ਕੈਨੇਡਾ ਦੀ ਅਦਾਲਤ ਨੇ ਟਰੱਕਰਾਂ ਨੂੰ ਰਾਹ ਖੋਲਣ ਦੇ ਦਿੱਤੇ ਹੁਕਮ , ਓਂਟਾਰਿਓ ਵਿੱਚ ਐਮਰਜੈਂਸੀ ਦਾ ਐਲਾਨ

ਕੈਨੇਡਾ ਦੀ ਅਦਾਲਤ ਨੇ ਕੈਨੇਡਾ-ਅਮਰੀਕਾ ਵਿਚਾਲੇ ਰਾਹ ਰੋਕੇ ਬੈਠੇ ਟਰੱਕ ਡਰਾਇਵਰਾਂ ਨੂੰ ਫੌਰਨ ਰਾਹ ਖੋਲ੍ਹਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਵਿੰਡਸਰ ਐਂਡ ਆਟੋਮੋਟਿਵ ਪਾਰਟਸ ਮੈਨਿਊਫੈਕਚਰਜ਼ ਐਸੋਸੀਏਸ਼ਨ ਦੀ ਪਟੀਸ਼ਨ ‘ਤੇ ਇਹ ਫੈਸਲਾ ਸੁਣਾਇਆ। ਐਸੋਸੀਏਸ਼ਨ ਵੱਲੋਂ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਇਸ ਹੜਤਾਲ ਕਾਰਨ ਉਨ੍ਹਾਂ ਨੂੰ ਰੋਜ਼ 50 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਵਿੰਡਸਰ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬਾਰਡਰ ਕ੍ਰੋਸਿੰਗ ਨੂੰ ਰੋਕਣ ਹੁਣ ਅਪਰਾਧ ਹੈ। ਪੁਲਿਸ ਅਜਿਹਾ ਕਰਨ ਵਾਲੇ ਦਾ ਟਰੱਕ ਜ਼ਬਤ ਕਰ ਸਕਦੀ ਹੈ ਤੇ ਉਸ ਦੇ ਅਮਰੀਕ ਜਾਣ ਉੱਤੇ ਪਾਬੰਦੀ ਲਗਾ ਸਕਦੀ ਹੈ। ਕੈਨੇਡਾ ਦੀ ਰਾਜਧਾਨੀ ਓਟਵਾ ਦੀਆਂ ਸੜਕਾਂ ‘ਤੇ ਮੁਜ਼ਾਹਰੇ ਹੋ ਰਹੇ ਹਨ। ਟਰੱਕ ਡਰਾਈਵਰਾਂ ਨੇ ਕੋਵਿਡ ਪਾਬੰਦੀਆਂ ਦੇ ਵਿਰੋਧ ਵਿੱਚ ਸੜਕਾਂ ਜਾਮ ਕਰ ਦਿੱਤੀਆਂ ਹਨ। ਟਰੱਕਾਂ ਵਾਲੇ ਸਰਕਾਰ ਵੱਲੋਂ ਕੋਵਿਡ ਅਤੇ ਵੈਕਸੀਨ ਸਬੰਧੀ ਪਾਬੰਦੀਆਂ ਹਟਾਉਣ ਦੀ ਮੰਗ ਕਰ ਰਹੇ ਹਨ।
ਇਸ ਦੇ ਨਾਲ ਹੀ ਓਂਟਾਰਿਓ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਜ਼ਰੂਰੀ ਬੁਨਿਆਦੀ ਢਾਚੇ ਬਲਾਕ ਕਰਨ ਨੂੰ ‘ਗੈਰ-ਕਾਨੂੰਨੀ’ ਠਹਿਰਾਇਆ ਜਾਵੇਗਾ। ਇਸ ਤਹਿਤ ਪ੍ਰਦਰਸ਼ਨਕਾਰੀਆਂ ਨੂੰ ਇੱਕ ਸਾਲ ਦੀ ਜੇਲ੍ਹ ਤੇ 1 ਲੱਖ ਡਾਲਰ ਦਾ ਜੁਰਮਾਨਾ ਵੀ ਹੋ ਸਕਦਾ ਹੈ। ਟਰੱਕਰਾਂ ਨੇ ਅਮਬੈਸਡਰ ਬ੍ਰਿਜ ਦੇ ਨਾਲ-ਨਾਲ, ਪਿਛਲੇ ਦੋ ਹਫ਼ਤਿਆਂ ਤੋਂ ਅਮਰੀਕੀ ਸੂਬੇ ਮੋਨਟਾਨਾ ਦੇ ਨਾਲ ਲੱਗਦੇ ਕਉਟਸ, ਅਲਬਰਟਾ ਵਿਖੇ ਸਰਹੱਦੀ ਚੌਕੀ ‘ਤੇ ਵੀ ਨਾਕਾਬੰਦੀ ਕੀਤੀ ਹੋਈ ਹੈ। ਵੀਰਵਾਰ ਨੂੰ ਵਿਰੋਧ ਪ੍ਰਦਰਸ਼ਨ ਮੈਨੀਟੋਬਾ ਪ੍ਰਾਂਤ ਅਤੇ ਅਮਰੀਕੀ ਸੂਬੇ ਉੱਤਰੀ ਡਕੋਟਾ ਦੀ ਸਰਹੱਦ ‘ਤੇ ਤੀਜੀ ਕ੍ਰਾਸਿੰਗ ਤੱਕ ਫੈਲ ਗਿਆ ਹੈ।
Total Views: 209 ,
Real Estate