ਐਡੀ ਗੱਲ ਨਹੀ ਜਿੱਡੀ ਉਹ ਬਣਾਉਣ ਡਹਿ ਪਏ …

ਦਵਿੰਦਰ ਸਿੰਘ ਸੋਮਲ

ਅੱਜ ਸਵੈਰ ਦੀਆ ਅਖਵਾਰਾ ‘ਚ ਇਹ ਖਬਰਾ ਸਨ ਕੇ ਕਿਸਾਨ ਜੰਥੇਬੰਦੀਆ ਨੇ ਪੀਐਮ ਦਾ ਵਿਰੋਧ ਕਰਣਾ ਅਤੇ ਵੈਸੈ ਵੀ ਇਹ ਸੁਭਾਵਿਕਨ ਹੀ ਸਬਨੂੰ ਪਤਾ ਸੀ ਕੇ ਪੰਜਾਬ ਵਿੱਚ ਭਾਜਪਾ ਦੇ ਕਿਸੇ ਵੀ ਵੱਡੇ ਲੀਡਰ ਦਾ ਵਿਰੋਧ ਹੋਣਾ ਹੀ ਹੈ।ਕੁਝ ਲੋਕਾ ਕਰਕੇ ਸੜਕ ਰੁਕ ਜਾਣੀ ਕੋਈ ਵੱਡੀ ਗੱਲ ਨਹੀ ਹੁੰਦੀ ਪਰ ਹੁਣ ਇਸਨੂੰ ਵੱਡਾ ਬਣਾਇਆ ਜਾ ਰਿਹਾ ਤੇ ਜਾਵੇਗਾ।
ਹਾਂਲਾਕਿ ਮੇਰਾ ਮੰਨਣਾ ਹੈ ਕੀ ਚੰਗਾ ਹੁੰਦਾ ਜੇ ਰੈਲੀ ਹੋ ਜਾਂਦੀ ਅੱਗੇ 50 ਰੇਲੀਆ ਹੁੰਦੀਆ ਇਸ ਇੱਕ ਨਾਲ ਕਿਆ ਫਰਕ ਪੇ ਜਾਣਾ ਸੀ ਤੇ ਵੈਸੈ ਵੀ ਜਦ ਅਸੀ ਭਾਜਪਾ ਨੂੰ ਜਮਹੂਰੀਅਤ ਦਾ ਪਾਠ ਪੜਾਉਦੇ ਹਾਂ ਤਾਂ ਸਾਨੂੰ ਵੀ ਚਾਹੀਦਾ ਕੇ ਭਾਜਪਾ ਵੀ ਆਪਣੀ ਗੱਲ ਲੋਕਾ ਚ ਕਰ ਸਕੇ।
ਇੰਡਿਅਨ ਐਕਸਪ੍ਰੈਸ ਨੇ ਜਦ ਪੀਐਮ ਮੁੜੇ ਨੇ ਉਸੇ ਸਮੇ ਇਹ ਰਿਪੋਰਟ ਕੀਤਾ ਸੀ ਕੇ ਪੰਦਰਾ ਮਿੰਟਾ ਬਾਅਦ ਪ੍ਰਦਸ਼ਨਕਾਰੀਆ ਨੂੰ ਮਨਾ ਕੇ ਰਾਸਤਾ ਖੁਲਾ ਲਿਆ ਗਿਆ ਸੀ।
ਇਸਦੇ ਵਿੱਚ ਕੀ ਜੱਗੋ ਤੇਰਵੀ ਗੱਲ ਹੋ ਗਈ ਕੇ ਰਾਸਤੇ ‘ਚ ਜਾ ਰਹੇ ਲੀਡਰ ਦਾ ਜਨਤਾ ਨੇ ਰਾਹ ਰੋਕਿਆ ਆਪਣੀਆ ਮੰਗਾ ਵਾਸਤੇ ਨਾਹਰੇ ਬਾਜ਼ੀ ਕੀਤੀ।
ਅਸਲ ‘ਚ ਗੱਲ ਇਹ ਹੈ ਕੀ ਇਹ ਲੀਡਰ ਹਮੇਸ਼ਾ ਹਵਾਈ ਰਾਸਤੇ ਉੱਤੋ ਉੱਤੇ ਦੀ ਲੰਘ ਜਾਂਦੇ ਨੇ ਜਿਵੇ ਇਹਨਾਂ ਦੇ ਨੀਤੀ ਘਾੜਿਆ ਦੀਆ ਨੀਤੀਆ ਆਮ ਲੋਕਾ ਦੀਆ ਲੋੜਾ ਨੂੰ ਛੱਡ ਉੱਤੋ-੨ ਲੰਘ ਜਾਂਦੀਆ ਨੇ।
ਚਾਹੀਦਾ ਤਾਂ ਇਹ ਸੀ ਕੇ ਜਿਹੜਾ ਪ੍ਰਧਾਨ ਮੰਤਰੀ ਦੁਨੀਆ ਨੂੰ ਇਹ ਕਹਿੰਦਾ ਨਹੀ ਥੱਕਦਾ ਕੇ “ਭਾਰਤ ਵਿਸ਼ਵ ਕਾ ਸਬਸੇ ਬੜਾ ਲੋਕਤੰਤਰ ਹੈ”
“ਭਾਰਤ ਲੋਕਤੰਤਰ ਕੀ ਮਾਂ ਹੈ”
ਉਹ ਕਹਿੰਦਾ ਕੇ ਕੋਈ ਨੀ ਮੇਰੇ ਹੀ ਲੋਕ ਨੇ ਮੈ ਇਹਨਾਂ ਨਾਲ ਗੱਲ ਕਰਾਂਗਾ।
ਪਰ ਨਹੀਂ ਜਿਸ ਜਨਤਾ ਦੇ ਸਿਰੋ ਇਹਨਾਂ ਨੂੰ ਇਹ ਕੁਰਸੀਆ ਮਿਲਦੀਆ ਉਹਨਾਂ ਨਾਲ ਇਹ ਗੱਲ ਨਹੀ ਕਰ ਸਕਦੇ।
ਹੁਣ ਇਸਨੂੰ ਜਾਣ ਬੁੱਝ ਕੇ ਪੰਜਾਬ ਦੀ ਛਬੀ ਖਰਾਬ ਕਰਣ ਲਈ ਵਰਤਿਆ ਜਾ ਰਿਹਾ।
ਪੰਜਾਬ ਮੁੱਖ ਮੰਤਰੀ ਸ। ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕਿਹਾ ਕੇ 70ਹਜ਼ਾਰ ਦੀਆ ਕੁਰਸੀਆ ਉੱਤੇ ਬਹਿਣ ਵਾਲੇ 700 ਹੀ ਆਏ ਸੰਨ
ਅਤੇ ਸੜਕ ਮਾਰਗ ਉੱਤੇ ਜਾਣ ਦਾ ਫੈਂਸਲਾ ਆਖਰੀ ਮੌਕੇ ਲਿਆ ਗਿਆ।
ਜਦਕਿ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕੀ ਪੰਜਾਬ ਡੀਜੀਪੀ ਦੀ ਜਰੂਰੀ ਸੁਰੱਖਿਆ ਇੰਤਜਾਮਾ ਦੀ ਪੁਸ਼ਟੀ ਮਗਰੋ ਕਾਫਲਾ ਤੁਰਿਆ ਸੀ।

