ਪੈਸ਼ਨ ਫਰੂਟ {ਕ੍ਰਿਸ਼ਨਾ ਫਲ਼}-Passion Fruit


ਕੁਦਰਤ ਦੀ ਗੋਦ ਵਿੱਚ ਬਹੁਤ ਕੀਮਤੀ ਤੇ ਕਮਾਲ਼ ਦੀ ਚੀਜ਼ਾਂ ਪਈਆਂ ਹਨ।ਜਿੰਨਾਂ ਦਾ ਆਪਾਂ ਨੂੰ ਅਜੇ ਪਤਾ ਨਹੀਂ,ਗਿਆਨ ਉਹੀ ਰੱਖਦਾ ਜਿਹਨੂੰ ਇੰਨਾਂ ਚੀਜ਼ਾਂ ਦੀ ਜਾਣਕਾਰੀ ਲੈਣ ਦੀ ਚਾਹਨਾ ਹੋਵੇ।ਮੈਂ ਆਪਣੀ ਜਿੰਦਗੀ ਵਿੱਚ ਮੈਡੀਸਨਲ਼ ਪਲਾਂਟਾਂ ਦਾ ਸੋਕ ਤੇ ਜ਼ਨੂੰਨ ਕਦੇ ਖਤਮ ਨਹੀਂ ਹੋਣ ਦਿੱਤਾ।ਦੂਰ-2 ਤੱਕ ਜਾਕੇ ਇੰਨਾਂ ਦੀ ਖੋਜ ਕੀਤੀ ਤੇ ਆਪਣੇ ਘਰ ਅਜਿਹੇ ਕੀਮਤੀ ਮੈਡੀਸਨਲ਼ ਪਲਾਂਟ ਇੱਕਠੇ ਕੀਤੇ ਤੇ ਸ਼ੋਕ ਨਾਲ਼ ਉਨ੍ਹਾਂ ਦੀ ਸਾਂਭ ਕੀਤੀ।ਇਸੇ ਖੋਜ ‘ਚ ਗਏ ਹੋਏ ਨੇ ਇੱਕ ਨਰਸਰੀ ‘ਚ ਪੈਸ਼ਨ ਫਰੂਟ ਦੀ ਵੇਲ਼ ਦੇਖੀ ਤੇ ਮਾਲਕ ਨੁੂੰ ਮੈਂ ਇਸ ਬਾਰੇ ਪੁੱਛਿਆਂ ਉਹਨੇ ਦੱਸਿਆਂ ਕੀ ਇਹ ਬਹੁਤ ਤਾਕਤ ਵਾਲ਼ੀ ਚੀਜ਼ ਹੈ ਤੇ ਅਨਰਜ਼ੀ ਡਰਿੰਕ ਵਾਂਗ ਹੈ।ਜਿਵੇਂ ਰੈੱਡ ਬੂਲ਼ ਅਨਰਜ਼ੀ ਡਰਿੰਕ ਕੰਮ ਕਰਦਾ ਹੈ।ਮੈਂ ਬਹੁਤ ਉਤਸਕ ਹੋਇਆ ਕਿ ਇਹ ਤਾਂ ਬੜ੍ਹੀ ਵਧਿਆਂ ਤੇ ਕੰਮ ਦੀ ਚੀਜ਼ ਹੈ।ਸੱਚ ਪੁਛੋ ਮੈਂ ਇਸ ਫਲ਼ ਬਾਰੇ ਕਦੇ ਵੀ ਸੁਣਿਆ ਨਹੀਂ ਸੀ।ਮੈਂ ਇਸ ਬਾਰੇ ਜਾਣਕਾਰੀ ਇੱਕਠੀ ਕੀਤੀ ਜੋ ਮੈਂ ਆਪ ਜੀ ਨਾਲ਼ ਸਾਂਝੀ ਕਰਨੀ ਚਾਹਾਂਗਾ।ਪੈਸ਼ਨ ਫਰੂਟ ਨੂੰ ਕ੍ਰਿਸ਼ਨਾ ਫਲ਼ ਨਾਲ਼ ਵੀ ਜਾਣਿਆਂ ਜਾਂਦਾਂ ਹੈ।ਮੂਲ ਰੂਪ ‘ਚ ਇਹ ਅਮਰੀਕੀ ਫਲ਼ ਹੈ।ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।