆ ਦੀਆ ਚਿੰਤਾਵਾ ਹੋਰ ਵਧੀਆ ਨੇ ਕੇ ਕਿਤੇ ਜੰਗ ਪ੍ਰਮਾਣੂ ਹਥਿਆਰਾ ਵਾਲੇ ਪਾਸੇ ਨੂੰ ਨਾ ਚਲੀ ਜਾਵੇ।

Total Views: 233 ,
Real Estate