ਮੈ ਤਾਂ ਖੁਦ ਕਹਿੰਦਾ ਕੀ ਪੀਐਮ ਦੀ ਰੈਲੀ ਹੋਣੀ ਚਾਹੀਦੀ ਸੀ ਨਾ ਰੱਦ ਹੁੰਦੀ ਤਾਂ ਚੰਗੀ ਗੱਲ ਸੀ ਪਰ ਜਿਹੜੇ ਸਾਡੇ ਪੰਜਾਬੀ ਲੀਡਰ ਅਤੇ ਸਿੱਖ ਲੀਡਰ ਇਸਨੂੰ ਪੰਜਾਬੀਅਤ ਦੀ ਤੌਹੀਨ ਜਾਂ ਹੋਰ ਪਤਾ ਨੀ ਕੀ ਕੀ ਆਖੀ ਜਾ ਰਹੇ ਨੇ ਇੱਥੋ ਤੱਕ ਕੇ ਕਪਤਾਨ ਸਾਹਬ ਆਂਹਦੇ ਨੇ ਕੇ ਗਵਰਨਰ ਰਾਜ ਲੱਗੇ ਪੰਜਾਬ ਵਿੱਚ ਉਹ ਸੋਚਣ ਤੇ ਫਿਰ ਦੱਸਣ ਕੇ ਕੀ ਕਿਸੇ ਸਿਆਸੀ ਲੀਡਰ ਦੀ ਰੈਲੀ ਦਾ ਇਹ ਕੋਈ ਪਹਿਲਾ ਵਿਰੋਧ ਹੋਇਆ ਜਾਂ ਰੈਲੀ ਪਹਿਲੀ ਵਾਰ ਰੱਦ ਹੋਈ ਏ ?

Total Views: 206 ,
Real Estate