ਪੈਸ਼ਨ ਫਰੂਟ ਮਿੱਠਾ ਤੇ ਸਵਾਦ ਹੁੰਦਾ ਹੈ।ਇਹ ਆਪਣੀ ਪ੍ਰਜਾਤੀ ਦੇ ਹਿਸਾਬ ਨਾਲ਼ ਬੈਂਗਨੀ ਤੇ ਪੀਲੇ ਰੰਗ ਹੁੰਦਾ ਹੈ।ਪੈਸ਼ਨ ਫਰੂਟ ਦੇ ਅੰਦਰ ਜੋ ਗੂੱਦਾ ਤੇ ਬੀਜ ਨਿਕਲਦੇ ਹਨ।ਉਹ ਖਾਣ ਯੋਗ ਹੁੰਦੇ ਹਨ।ਇਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਤੇ ਵਿਟਾਮਿਨ ਪਾਏ ਜਾਂਦੇ ਹਨ।ਇਸ ‘ਚ ਐਟੀਔਕਸੀਡੈਟ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।ਇਸ ‘ਚ ਮੈਗਨੀਸ਼ੀਅਮ, ਫਾਸਫੋਰਸ, ਸੋਡੀਅਮ, ਕੌਪਰ, ਕੈਲਸ਼ੀਅਮ, ਆਇਰਨ, ਵਿਟਾਮਿਨ ਈ, ਵਿਟਾਮਿਨ ਸੀ, ਤਾਂਬਾ,ਲੋਹਾ, ਵਿਟਾਮਿਨ ਏ, ਬੀ, ਤੱਤ ਪਾਏ ਜਾਂਦੇ ਹਨ।ਇਹਨੂੰ ਵਰਤਣ ਨਾਲ਼ ਸਰੀਰ ਬੜ੍ਹਾ ਅਨਰਜ਼ੀ ਭਰਪੂਰ ਰਹਿੰਦਾ ਹੈ।ਸਰੀਰ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ।ਆਪਾਂ ਮਾਰਕੀਟ ਚੋਂ ਤਰ੍ਹਾਂ-2 ਦੇ ਅਨਰਜ਼ੀ ਡਰਿੰਕ ਪੀਂਦੇ ਰਹਿੰਦੇ ਹਾਂ।ਜਿੰਨਾਂ ਦੇ ਬਹੁਤ ਹੀ ਜਿਆਦਾ ਨੁਕਸਾਨ ਹੁੰਦੇ ਹਨ।ਕਿਉਕਿ ਉਨ੍ਹਾਂ ‘ਚ ਕੈਫੀਨ ਹੁੰਦਾ ਹੈ।ਤੇ ਹੋਰ ਵੀ ਕੈਮੀਕਲ ਯੁਕਤ ਚੀਜ਼ਾਂ ਹੁੰਦੀਆਂ ਹਨ।ਜੋ ਸਰੀਰ ਦਾ ਸਤਿਆਨਾਸ ਕਰਨ ਚ ਕੋਈ ਕਸਰ ਨਹੀਂ ਛੱਡਦੀਆਂ ਹਨ।ਹਾਂ ਇੱਕਦਮ ਤਾਂ ਘੋੜੇ ਵਾਂਗ ਭੱਜਾ ਦਿੰਦੀਆ ਹਨ।ਉਸ ਤੋਂ ਬਾਅਦ ਸਰੀਰ ਫੇਰ ਉੱਥੇ ਦਾ ਉੱਥੇ ।ਸਰੀਰ ਫੇਰ ਉਹੀ ਅਨਰਜ਼ੀ ਡਰਿੰਕ ਭਾਲਦਾ ਹੈ।