ਪ੍ਰਧਾਨ ਮੰਤਰੀ ਤੇ ਕੋਈ ਹਮਲਾ ਨਹੀਂ ਹੋਇਆ ਨਾ ਹੀ ਕੋਈ ਸੁਰੱਖਿਆ ਵਿੱਚ ਸੇਂਧ ਲੱਗੀ : ਮੁੱਖ ਮੰਤਰੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਦੀ ਦੀ ਰੈਲੀ ਰੱਦ ਹੋਣ ‘ਤੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਹੈ ਕਿ ਅਸੀਂ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦੇ ਹਾਂ ਪਰ ਉਨ੍ਹਾਂ ਨੂੰ ਵਾਪਸ ਜਾਣਾ ਪਿਆ ਸਾਨੂੰ ਖੇਦ ਹੈ। ਮੈਂ ਖ਼ੁਦ ਮੋਦੀ ਨੂੰ ਰਿਸੀਵ ਕਰਨ ਜਾਣਾ ਸੀ। ਮੈਂ ਕੋਰੋਨਾ ਪਾਜ਼ੇਟਿਵ ਦੇ ਸੰਪਰਕ ‘ਚ ਸੀ ਤਾਂ ਨਹੀਂ ਗਿਆ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਤੇ ਕੋਈ ਹਮਲਾ ਨਹੀਂ ਹੋਇਆ ਨਾ ਹੀ ਕੋਈ ਸੁਰੱਖਿਆ ਵਿੱਚ ਸੇਂਧ ਲੱਗੀ ਹੈ , ਪ੍ਰਦਰਸ਼ਨਕਾਰੀ ਇਕੋ ਦਮ ਆ ਕੇ ਸੜਕ ਤੇ ਬੈਠ ਗਏ , ਉਨ੍ਹਾਂ ਨੂੰ ਉਠਾਉਣ ਤੇ ਸਮਾਂ ਲੱਗ ਗਿਆ ਤੇ ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ । ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੜਕ ਰਾਸਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ , ਹੁਣ ਇਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ।

Total Views: 355 ,
Real Estate