ਪੰਜਾਬ ਦਾ ਇਨਕਲਾਬੀ ਸਿਤਾਰਾ ਭਗਵੰਤ ਮਾਨ

ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਪੰਜਾਬ ਵਿਧਾਨ ਸਭਾ ਚੋਣਾ ਦਾ ਜਿਕਰ ਹੈ ।ਚੋਣਾ ਤਾਂ ਪੰਜਾਬ ਪਹਿਲਾਂ ਵੀ ਆਉਦੀਆ
ਰਹੀਆ ਹਨ ।ਬੀਤੀਆ ਸਦੀਆਂ ਵਿੱਚ ਜੇ ਦੇਖਣਾ ਹੋਵੇ ਤਾਂ ਹਿੰਦੁਸਤਾਨ ਦੀ ਧਰਤੀ ਤੇ ਨਵੇਂ ਨਵੇਂ ਇਨਕਲਾਬ ਆਉਦੇ ਰਹੇ ਹਨ ।ਪਰ ਪੰਜਾਬੀ ਆਪਣੇ ਮਿਹਨਤੀ ਤੇ ਜੁਝਾਰੂ ਸੁਭਾਅ ਕਰਕੇ ਇਹ ਬਦਲਾਓ ਚਾਹੁੰਦੇ ਹਨ । ਇਹੀ ਕਾਰਨ ਹੈ ਦੁਨੀਆ ਦੇ ਹਰ ਖ਼ਿੱਤੇ ਵਿੱਚ ਇਹਨਾ ਦੀ ਸਰਦਾਰੀ ਹੈ। ਹਿੰਦਸਤਾਨ ਦੀ ਜੰਗ ਏ ਅਜ਼ਾਦੀ ਵਿੱਚ ਪੰਜਾਬੀਆਂ ਨੇ ਮੂਹਰੇ ਹੋ ਕੇ ਕੁਰਬਾਨੀਆ ਦਿੱਤੀਆ ।

ਬੀਤੇ ਸਾਲਾਂ ਤੋਂ ਭਾਰਤ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਲੋਕਤੰਤਰਿਕ ਤਰੀਕੇ ਨਾਲ ਨਵੇਂ ਇਨਕਲਾਬ ਦਾ ਆਗਾਜ ਸ਼੍ਰੀ ਅੰਨਾ ਹਜਾਰੇ ਦੀ ਰਹਿਨਮਾਈ ਹੇਠ ਕੀਤਾ ਸੀ ਸਿਰਫ ਚਾਰ ਸਾਲ ਦੇ ਵਿੱਚ ਦਿੱਲੀ ਵਿੱਚ ਤਿੰਨ ਵਾਰ ਸਰਕਾਰ ,ਪੰਜਾਬ ਵਿੱਚੋ ਚਾਰ ਮੈਂਬਰ ਪਾਰਲੀਮੈਟ ਤੇ ਪਹਿਲੀ ਵਾਰ ਵਿਧਾਨ ਸ਼ਭਾ ਜਿਤਾ ਕੇ ਭੇਜਣੇ ਦੁਨੀਆ ਦੇ ਇਤਿਹਾਸ ਵਿੱਚ ਰਿਕਾਰਡ ਹੈ ।

ਪੰਜਾਬ ਦੇ ਕਮੇਡੀਅਨ ਤੋਂ ਇਸ ਸਿਆਸਤਦਾਨ ਬਣੇ ਭਗਵੰਤ ਮਾਨ ਨਾਲ ਮੇਰੀ ਮੁਲਾਕਾਤ ਮੇਰੇ ਮਿੱਤਰ ਸਵ.ਰਾਜ ਬਰਾੜ ਦੇ ਜਰੀਏ ਸ੍ਰੀ ਜਰਨੈਲ ਘੁਮਾਣ ਸੀ ਐਮ ਸੀ ਕੰਪਨੀ ਦੇ ਦਫਤਰ/ਘਰ ਆਦਰਸ ਕਲੋਨੀ ਵਾੜੇਵਾਲ ਰੋਡ ਲੁਧਿਆਣੇ ਵਿਖੇ ਸੰਨ ਤਿਰੰਨਵੇ ਦੇ ਸ਼ੁਰੂ ਵਿੱਚ ਹੋਈ ।