ਜਿਸਦਾ ਮਤਲਬ ਹੈ ਆਪਾਂ ਅਜਿਹੇ ਅਨਰਜ਼ੀ ਡਰਿੰਕ ਪੀ-2 ਕੇ ਨਸ਼ੇ ਵਾਂਗ ਇੰਨ੍ਹਾ ਦੇ ਆਦੀ ਬਣਦੇ ਜਾ ਰਹੇ ਹਾਂ।ਆਪਣਾ ਪੈਸਾ ਵੀ ਖਰਾਬ ਕਰ ਰਹੇ ਹਾਂ।ਤੇ ਨਾਲ਼ ਦੀ ਨਾਲ਼ ਸਰੀਰ ਵੀ ਮਿੱਟੀ ਬਣਾ ਰਹੇ ਹਾਂ।ਹੁਣ ਆਪਾਂ ਰੈੱਡ ਬੂਲ ਅਨਰਜ਼ੀ ਡਰਿੰਕ ਦੀ ਗੱਲ਼ ਕਰੀਏ ਤਾਂ ਇਹ 100-200 ਮਲ ਘੱਟੋ ਘੱਟ 100 ਰੁਪਏ ਤੋਂ ਜਿਆਦਾ ਦਾ ਹੈ।ਜਦੋਂ ਕਿ ਆਪਾਂ ਨੈਚਰੁਲੀ ਪੈਸ਼ਨ ਫਰੂਟ ਦੀ ਗੱਲ਼ ਕਰੀਏ ਤਾਂ ਇਹ 2-3 ਸੌ ਦਾ ਬੂਟਾ ਜੇਕਰ ਤੁਸੀ ਇੱਕ ਵਾਰ ਘਰ ਲੱਗਾ ਲਿਆ ਤਾਂ 1-2 ਸਾਲ਼ ਤੱਕ ਇਹਨੇ ਫਲ਼ ਦੇਣ ਲੱਗ ਜਾਣਾ ਹੈ। ਇਸ ਦੀ ਸ਼ਕਲ਼ ਨਿੰਬੂ ਵਰਗੀ ਹੈ।ਇਹ ਫਲ਼ ਪੀਲ਼ਾ ਤੇ ਬੈਂਗਣੀ ਰੰਗ ਦਾ ਹੁੰਦਾ ਹੈ।ਜਦੋਂ ਇਹ ਫਲ਼ ਪੱਕ ਜਾਵੇ ਤਾਂ ਇਸ ਨੂੰ 2 ਹਿੱਸਿਆਂ ‘ਚ ਕੱਟ ਲਵੋਂ ਤੇ ਚਮਚ ਨਾਲ਼ ਇਸਦਾ ਗੱਦਾ ਕਢ ਲਵੋਂ।ਇਹਦੇ ਗੂਦੇ ‘ਚ ਬੀਜ਼ ਬਹੁਤ ਹੁੰਦੇ ਹਨ।ਤੁਸੀ 2-3 ਤਿੰਨਾਂ ਫਲ਼ਾਂ ਦਾ ਗੂੱਦਾ ਲੈ ਕੇ ਚਾਹ ਪੁਣਨੀ ਰਾਹੀ ਦਬਾ –ਦਬਾ ਕੇ ਇਸ ਦਾ ਰਸ ਕੱਢ ਲਵੋਂ।ਇਸ ‘ਚ ਤੁਸੀ ਕਾਲ਼ਾ ਨਮਕ, ਮਿਸ਼ਰੀ, ਚਾਟ ਮਸਾਲਾ ਪਾ ਕੇ ਥੋੜ੍ਹਾਂ ਜਿਹਾ ਪਾਣੀ ਮਿਲਾਕੇ ਜੂਸ ਤਿਆਰ ਕਰੋਂ ਪੀ ਲਵੋਂ।ਇੱਕ ਤਾਂ ਇਹ ਸੁਆਦ ਬਹੁਤ ਹੁੰਦਾ ਹੈ।ਤੇ ਨੈਚੂਰਲ਼ੀ ਅਨਰਜ਼ੀ ਡਰਿੰਕ ਵੀ ਤੁਹਾਨੂੰ ਬਿਨਾਂ ਸਾਈਡ ਇਫੈਕਟ ਤੋਂ ਮਿਲਦਾ ਹੈ।ਇਸ ਅਨਰਜ਼ੀ ਡਰਿੰਕ ਦੇ ਫਾਇਦੇ ਕੀ-ਕੀ ਨੇ ਸਭ ਤੋਂ ਪਹਿਲਾਂ ਤੁਹਾਡੇ ਸਰੀਰ ‘ਚ ਜੋਸ਼ ਤੇ ਤਾਕਤ ਬਹੁਤ ਆਏਗੀ।