ਪੱਛਮੀ ਮੁਲਖਾਂ ਨੇ ਜੰਗ ਦੇ ਖਤਰੇ ਨੂੰ ਵੇਖਦਿਆ ਆਪਣੇ ਨਾਗਰਿਕਾ ਨੂੰ ਯੁਕਰੇਨ ਛੱਡਣ ਲਈ ਆਖਿਆ ……

ਯੂਐਸ ਯੂਕੇ ਤੋ ਬਾਅਦ ਆਸਟ੍ਰਲੀਆ ਜਾਪਾਨ ਲਤਵਿਆ ਨਿਊਜੀਲੇਂਡ ਕਨੇਡਾ ਅਤੇ ਨੈਦਰਲੈਂਡ ਨੇ ਵੀ ਆਪਣੇ ਸ਼ਹਿਰੀਆ ਨੂੰ ਯੁਕਰੇਨ ਨੂੰ ਛੱਡਣ ਲਈ ਆਖ ਦਿੱਤਾ ਹੈ।
ਯੂਐਸ ਦੇ ਨੇਸ਼ਨਲ ਸਿਕਊਰਟੀ ਅਡਵਾਈਜਰ ਜੇਕ ਸੁਲੇਵਨ ਨੇ ਕਿਹਾ ਕੇ ਸਾਡੇ ਸ਼ਹਿਰੀ ਅਠਤਾਲੀ ਘੰਟਿਆ ਅੰਦਰ-੨ ਯੁਕਰੇਨ ਛੱਡਣ ਅਤੇ ਉਹ ਇਹ ਨਾ ਉਮੀਦ ਕਰਨ ਕੇ ਜੰਗ ਲੱਗਣ ਤੋ ਬਾਅਦ ਕੋਈ ਮਿਲਟਰੀ ਮੱਦਦ ਭੇਜੀ ਜਾਵੇਗੀ ਉਹਨਾਂ ਨੂੰ ਕੱਢਣ ਲਈ।ਉਹਨਾਂ ਕਿਹਾ ਕੇ ਜੇਕਰ ਰਸ਼ੀਆ ਹਮਲਾ ਕਰਦਾ ਤਾਂ ਸ਼ੁਰੂਆਤੀ ਤੋਰ ਤੇ ਐਰੀਅਲ ਬੋਬਿੰਗ ਅਤੇ ਮਿਸਾਇਲ ਹਮਲੇ ਹੋਣਗੇ ਜਿਹਨਾਂ ਵਿੱਚ ਸੁਭਾਬਿਕ ਹੈ ਕੇ ਆਮ ਆਵਾਮ ਵੀ ਮਾਰੀ ਜਾਵੇਗੀ ਜਿਸ ਅੰਦਰ ਕੋਈ ਨੇਸ਼ਨਲਟੀ ਦੀ ਤਫਰੀਕ ਨਹੀ ਹੁੰਦੀ।ਬ੍ਰਿਟੇਨ ਨੇ ਵੀ ਆਪਣੇ ਨਾਗਰਿਕਾ ਨੂੰ ਕਿਹਾ ਹੈ ਕੀ ਜਿਹੜਾ ਰਾਸਤਾ ਮਿਲਦਾ ਉਸਨੂੰ ਲੇਕੇ ਯੁਕਰੇਨ ਤੋ ਬਾਹਰ ਨਿੱਕਲੋ।
ਯੂਕੇ ਦੇ ਜੂਨੀਅਰ ਰੱਖਿਆ ਮੰਤਰੀ ਜੇਮਸ ਹੀਪੀ ਨੇ ਬੀਬੀਸੀ ਨੂੰ ਕਿਹਾ ਹੈ ਕੀ ਜਿਹੜੇ ਬ੍ਰਿਟਿਸ਼ ਫੌਜੀ ਯੁਕਰੇਨ ਅੰਦਰ ਸਥਾਨਕ ਫੋਰਸਸ ਦੀ ਟਰੈਨਿੰਗ ਲਈ ਯੁਕਰੇਨ ‘ਚ ਨੇ ਉਹ ਵੀ ਵਾਪਿਸ ਆ ਰਹੇ ਨੇ ਕੋਈ ਬਰਤਾਨਵੀ ਫੌਜੀ ਉੱਥੇ ਨਹੀ ਰਹੇਗਾ ਜੇਕਰ ਉੱਥੇ ਜੰਗ ਲੱਗਦੀ ਹੈ ਤਾਂ।
ਪਹਿਲਾ ਕਈ ਵਿਸ਼ਲੇਸ਼ਕਾ ਦਾ ਮੰਨਣਾ ਸੀ ਕੇ ਰੂਸ ਯੁਕਰੇਨ ਤੇ ਹਮਲਾ ਸਰਦ ਉਲਪਿੰਕ ਖੇਡਾ ਦੇ ਖਾਤਮੇ ਤੋ ਪਹਿਲਾ ਨਹੀ ਕਰੇਗਾ ਪਰ AP news agency ਦੇ ਅਨੁਸਾਰ ਵਾਸ਼ਿੰਗਟੰਨ ਨੂੰ ਐਸੀ ਇੰਨਟੈਲੀਜੈਂਸ (ਗੁੱਪਤ ਸੂਚਨਾ) ਮਿਲੀ ਹੈ ਕੇ ਮੋਸਕੋ ਬੁੱਧਵਾਰ ਵਾਲੇ ਦਿਨ ਹਮਲਾ ਕਰਨ ਬਾਰੇ ਸੋਚ ਰਿਹਾ।
ਬੀਤੇ ਕੱਲ US Secretary of State Antony Blinken ਨੇ ਮੈਲਬਰਨ ‘ਚ ਕੁਆਡ ਦੀ ਮੀਟਿੰਗ ਤੋ ਬਾਅਦ ਆਖਿਆ ਸੀ ਕੇ ਰੂਸ ਕਿਸੇ ਵੀ ਸਮੇ ਯੁਕਰੇਨ ਤੇ ਚੜਾਈ ਕਰ ਸਕਦਾ ਹੈ।
ਰੂਸ ਦਾ ਕਹਿਣਾ ਹੈ ਕੀ ਪੱਛਮ ਆਪਣੀਆ aggressive ਹਮਲਵਾਰੀ ਯੋਜਨਾਵਾ ਨੂੰ ਲੁਕਾਉਣ ਲਈ ਮੀਡੀਆ ਦੀ ਮੱਦਦ ਨਾਲ ਗਲਤ ਜਾਣਕਾਰੀਆ ਫੈਲਾਅ ਰਿਹਾ ਹੈ।

Total Views: 77 ,
Real Estate