ਉਸ ਸਮੇਂ ਰਾਜ ਬਰਾੜ ਕਾਮੇਡੀ ਕੈਂਸਟ “ਛਿੱਤਰੋ ਛਿੱਤਰੀ “ਰਿਕਾਰਡ ਕਰ ਰਿਹਾ ਸੀ ਮੇਰੇ ਪਿੰਡੋਂ ਦੋਸਤ ਸਤਪਾਲ ਸੇਖਾ ਨੇ ਮੇਰੀ ਦੱਸ ਪਾਈ ।ਰਿਕਾਰਡਿੰਗ ਦੌਰਾਨ ਉਸ ਸਮੇ ਇਸ ਘਰ ਵਿੱਚ ਦਾਲ ਫੁਲਕੇ ਦਾ ਲੰਗਰ ਚੱਲਦਾ ਸੀ । ਮੈੰਨੂੰ ਰਾਜ ਬਰਾੜ ਕੋਲ ਰਹਿਣ ਦਾ ਮੌਕਾ ਮਿਲਦਾ ।ਉੁਸ ਸਮੇ ਸਤਨਾਮ ਸਿੱਧੂ, ਜੰਟਾ , ਝੰਡੇ , ਬੇਅੰਤ ਰੋਮਾਣੇ ਵਰਗੇ ਦਿਨ ਰਾਤ ਕੰਪਨੀ ਲਈ ਕੰਮ ਕਰਦੇ ਸੀ ।ਉਸ ਸਮੇਂ ਕੰਪਨੀ ਨੇ ਹਰਭਜਨ ਸ਼ੇਰਾ ਤੇ ਕਰਮਜੀਤ ਅਨਮੋਲ ਵਰਗੇ ਕਲਾਕਾਰ ਕੰਪਨੀ ਨੇ ਦਿੱਤੇ ॥ਉਸ ਸਮੇਂ ਸੋਚਿਆ ਵੀ ਨਹੀਂ ਸੀ ਸੰਗਰੂਰ ਦੇ ਪਿੰਡ ਸਤੌਜ ਦਾ ਛੋਟੇ ਕੱਦ ਤੇ ਵੱਡੀ ਸੋਚ ਦਾ ਮਾਲਿਕ ਇਸ ਸਿਖਰ ਤੇ ਪੁੱਜੇਗਾ ।ਜਦ ਭਗਵੰਤ ਮਾਨ ਦੀ ਪਹਿਲੀ ਕੈਸਟ “ਗੋਭੀ ਦੀਏ ਕੱਚੀਏ ਵਾਪਰਨੇ ” ਹਿੱਟ ਹੋਈ ਸੀ ਤਾਂ ਰਾਜ ਬਰਾੜ ਨੇ ਦੱਸਿਆ ਸੀ ਉਸਨੂੰ ਗਾਇਕ ਮੁਹੰਮਦ ਸਦੀਕ ਸਾਹਿਬ ਨੇ ਕਿਹਾ ਸੀ “ਭੰਤੇ “ਜੇ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਗੋਭੀ ਗੰਢਿਆਂ ਤੋਂ ਅੱਗੇ ਲੋਕਾਂ ਦੀ ਗੱਲ ਕਰ ।ਉਸ ਤੋਂ ਬਾਅਦ ਕੁਲਫ਼ੀ ਗਰਮਾ ਗਰਮ ,ਮਿੱਠੀਆ ਮਿਰਚਾਂ ਨੇ ਇਸਨੂੰ ਪੂਰਨ ਤੌਰ ਤੇ ਸ਼ਥਾਪਤ ਕਰ ਦਿੱਤਾ ।ਉਸ ਸਮੇਂ ਲੋਕ ਜਲੰਧਰ ਟੀ ਵੀ ਤੇ ਆਉਣ ਨੂੰ ਤਰਸਦੇ ਸੀ ਪਰ ਇਸ ਨੇ ਸ਼ਥਾਪਤੀ ਤੋਂ ਤਕਰੀਬਨ ਦੋ ਸਾਲ ਬਾਅਦ ਚਰੰਨਵੇ ਦੇ ਨਵੇਂ ਸਾਲ ਤੇ ਟੀ ਵੀ ਰਾਂਹੀ ਲੋਕਾਂ ਦੇ ਰੂਬਰੂ ਹੋਇਆ ਸੀ ,ਇਹ ਉਸ ਸਮੇਂ ਦੂਰਦਰਸਨ ਦੇ ਕੁਰੱਪਟ ਸਿੱਸਟਮ ਖ਼ਿਲਾਫ਼ ਨਿਵੇਕਲਾ ਕਦਮ ਸੀ