ਦੂਜਾ ਇਸ ਨਾਲ਼ ਕੈਂਸਰ, ਪਾਚਨ ਸ਼ਕਤੀ ਅੱਖਾਂ ਨਾਲ਼ ਜੁੜੀਆਂ ਬੀਮਾਰੀਆ, ਸ਼ੂਗਰ, ਹਾਰਟ ਸੰਬੰਧੀ ਰੋਗ ‘ਚ ਇਹ ਜੂਸ ਤੁਹਾਨੂੰ ਬਹੁਤ ਜਿਆਦਾ ਫਾਇਦਾ ਕਰੇਗਾ ਤੇ ਇਨ੍ਹਾਂ ਰੋਗਾਂ ਤੋਂ ਬਚਾਏਗਾ।ਬਾਕੀ ਪੈਸ਼ਨ ਫਰੂਟ ਉਮਰ ਵਧਾਉਦਾ ਹੈ।ਤੁਹਾਡੀ ਉਮਰ ਸਮੇਂ ਤੋਂ ਪਹਿਲਾਂ ਤੁਹਾਡੇ ਚੇਹਰੇ ਤੇ ਨਹੀਂ ਦਿਖੇਗੀ।ਚਿਹਰੇ ਦੀ ਚਮਕ ਤੇ ਤਾਜ਼ਗੀ ਰਹੇਗੀ।ਹੁਣ ਆਪਾਂ ਫਲ਼ਾਂ ਦੇ ਮਾਮਲ਼ੇ ‘ਚ ਅੰਬ, ਅਮਰੂਦ, ਕੇਲ਼ਾ, ਸੇਬ, ਅਨਾਰ, ਜਿਹੇ ਫਲ਼ਾ ਨੂੰ ਜਿਆਦਾ ਪਹਿਲ ਦਿੰਦੇ ਹਾਂ।ਜੇਕਰ ਤੁਸੀ ਪੈਸ਼ਨ ਫਰੂਟ ਨੂੰ ਆਪਣੀ ਡਾਇਟ ‘ਚ ਸ਼ਾਮਿਲ ਕਰ ਲਿਆ ਤਾਂ ਤੁਸੀ ਜ਼ਰੂਰ ਆਪਣੀ ਡਾਇਟ ਦਾ ਹਿੱਸਾ ਇਹਨੂੰ ਬਣਾਉਗੇ।ਕਿਉਕਿ ਇਹਦੇ ਸਿਹਤ ਸੰਬੰਧੀ ਬਹੁਤ ਜਿਆਦਾ ਫਾਇਦੇ ਹਨ।
ਸ਼ੂਗਰ ਦੇ ਮਰੀਜ਼ਾਂ ਲਈ:-ਸ਼ੂਗਰ ਲਈ ਇਹ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।ਕਿਉਕਿ ਇਹਦੇ ਵਿੱਚ ਗਲਾਈਸੈਮਿਕ ਇੰਡੈਕਸ ਤੇ ਭਰਪੂਰ ਮਾਤਰਾ ‘ਚ ਫਾਇਬਰ ਸਮੱਗਰੀ ਹੁੰਦੀ ਹੈ।ਜੋ ਕਿ ਸ਼ੂਗਰ ‘ਚ ਇੰਨਸੁਲੀਨ ਲੈਵਨ ਦਾ ਬੈਲੇਸ ਬਣਾ ਕੇ ਰੱਖਦਾ ਹੈ।ਕਿਉਕਿ ਫਾਇਬਰ ਦੀ ਮਾਤਰਾ ਜਿਆਦਾ ਹੋਣ ਕਰਕੇ ਇਹ ਕੈਲਰੀ ਦੀ ਜਿਹੜੀ ਮਾਤਰਾ ਹੈ।ਉਹਨੂੰ ਇਹ ਬਿਨਾ ਵਧਾਏ ਪੇਟ ਭਰ ਦਿੰਦਾ ਹੈ।ਤੇ ਨਾਲ਼ ਦੀ ਨਾਲ਼ ਬੇਹੱਦ ਜ਼ਰੂਰੀ ਪੌਸ਼ਟਿਕ ਤੱਤ ਵੀ ਸਰੀਰ ਨੂੰ ਮਿਲ ਜਾਂਦੇ ਹਨ।