
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰਾਂ ਵਿੱਚੋਂ 41% ਉਮੀਦਵਾਰ ਕਰੋੜਪਤੀ ਹਨ। ਪਿਛਲੀਆਂ ਚੋਣਾਂ ‘ਤੋਂ ਇਹ ਅੰਕੜਾ ਵੱਧ ਹੈ, ਪਿਛਲੀ ਵਾਰ 37 ਫੀਸਦੀ ਉਮੀਦਵਾਰ ਕਰੋੜਪਤੀ ਸਨ। ਅਮੀਰ ਉਮੀਦਵਾਰਾਂ ਸੂਚੀ ਵਿੱਚ ਸਭ ਤੋਂ ਪਹਿਲਾਂ ਨਾਮ ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਦਾ ਆਉਂਦਾ ਹੈ, ਜਿਨ੍ਹਾਂ ਕੋਲ ਕਰੀਬ 238 ਕਰੋੜ ਦੀ ਜਾਇਦਾਦ ਹੈ। ਇਸ ਸੂਚੀ ਵਿੱਚ ਦੂਜਾ ਨਾਂ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦਾ ਹੈ। ਜਿਨ੍ਹਾਂ ਕੋਲ ਕਰੀਬ 202 ਕਰੋੜ ਦੀ ਜਾਇਦਾਦ ਹੈ। ਤੀਜਾ ਨਾਂ ਕਾਂਗਰਸ ਦੀ ਸ਼੍ਰੀ ਮੁਕਤਸਰ ਸਾਹਿਬ ਤੋਂ ਉਮੀਦਵਾਰ ਕਰਨ ਕੌਰ ਬਰਾੜ ਦਾ ਹੈ, ਜਿਨ੍ਹਾਂ ਕੋਲ ਕਰੀਬ 155 ਕਰੋੜ ਦੀ ਜਾਇਦਾਦ ਹੈ। ਇਸ ਦੇ ਨਾਲ ਹੀ 5 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਨੇ ਜ਼ੀਰੋ ਜਾਇਦਾਦ ਘੋਸ਼ਿਤ ਕੀਤੀ ਹੈ।
Total Views: 223 ,
Real Estate



