ਤਿਰੰਨਵੇ ਤੋਂ ਦੋ ਹਜਾਰ ਸੰਨ ਤੱਕ ਅਸੀਂ ਰਾਜ ਬਰਾੜ , ਭਗਵੰਤ ਤੇ ਜਗਤਾਰ ਜੱਗੀ ਇਕੱਠੇ ਦੇਰ ਰਾਤ ਦੇ ਪ੍ਰੋਗਰਾਮਾਂ ਵਿੱਚ ਕਦੇ ਵੀ ਮਾਨ ਨੂੰ ਸ਼ਰਾਬ ਦਾ ਸ਼ੈਵਨ ਕਰਦੇ ਨਹੀਂ ਦੇਖਿਆ ਸੀ ।

ਇੱਕ ਰਾਤ ਮੋਗੇ ਰਾਮ ਲੀਲਾ ਕਮੇਟੀ ਨੇ ਇਹਨਾ ਨੂੰ ਪ੍ਰੋਗਰਾਮ ਦਾ ਸੱਦਾ ਦਿੱਤਾ ।ਜਗਤਾਰ ਜੱਗੀ ਮੇਰੇ ਕੋਲ ਮੋਗੇ ਆ ਗਿਆ ।ਭਗਵੰਤ ਦੀ ਕਾਰ ਰਸਤੇ ਵਿੱਚ ਖ਼ਰਾਬ ਹੋ ਗਈ ।ਇਹਨਾ ਦਾ ਪੌਗਰਾਮ ਬੁੱਕ ਕਰਾਉਣ ਵਾਲੇ ਉੱਘੇ ਲੇਖਕ ਕੇ ਐਲ ਗਰਗ ਪਰੇਸ਼ਾਨ ਹੋਈ ਜਾਣ ਉਸ ਸਮੇਂ ਸ਼ੈੱਲ ਫ਼ੋਨ ਵੀ ਨਹੀਂ ਸਨ ।ਜਦ ਥੋੜ੍ਹੀ ਦੇਰ ਨਾਲ ਭਗਵੰਤ ਮਾਨ ਮੋਗੇ ਦੀ ਦਾਣਾ ਮੰਡੀ ਵਿੱਚ ਆਇਆ ਲੋਕਾਂ ਨੇ ਹੱਥਾਂ ਤੇ ਚੱਕ ਲਿਆ । ਪ੍ਰੋਗਰਾਮ ਬਾਅਦ ਮੈਂ ਭਗਵੰਤ ਮਾਨ ਨੂੰ ਦੱਸਿਆ ਕਿ ਗਰਗ ਜੀ ਤੁਹਾਡੇ ਦੇਰੀ ਕਾਰਨ ਨਾਰਾਜ਼ ਹਨ ।ਇਸ ਨੇ ਉਹਨਾ ਨੂੰ ਨਾਲ ਬਿਠਾ ਕੇ ਸ੍ਰੀ ਕੇ ਲੇ ਗਰਗ ਦੇ ਘਰ ਨੌਂ ਨੰਬਰ ਗਲੀ ਵਾਲੇ ਵੱਲ ਗੱਡੀ ਮੋੜ ਲਈ ।ਉਸ ਰਾਤ ਅਸੀਂ ਗਰਗ ਸਾਹਿਬ ਦੇ ਘਰ ਲਾਇਬਰੇਰੀ ਵਿੱਚ ਇੱਕੋ ਬੈੱਡ ਤੇ ਭਗਵੰਤ , ਜੱਗੀ ਤੇ ਮੈਂ ਸਾਰੀ ਰਾਤ ਕੱਟੀ ਇਸਨੇ ਗੱਲ ਥੱਲੇ ਨਾਂ ਡਿੱਗਣ ਨਾਂ ਦਿੱਤੀ ਤੇ ਗਰਗ ਸਾਹਿਬ ਦਾ ਗ਼ੁੱਸਾ ਕੋਹਾਂ ਦੂਰ ।ਸਵੇਰੇ ਮੇਰੇ ਕਜਨ ਫਰਮਾਹ ਵਾਲੇ ਮਨਜੀਤ ਦੇ ਘਰ ਬਰੈਕਫਾਸਟ ਕਰਦਾ ਨਵਨੀਤ , ਗੁਰਤੇਜ ਨੂੰ ਹਸਾਉਦਾ ਰਿਹਾ ।ਸਾਰੇ ਕਹਿਣ ਇਹ ਮਿੱਟੀ ਨਾਲ ਜੁੜਿਆ ਇਨਸਾਨ ਹੈ ।
ਇਸਦੇ ਗਲੇ ਦਾ ਉਪਰੇਸਨ ਹੋਇਆ ਹੋਣ ਕਰਕੇ ਸਾਰੇ ਮਾਖੌਲ ਕਰਦੇ “,ਮਾਨ ਤੇਰੇ ਗੱਲ ਵਿੱਚ ਟੇਪ ਰਿਕਾਰਡ ਡਾਕਟਰ ਨੇ ਫਿੱਟ ਕਰ ਦਿੱਤੀ ਤਾਂ ਹੀ ਬੋਲਦਾ ਥੱਕਦਾ ਨਹੀ।