ਸ਼ੂਗਰ ਦੇ ਮਰੀਜ਼ ਨੂੰ ਭੁੱਖ ਬਹੁਤ ਜਿਆਦਾ ਲੱਗਦੀ ਹੈ।ਇਹ ਭੁੱਖ ਨਹੀਂ ਲੱਗਣ ਦਿੰਦਾ।ਜਿਸ ਕਰਕੇ ਮਰੀਜ਼ ਮੋਟਾਪੇ ਦੀ ਲਪੇਟ ‘ਚ ਨਹੀਂ ਆਉਂਦਾ।ਸ਼ੂਗਰ ਨਾਲ਼ ਜੇਕਰ ਜਿਆਦਾ ਖਾਣ ਨਾਲ਼ ਮੋਟਾਪਾ ਵਧੇਗਾ।ਤਾਂ ਉਸ ਨਾਲ਼ ਬੀ.ਪੀ. ਹਾਈ, ਕਿਡਨੀ ਰੋਗ, ਜੋੜ੍ਹਾਂ ਦੇ ਦਰਦ, ਥਾਈਰਡ ਤੇ ਹੋਰ ਰੋਗ ਵੀ ਰੋਗੀ ਤੇ ਹਾਵੀ ਹੋ ਜਾਂਦੇ ਹਨ।ਜਿਨ੍ਹਾਂ ਨਾਲ਼ ਬਹੁਤ ਨੁਕਸਾਨ ਭੁਗਤਣਾ ਪੈਂਦਾ ਹੈ।ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ।ਕਿ ਐਟੀਔਕਸੀਡੈਟ ਆਪਣੀ ਚਮੜੀ ਲਈ ਬਹੁਤ ਵਧਿਆਂ ਮੰਨਿਆਂ ਜਾਂਦਾ ਹੈ।ਇਹ ਚਮੜੀ ਦੀ ਚਮਕ ਭਾਵ ਗਿਲੋ ਬਣਾ ਕੇ ਰੱਖਦਾ ਹੈ।ਪੈਸ਼ਨ ਫਰੂਟ ‘ਚ ਕਈ ਤਰ੍ਹਾਂ ਦੇ ਐਟੀਔਕਸੀਡੈਟ ਹੁੰਦੇ ਹਨ।ਜਿਵੇਂ ਵਿਟਾਮਿਨ ਏ,ਸੀ, ਰਾਈਬੋਫਲੇਬੀਨ ਤੇ ਕੈਰੋਟੀਨ ਇਹ ਸਾਰੇ ਆਪਣੇ ਸਰੀਰ ਲਈ ਬਹੁਤ ਜ਼ਰੂਰੀ ਹੈ।ਜਿੰਨਾਂ ਨਾਲ਼ ਸਕਿਨ ‘ਚ ਤਾਜ਼ਗੀ ਤੇ ਰੰਗਤ ਬਣੀ ਰਹਿੰਦੀ ਹੈ।ਇਸ ਨਾਲ਼ ਸਰੀਰ ਚੋਂ ਵਿਸੈਲੇ ਪਦਾਰਥ ਬਾਹਰ ਨਿਕਲਦੇ ਹਨ।ਇਸ ਲਈ ਤੁਸੀ ਚਾਹੁੰਦੇ ਹੋ ਕਿ ਅਸੀ ਬੁੱਢੇ ਨਾ ਹੋਈਏ ਤੇ ਚਮੜੀ ਜਵਾਨ ਰਹੇ ਤਾਂ ਦਿਨ ‘ਚ ਇੱਕ ਵਾਰ ਪੈਸ਼ਨ ਫਰੂਟ ਦਾ ਜ਼ਰੂਰ ਇਸਤੇਮਾਲ਼ ਕਰੋ।ਇਸ ‘ਚ ਵਿਟਾਮਿਨ ਸੀ ਤੇ ਅਲਫਾ ਕੈਰੋਟੀਨ ਹੁੰਦਾ ਹੇੈ।ਜੋ ਤੁਹਾਡੀ ਇੰਮੂਨੀਟੀ ਵੀ ਵਧਾਉਂਦੀ ਹੈ।