ਥਾਈ ‘ਕਾਲ ਗਰਲ’ ਦੀ ਲਖਨਊ ‘ਚ ਕੋਵਿਡ ਨਾਲ ਮੌਤ , ਬੀਜੇਪੀ ਐਮਪੀ ਨੇ ਕਿਹਾ ਕਿ ਮੇਰੇ ਪੁੱਤ ਨਾਲ ਇਸਦਾ ਕੋਈ ਸਬੰਧ ਨਹੀਂ

ਲਖਨਊ -ਥਾਈਲੈਂਡ ਦੀ ਇੱਕ ਔਰਤ ਦੀ ਲਖਨਊ ਵਿੱਚ ਕਰੋਨਾ ਨਾਲ ਹੋਈ ਮੌਤ ਨੇ , ਉੱਤਰ ਪ੍ਰਦੇਸ ‘ਚ ਸਿਆਸੀ ਭੁਚਾਲ ਲਿਆ ਦਿੱਤਾ ਹੈ।
ਮਹਾਮਾਰੀ ਦੇ ਦੌਰ ਵਿੱਚ ਯੂਪੀ ਵਿੱਚ ਉਸਦੇ ਆਉਣ ਦਾ ਕੀ ਮਕਸਦ ਸੀ ਇਸ ਨੂੰ ਲੈ ਕੇ ਦੋਸ਼ ਲੱਗਣੇ ਸੁਰੂ ਹੋ ਗਏ ਹਨ।
ਔਰਤ ਦੀ ਮੌਤ ਲਖਨਊ ਦੇ ਇੱਕ ਸਰਕਾਰੀ ਹਸਪਤਾਲ ‘ਚ ਹੋਈ ਅਤੇ ਪੁਲੀਸ ਨੇ ਉਸਨੂੰ ਦਫ਼ਨਾ ਦਿੱਤਾ ਕਿਉਂਕਿ ਉਸਦੀ ਲਾਸ਼ ਲੈਣ ਕੋਈ ਨਹੀਂ ਆਇਆ।
ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਈਪੀ ਸਿੰਘ ਨੇ ਦੋਸ਼ ਲਗਾਇਆ ਕਿ ਰਾਜ ਸਭਾ ਮੈਂਬਰ ਸੰਜੇ ਸੇਠ ਦੇ ਬੇਟੇ ਨੇ ਇਸ ਔਰਤ ਨੂੰ ਲਖਨਊ ਬੁਲਾਇਆ ਸੀ, ਦੂਜੇ ਪਾਸੇ ਐਮਪੀ ਸੰਜੇ ਸੇਠ ਨੇ ਪੁਲੀਸ ਕਮਿਸ਼ਨਰ ਡੀਕੇ ਠਾਕੁਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਆਈਪੀ ਸਿੰਘ ਅਤੇ ਕੁਝ ਹੋਰ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ , ਕਿਉਂਕਿ ਉਹਨਾਂ ੇ ‘ਸੋਸ਼ਲ ਮੀਡੀਆ ਉਪਰ ਅਫ਼ਵਾਹਾਂ ਫੈਲਾ ਕੇ ਉਸਦੇ ਪਰਿਵਾਰ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ। ’
ਐਤਵਾਰ ਨੂੰ , ਆਈਪੀ ਸਿੰਘ ਨੇ ਟਵਿੱਟਰ ਤੇ ਸੰਜੇ ਸੇਠ ਦੀ ਪ੍ਰਧਾਨ ਮੰਤਰੀ ਨਾਲ ਫੋਟੋ ਸ਼ੇਅਰ ਕੀਤੀ ਅਤੇ ਹਿੰਦੀ ਵਿੱਚ ਲਿਖ ਕੇ ਦੋਸ਼ ਲਾਇਆ ਸੀ ਕਿ ਸਾਂਸਦ ਦੇ ਬੇਟੇ ਨੇ ‘ਥਾਈਲੈਂਡ ਤੋਂ ਇੱਕ ਕਾਲਗਰਲ ਨੂੰ ਬੁਲਾਇਆ , ਜਿਸ ਦੀ ਕੋਵਿਡ -19 ਨਾਲ ਮੌਤ ਹੋ ਗਈ । ਪੂੰਜੀਪਤੀ ਸੰਜੇ ਸੇਠ ਪੈਸਿਆਂ ਦੀ ਧੌਂਸ ਕਿਉਂ ਦੇ ਰਹੇ ਹਨ ? ਜੇ ਕੋਈ ਉਹ ਵਾਕਿਆ ਹੀ ਨਿਰਪੱਖ ਜਾਂਚ ਚਾਹੁੰਦੇ ਹਨ ਤਾਂ ਮੇਰੇ ਨਾਲ ਆਉਣ ਤੇ ਸੀਬੀਆਈ ਜਾਂਚ ਦੀ ਮੰਗ ਕਰੀਏ । ਸਿਰਫ਼ ਲਖਨਊ ਪੁਲੀਸ ਤੋਂ ਜਾਂਚ ਕਿਉਂ ਚਾਹੁੰਦੇ ਹਨ ?