ਇਸਦੀ ਸਿੱਖਣ ਦੀ ਚਾਹਣਾ ਮੁੱਢ ਤੋਂ ਰਹੀ ਹੈ
ਕਾਮੇਡੀ ਨੂੰ ਸਿਖਰ ਲਿਜਾਣ ਵਾਲੇ ਮਾਨ ਦੇ ਸਿਆਸਤ ਵਿੱਚ ਵੀ ਨਵੇਕਲੀਆ ਪੈੜਾਂ ਗੱਢਣ ਬਾਰੇ ਕਦੇ ਸੋਚਿਆ ਵੀ ਨਹੀਂ ਸੀ ।

ਅਸੀ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਸਾਰੇ ਹੁਣ ਪੰਜਾਬ ਚੋਣਾ ਵਿੱਚ ਹਰ ਰੋਜ਼ ਦਸ ਦਸ ਰੈਲ਼ੀਆਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ ਦੇਖਦੇ ਹਾਂ ਭਗਵੰਤ ਹਜ਼ਾਰਾਂ ਲੋਕਾਂ ਨੂੰ ਮਿਲਦਾ ਕਦੇ ਥੱਕਦਾ ਨਹੀਂ ।ਵਿਰੌਧੀ ਪਾਰਟੀਆ ਤੇ ਮੀਡੀਆ ਤੇ ਲੋਕ ਵੀ ਮੰਨਦੇ ਹਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਿਥਾਪਤੀ ਵਿੱਚ ਭਗਵੰਤ ਮਾਨ ਦੀ ਦਿਨ ਰਾਤ ਮਿਹਨਤ ਦਾ ਨਤੀਜਾ ਹੈ ।
ਬਤੌਰ ਕਾਮੇਡੀਅਨ ,ਐਕਟਰ , ਮੈਂਬਰ ਪਾਰਲੀਮੈਂਟ , ਵਰਕਰ ਇਸਨੇ ਸਿਖਰਾਂ ਨੂੰ ਛੋਹਿਆ ਹੈ ।
ਜੇ ਇਹ ਪੰਜਾਬ ਦੀਆ ਚੌਣਾ ਜਿੱਤ ਜਾਂਦੇ ਹਨ ਤਾਂ ਮੈਂ ਸੋਚ ਰਿਹਾ ਇਸ ਦੀ ਅਗਲੀ ਮੰਜਿਲ ਕੀ ਹੋਵੇਗੀ ।ਜਿਸ ਤਰਾਂ ਦੁਨੀਆਂ ਭਰ ਵਿੱਚੋਂ ਇਸਨੂ ਪਿਆਰ ਮਿਲਿਆ । ਉਸ ਤਰਾਂ ਇਸਨੂੰ ਪੰਜਾਬ , ਪਰੀਵਾਰ , ਦੇਸ਼ ਪਿਆਰ ਨਾਲ ਲੈ ਕੇ ਚੱਲਣਾ ਹੋਵੇਗਾ ਕਿਉਿਕ ਸਭਨੇ ਇਸਤੇ ਤੇ ਆਪ ਪਾਰਟੀ ਤੇ ਦਿਲੋ ਵਿਸਵਾਸ ਕੀਤਾ ਹੈ।ਸਾਰਾ ਪੰਜਾਬ ਤੇ ਆਪ ਦੇ ਵਾਲੰਟੀਅਰ ਤੇ ਨੇਤਾ ਇਸਨਾਲ ਹਨ ।ਉਡੀਕ ਹੈ ਸਿਰਫ ਵੀਹ ਫ਼ਰਵਰੀ ਤੇ ਦਸ ਮਾਰਚ ਦੀ !ਉਮਦਾ
ਲੇਖਕ – ਬਲਜਿੰਦਰ ਸੇਖਾ ਕਨੇਡਾ
416-509-6200

Total Views: 122 ,
Real Estate