ਇਸ ‘ਚ ਆਇਰਨ ਵੀ ਹੁੰਦਾ ਜੋ ਖੂਨ ਦੀ ਘਾਟ ਦੇ ਮਰੀਜ਼ਾਂ ਲਈ ਬਹੁਤ ਫਾਇਦਾ ਕਰ ਸਕਦਾ ਹੈ।ਖੂਨ ਦੀ ਘਾਟ ਵਾਲ਼ੇ ਮਰੀਜ਼ ਵੀ ਇਹਨੂੰ ਰੋਜ਼ ਵਰਤ ਸਕਦੇ ਹਨ।ਪੈਸ਼ਨ ਫਰੂਟ ‘ਚ ਵਿਟਾਮਿਨ 6, ਵਿਟਾਮਿਨ 3 ਹੁੰਦਾ ਹੈ।ਜੋ ਆਪਣੇ ਸਰੀਰ ‘ਚ ਥਾਈਰਡ ਦੀ ਗਤੀਵਿਧੀ ਨੂੰ ਸੁਧਾਰਦਾ ਹੈ।ਜਿਸ ਨਾਲ਼ ਥਾਈਰਡ ‘ਚ ਸੁਧਾਰ ਹੁੰਦਾ ਹੈ।ਇਹ ਹਾਰਟ ਨੂੰ ਵੀ ਸਹੀ ਕੰਮ ਕਰਨ ਲਾਉਂਦਾ ਹੈ।ਬਲੱਡ ਦਾ ਸਰਕੁਲੈਸ਼ਨ ਸਹੀ ਹੁੰਦਾ ਹੈ।ਆਕਸੀਜਨ ਵੀ ਸਰੀਰ ਨੂੰ ਦਿੰਦਾ ਹੈ ਤੇ ਇਸ ਨਾਲ ਮਾਨਸਿਕ ਤਾਣਅ ਘੱਟਦਾ ਹੈ।ਸਟਰੈਸ ਦੇ ਰੋਗੀਆਂ ਨੂੰ ਚਮਤਕਾਰੀ ਲਾਭ ਹੋ ਸਕਦਾ ਹੈ।ਇਹ ਹੱਡੀਆਂ ਨੂੁੰ ਵੀ ਮਜ਼ਬੂਤ ਕਰਦਾ ਹੈ।ਜਿਸ ਕਰਕੇ ਗੱਠੀਆਂ ਹੋਣ ਤੋਂ ਬਚਾਅ ਰਹਿੰਦਾ ਹੈ।ਜਿਹਨਾਂ ਨੂੰ ਬਹੁਤ ਜਿਆਦਾ ਕਬਜ਼ ਰਹਿੰਦੀ ਹੈ।ਉਹਨਾਂ ਨੂੰ ਫਾਇਬਰ ਦੀ ਲੋੜ ਰਹਿੰਦੀ ਹੈ।ਜੋ ਕੀ ਪੈਸ਼ਨ ਫਰੂਟ ਵਿੱਚ ਹੁੰਦਾ ਹੈ।ਇਸ ਨਾਲ਼ ਅੰਤੜੀਆਂ ‘ਚ ਲਚਕ ਆਉਂਦੀ ਹੈ।ਅੰਤੜੀਆਂ ਦੀ ਖੁਸ਼ਕੀ ਖਤਮ ਹੁੰਦੀ ਹੈ।ਕਿਉਕਿ ਫਾਇਬਰ ਭੋਜਨ ਨੂੰ ਪਚਾਉਣ ‘ਚ ਮਦਦ ਕਰਦਾ ਹੈ।ਜਿੰਨਾਂ ਨੂੰ ਥਕਾਵਟ ਰਹਿੰਦੀ ਹੈ।ਉਹਨਾਂ ਨੂੰ ਬੇਚੈਨੀ ਨੀਂਦ ਘੱਟ ਵੱਧ ਆਉਦੀ ਹੈ।ਉਹਨਾਂ ਨੂੰ ਸੁਸਤੀ ਬਹੁਤ ਰਹਿੰਦੀ ਹੈ।ਪੈਸ਼ਨ ਫਰੂਟ ਇੱਕ ਕੁਦਰਤੀ ਅਨਰਜ਼ੀ ਡਰਿੰਕ ਹੋਣ ਕਰਕੇ ਸਰੀਰ ਨੁੰ ਬਹੁਤ ਤਾਕਤ ਦਿੰਦਾ ਹੇੈ।ਚੁਸਤੀ ਫੁਰਤੀ ਬਿਲਕੁਲ ਕੁਦਰਤੀ ਤਰੀਕੇ ਨਾਲ਼ ਆਉਦੀ ਹੈ।