ਭਾਂਡੇ ਮਾਂਜਣ ਵਾਲਾ ਸਪੌਂਜ ਕਰ ਸਕਦਾ ਅਧਰੰਗ

ਸੁਖਵਿੰਦਰ ਬਰਾੜ

ਪ੍ਰੈਜ਼ੀਡੈਂਟ ਹੈਲਦੀ ਲਾਈਫਸਟਾਈਲ ਨਾਲੇਜ ਫਾਊਂਡੇਸ਼ਨ
ਇਕ ਤਾਜ਼ਾ ਸਟਡੀ ਦੌਰਾਨ ਪਾਇਆ ਗਿਆ ਕਿ ਭਾਂਡੇ ਮਾਂਜਣ ਵਾਲਾ ਸਪੌਂਜ ਤੇ 10 ਮਿਲੀਅਨ ਪਰ ਸਕੁਏਰ ਇੰਚ ਅਤੇ ਇਕ ਮਿਲੀਅਨ ਪਰ ਸਕੁਏਰ ਇੰਚ ਭਾਂਡੇ ਮਾਂਜਣ ਵਾਲੇ ਕਪੜੇ ਤੇ ਬਿਮਾਰੀ ਫੈਲਾਉਣ ਵਾਲੇ ਭਿਆਨਕ ਬੈਕਟੀਰੀਆ ਹੋ ਸਕਦੇ ਹਨ ।
ਇਸ ਖੋਜ ਦਾ ਖੁਲਾਸਾ ਡਾ, ਚਾਰਲਸ ਗਰਬਾ ਪ੍ਰੋ ਮਾਈਕਰੋਬਿਆਲੋਜੀ ਐਰੀਜੋਨਾ ਯੂਨੀਵਰਸਿਟੀ ਨੇ ਕੀਤਾ ਹੈ ।
ਉਹਨਾਂ ਦਸਿਆ ਕਿ ਕਿਚਨ ਸਪੌਂਜ ਟਾਇਲਟ ਸੀਟ ਨਾਲੋਂ ਦੋ ਲਖ ਗੁਣਾਂ ਵਧ ਗੰਦੇ ਹੁੰਦੇ ਹਨ । ਕੈਂਪਾਈਲੋਬੈਕਟਰ ਨਾਂ ਦਾ ਬੈਕਟੀਰੀਆ Guillain Barre syndrome ਦੀ ਬਿਮਾਰੀ ਲਾਉਂਦਾ ਹੈ ਜੋ ਕਿ ਅਧਰੰਗ (paralysis) ਲਈ ਜਿੰਮੇਵਾਰ ਹੈ ।
ਜੇਕਰ ਕੋਈ ਸਪੌਂਜ ਜਾਂ ਕਪੜਾ ਵਰਤਨਾ ਹੋਵੇ ਤਾਂ 60 ਡਿਗਰੀ ਸੈਲਸੀਅਸ ਤੋਂ ਵਧ ਗਰਮ ਪਾਣੀ ਵਿੱਚ ਇਹਨਾਂ ਨੂੰ ਜਰੂਰ ਧੋਵੋ । ਬੇਹਤਰ ਹੈ ਡਿਸਪੋਜੇਬਲ ਸਪੌਂਜ ਜਾਂ ਕਪੜਾ ਹੀ ਵਰਤੋ। ਡਿਸ਼ਵਾਸ਼ਰ ਵੀ ਵਰਤ ਸਕਦੇ ਹੋ ।
Total Views: 66 ,
Real Estate