ਪੁਲੀਸ ਜੋ ਇੱਕ ਹਫ਼ਤੇ ਤੱਕ ਇਸ ਮਾਮਲੇ ਦੱਬ ਕੇ ਬੈਠੀ ਰਹੀ ਉਸ ਤੋਂ ‘ਨਿਰਪੱਖ ਜਾਂਚ’ ਕਰਵਾਉਣਗੇ ਸੇਠ ?
ਮੇਰੀ ਮੰਗ ਹੈ , ਸੀਬੀਆਈ ਜਾਂਚ ਹੋਵੇ।
ਲੜੀਵਾਰ ਟਵੀਟਸ ਵਿੱਚ ਆਈਪੀ ਸਿੰਘ ਨੇ ਇੱਕ ਖ਼ਬਰ ਵੀ ਸ਼ੇਅਰ ਕੀਤੀ ਹੈ । ਉਹਨਾਂ ਨੇ ਰਾਕੇਸ਼ ਸ਼ਰਮਾ ਨਾਂਮ ਦੇ ਇੱਕ ਵਿਅਕਤੀ ਦਾ ਨਾਂਮ ਵੀ ਲਿਖਿਆ ਹੈ ਜੋ ਲੜਕੀ ਦਾ ‘ਲੋਕਲ ਹੈਡਲਰ’ ਸੀ ਅਤੇ ਸਲਮਾਨ ਨਾਂਮ ਦੇ ਕਿਸੇ ਵਿਅਕਤੀ ਨੂੰ ਲੜਕੀ ਦਾ ਏਜੰਟ ਦੱਸਿਆ ਗਿਆ ਹੈ। ਉਹਨਾਂ ਨੇ ਇਸ ਮਾਮਲੇ ਵਿੱਚ ਪੁਲੀਸ ‘ਨਿਰਪੱਖਤਾ’ ਪਰ ਸਵਾਲ ਉਠਾ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਆਈਪੀ ਸਿੰਘ ਨੇ ਸੰਜੇ ਸੇਠ ਨਾਲ ਮ੍ਰਿਤਕ ਲੜਕੀ ਦਾ ਸਬੰਧ ਜੋੜਦੇ ਹੋਏ ਲਿਖਿਆ ਕਿ ਇਹ ਕੁੜੀ ਲਖਨਊ ਕਿਵੇਂ ਆਈ , ਕਿੱਥੇ –ਕਿੱਥੇ ਠਹਿਰੀ, ਕਿਸ ਕਿਸ ਨੂੰ ਮਿਲੀ ਸਭ ਦੀ ਜਾਂਚ ਕੀਤੀ ਜਾਵੇ ਅਤੇ ਉੱਥੋਂ ਦੀ ਸੀਸੀਟੀਵੀ ਫੁੱਟੇਜ ਲਈ ਜਾਵੇ।

Total Views: 95 ,
Real Estate