ਕਮਜ਼ੋਰ ਰੋਗੀਆਂ ਲਈ ਇਹ ਵਰਦਾਨ ਸਾਬਤ ਹੋ ਸਕਦਾ ਹੈ।ਦਮੇ ਦੇ ਮਰੀਜ਼ਾ ਨੂੰ ਅਕਸਰ ਇੰਮੀਨਿਊਟੀ ਮਜ਼ਬੂਤ ਰੱਖਣ ਲਈ ਕਿਹਾ ਜਾਂਦਾ ਹੈ। ਪੈਸ਼ਨ ਫਰੂਟ ਚ ਖੁਰਾਕੀ ਤੱਤ ਹੋਣ ਕਰਕੇ ਫੇਫੜਿਆਂ ਨੂੰ ਮਜ਼ਬੂਤੀ ਦਿੰਦਾ ਹੇੈ।ਜਿਸ ਨਾਲ਼ ਸਾਹ ਦੇ ਮਰੀਜ਼ਾਂ ਨੂੰ ਤਾਕਤ ਮਿਲਦੀ ਹੈ। ਦਮੇ ਦੇ ਮਰੀਜ਼ਾਂ ਨੂੰ ਲੋੜੀਂਦੀ ਆਕਸੀਜਨ ਮਿਲਦੀ ਹੇੈ।ਛਾਤੀ ‘ਚੋਂ ਪੁਰਾਣੀ ਬਲਗਮ ਨਿਕਲਦੀ ਹੈ।ਨਵੀਂ ਬਲਗਮ ਨਹੀਂ ਬਣਦੀ।ਜਿਹਨਾਂ ਦੇ ਬੀ.ਪੀ. ਲੋਅ ਰਹਿੰਦੇ ਹਨ।ਉਹਨਾਂ ਲਈ ਇਹ ਇੱਕ ਤਾਕਤ ਦਾ ਖਜ਼ਾਨਾ ਹੇੈ।ਜਿਨ੍ਹਾਂ ਨੂੰ ਹਰੇਕ ਸਾਲ਼ ਟੀਕੇ ਲਗਵਾਉਣੇ ਪੈਦੇ ਹਨ ਤੇ ਕੈਪਸੂਲ ਖਾਣੇ ਪੈਂਦੇ ਹਨ।ਉਹਨਾਂ ਲਈ ਇਹ ਇੱਕ ਬਣਿਆਂ ਬਣਾਈਆ ਮਲਟੀ ਵਿਟਾਮੀਨ ਹੈ।ਜੋ ਬੀ.ਪੀ. ਨੂੰ ਸਹੀ ਰੱਖਦਾ ਹੈ।ਜਿਸ ਨਾਲ਼ ਰੋਗੀ ਨੂੰ ਬਹੁਤ ਜਿਆਦਾ ਫਾਇਦਾ ਹੁੰਦਾ ਹੈ। ਪੈਸ਼ਨ ਫਰੂਟ ਬਾਰੇ ਲਿਖਦੇ ਲਿਖਦੇ ਸ਼ਬਦ ਖਤਮ ਹੋ ਜਾਣਗੇ।ਪਰ ਇਹਦੇ ਅਨੇਕਾ ਫਾਇਦੇਆਂ ਬਾਰੇ ਨਹੀਂ ਦੱਸਿਆ ਜਾ ਸਕਦਾ।ਅੱਜ ਹੀ ਅਜਿਹੇ ਚਮਤਕਾਰੀ ਪੌਦੇ ਨੂੰ ਘਰ ਲਗਾ ਕੇ ਸਾਰੇ ਪਰਿਵਾਰ ਨੂੰ ਤੰਦਰੁਸਤ ਰੱਖੋ ਤੇ ਨਿਰੋਗ ਰੱਖੋ।ਅਜਿਹੇ ਬਹੁਤ ਸਾਰੇ ਚਮਤਕਾਰੀ ਪੌਦਿਆ ਬਾਰੇ ਜਾਣਕਾਰੀ ਇੱਕਠੀ ਕਰਕੇ ਮੈਂ ਤੁਹਾਡੇ ਰੂਬਰੁ ਹੁੰਦਾ ਰਹਾਂਗਾ॥
ਵੈਦ ਬੀ.ਕੇ.ਸਿੰਘ ਪਿੰਡ ਜੈ ਸਿੰਘ ਵਾਲਾ (ਮੋਗਾ)
9872610005

Total Views: 862 ,
Real Estate