ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਫਾਊਂਡੇਸ਼ਨ ਡੇ ਤੇ ਸ. ਦਵਿੰਦਰਪਾਲ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ  


ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨਿਵਰਸਿਟੀ ਬਠਿੰਡਾ ਆਪਣਾ ਸਤਵਾਂ ਸਥਾਪਨਾ ਦਿਵਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਮਨਾਇਆ। ਵਾਈਸ-ਚਾਂਸਲਰ ਡਾ ਬੂਟਾ ਸਿੰਘ ਜੀ ਨੇ ਕਿਹਾ ਕਿ ਪਰਮਾਤਮਾ ਦਾ ਆਸਰਾ ਲੈ ਕੇ ਜੋ ਵੀ ਕੰਮ ਕਰਦੇ ਹਾਂ ਉਸ ਵਿਚ ਸਫ਼ਲਤਾ ਮਿਲਦੀ ਹੈ। ਉਹਨਾਂ ਨੇ ਪਿਛਲੇ ਸਾਲ ਹੋਈਆਂ ਉਸਲਬਧੀਆਂ ਬਾਰੇ ਦੱਸਿਆ ਅਤੇ ਕਿਹਾ ਕਿ ਕਰੋਨਾ ਮਹਾਮਾਰੀ ਦੋਰਾਨ ਵੀ ਯੁਨੀਵਰਸਿਟੀ ਨੇ ਚੰਗਾ ਕੰਮ ਕੀਤਾ ਹੈ। ਵੀ. ਸੀ. ਸਾਹਿਬ ਨੇ ਸਟਾਫ ਨੂੰ ਕਿਹਾ ਕਿ ਹੈ ਜਦੋਂ ਤੁਸੀਂ ਕੁਰਸੀ ਤੇ ਬੈਠ ਜਾਂਦੇ ਹੋ ਤਾਂ ਸਾਰਾ ਕੁਝ ਭੁੱਲ ਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਾਲਜਾਂ ਦੇ ਹਿੱਤ ਵਿੱਚ ਸਹੀ ਕੰਮ ਨੂੰ ਪਹਿਲ ਦੇ ਆਧਾਰ ਤੇ ਕਿਰਿਆ ਕਰੋ। ਇਸ ਮੌਕੇ ਤੇ ਪੰਜਾਬ ਟੈਕਨੀਕਲ ਇੰਸਟੀਚਿਊਸ਼ਨ ਐਸੋਸੀਏਸ਼ਨ ਦੇ ਕਨਵੀਨਰ ਸ. ਦਵਿੰਦਰਪਾਲ ਸਿੰਘ ਨੂੰ ਸਰੋਪਾ ਦੇ ਕੇ ਸਨਮਾਨਤ ਕੀਤਾ ਗਿਆ। ਦਵਿੰਦਰਪਾਲ ਸਿੰਘ ਨੇ ਡਾ. ਬੂਟਾ ਸਿੰਘ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵੀ. ਸੀ. ਸਾਹਿਬ ਪ੍ਰਾਈਵੇਟ ਕਾਲਜਾਂ ਦੀ ਉਂਗਲ ਫੜ ਕੇ ਨਾਲ ਤੁਰ ਰਹੇ ਹਨ ਅਤੇ ਯੂਨੀਵਰਸਿਟੀ ਦੀ ਸਾਰੀ ਟੀਮ ਬੜੇ ਵਧੀਆ ਢੰਗ ਨਾਲ ਕਾਲਜਾਂ ਦੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੀ ਕਾਮਨਾ ਕੀਤੀ।

Total Views: 70 ,
Real Estate