ਰੈਲੀ ‘ਫਲਾਪ’ ਹੋਣ ਕਾਰਨ ਪਰਤੇ PM ਮੋਦੀ : ਕਾਂਗਰਸ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ‘ਤੇ ਲਾਏ ਜਾ ਰਹੇ ਇਲਜ਼ਾਮਾਂ ਨੂੰ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਰੈਲੀ ‘ਚ ਭਾਜਪਾ ਦੇ ਲੋਕ ਨਹੀਂ ਪਹੁੰਚੇ ਸਨ, ਜਿਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਪਰਤ ਗਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਖ਼ੁਦ ਨਹੀਂ ਜਾਣਾ ਚਾਹੁੰਦੇ ਸਨ, ਕਿਉਂਕਿ ਲੋਕਾਂ ਦੇ ਨਾ ਪਹੁੰਚਣ ਕਰਕੇ ਰੈਲੀ ਫਲਾਪ ਹੋ ਚੁੱਕੀ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਸਾਡੇ ‘ਤੇ ਸੁਰੱਖਿਆ ‘ਚ ਹੋਈ ਅਣਗਹਿਲੀ ਦਾ ਠੀਕਰਾ ਭੰਨ ਰਹੀ ਹੈ ਜਦਕਿ ਅਸਲੀਅਲ ਇਹੀ ਹੈ ਕਿ ਰੈਲੀ ਫਲਾਪ ਹੋਣ ਕਰਕੇ ਪੀ। ਐੱਮ। ਮੋਦੀ ਨੂੰ ਵਾਪਸ ਜਾਣਾ ਪਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਫਿਰੋਜ਼ਪੁਰ ‘ਚ ਰੈਲੀ ਨੂੰ ਸੰਬੋਧਨ ਕੀਤਾ ਜਾਣਾ ਸੀ ਪਰ ਉਨ੍ਹਾਂ ਦਾ ਇਹ ਦੌਰਾ ਰੱਦ ਹੋ ਗਿਆ।

Total Views: 193 ,
Real Estate