ਸੱਚੇ ਆਸ਼ਕ ਦੀਆਂ 9 ਨਿਸ਼ਾਨੀਆਂ

#ਸੁਖਨੈਬ_ਸਿੰਘ_ਸਿੱਧੂ 

ਬਰਫ਼ ਨਾਲ ਲੱਦੀ ਪਹਾੜੀ ਚੋਟੀ , ਸੂਫੀ ਫ਼ਕੀਰ ਨੰਗੇ ਪੈਰ ਨੱਚਦਾ ਮੁੜਕੋ ਮੁੜਕੀ ਹੋ ਰਿਹਾ , ਜਿਵੇਂ ਅੱਗ ‘ਤੇ ਨੱਚ ਰਿਹਾ ਹੋਵੇ ਜਾਂ ਬਰਫ਼ ਨੂੰ ਪਸੀਨਾ ਆਇਆ ਹੋਵੇ ।
ਜਾਗਿਆਸੂ ਚੇਲਾ ਪੁੱਛਦਾ ‘ ਗੁਰੂਦੇਵ ਇਹ ਕੀ ਕੌਤਕ ਤੁਸੀ ਐਨੀ ਠੰਡ ‘ਚ ਵੀ ਤਰ-ਬ -ਤਰ , ਇੱਥੋ ਨੱਚਣ ਦਾ ਰਹੱਸ ?
ਫਕੀਰ- ਮੇਰੇ ਕੁਝ ਵੀ ਆਪਣੇ ਵੱਸ ਨਹੀਂ , ਮੇਰੀ ਤਾਰ ਉਹਦੇ ਨਾਲ ਟੁਣਕਦੀ ਹੈ । ਲੋਕਾਂ ਨੂੰ ਝਰਨਾਟ ਛਿੜਦੀ ਤਾਂ ਮੇਰੇ ਸ਼ਰੀਰ ‘ਚ ਤਰੰਨਮ ਹੁੰਦੀ , ਉਦੋਂ ਮੈਂ ਪਰਮ ਸੁੱਖ ਦੇ ਨੇੜੇ ਹੁੰਦਾ ।
‘ਗੁਰੂਦੇਵ ਦੁਨਿਆਵੀ ਲੋਕਾਂ ਨੂੰ ਇਹ ਸੁੱਖ ਨਹੀਂ ਮਿਲਦਾ ? ‘ ਚੇਲੇ ਦੀ ਹੋਰ ਜਗਿਆਸਾ ਜਾਗੀ
‘ਅਵੱਸ਼ ਮਿਲਦਾ , ਜਦੋਂ ਉਹ ਆਪਣੇ ਪਿਆਰੇ ਦੇ ਕਲਾਵੇ ‘ਚ ਹੁੰਦੇ । ਉਹ ਵਿਸਮਾਦ ਹੁੰਦਾ , ਜਦੋਂ ਸਮਾਂ ਖੜਾ ਪ੍ਰਤੀਤ ਹੁੰਦਾ , ਜਦੋਂ ਜਿੰਦਗੀ ‘ਤੇ ਮੌਤ ‘ਚ ਫਰਕ ਨਜ਼ਰ ਨਾ ਆਵੇ , ਜਦੋਂ ਦੋਵੇਂ ਕੁਦਰਤ ਨਾਲ ਇੱਕਮਿੱਕ ਹੁੰਦੇ ।’ – ਫਕੀਰ ਦਾ ਜਵਾਬ ਚੇਲੇ ਨੂੰ ਲਾਜਵਾਬ ਕਰ ਗਿਆ ।
ਪੂਰੇ ਵਜਦ ‘ਚ ਆ ਕੇ ਫਕੀਰ ਨੱਚੀ ਗਿਆ, ਅਖੀਰ ਡਿੱਗਿਆ , ਅੱਖਾਂ ‘ਚ ਹੰਝੂ ਬਹਿ ਰਹੇ ਸੀ । ਫਿਰ ਬੈਠਾ ਹੋਇਆ ਤਾਂ ਚੇਲਾ ਬੋਲਿਆ
; ‘ਗੁਰੂਦੇਵ ਇਹ ਹੰਝੂ ਕਿਉਂ ਨੇ ?’
ਇਹ ਤਾਂ ਕਰੁਣਾ ਰਸ ਹੈ ਪੁੱਤ , ਜਦੋਂ ਕੋਈ ਆਪਣੇ ਮਹਿਬੂਬ ਤੋਂ ਦੂਰ ਹੁੰਦਾ ਉਹਦੀ ਯਾਦ ‘ਚ ਆਏ ਹੰਝੂ ਰੂਹ ਨੂੰ ਧੋ ਦਿੰਦੇ , ਇਹ ਗੱਲਾਂ ਸਿਰਫ਼ ਮਹਿਸੂਸ ਕਰਨ ਦੀਆਂ ਨੇ , ਜਜ਼ਬਾਤ ਦੀ ਭਾਸ਼ਾ ਹਰ ਕੋਈ ਨਹੀਂ ਸਮਝ ਸਕਦਾ ।- ਫਕੀਰ ਨੇ ਸਿੱਧੇ ਸ਼ਬਦਾਂ ‘ਚ ਵਿਦਵਤਾ ਦਾ ਇੱਕ ਹੋਰ ਜਾਮ ਸਿੱਸ਼ ਦੀ ਰੂਹ ਤੱਕ ਪੁੱਜਦਾ ਕੀਤਾ ।
‘ਪਰ ਗੁਰਦੇਵ ਤੁਸੀ ਤਾਂ ਰੱਬ ਦੀ ਬੰਦਗੀ ਕਰਦੇ ਸੀ ਵਿੱਚ ਮਹਿਬੂਬ ਦਾ ਜਿ਼ਕਰ ਕਿਵੇਂ ?’
ਤੂੰ ਨਵਾਂ ਆਇਆ ਪੁੱਤ , ਸਾਡਾ ਮਹਿਬੂਬ ਉਹੀ ਹੈ , ਸਾਨੂੰ ਬੱਸ ਉਹਦਾ ਹੀ ਖਿਆਲ , ਦੁਨਿਆਵੀ ਲੋਕਾਂ ਦਾ ਮਹਿਬੂਬ ਵੀ ਇਸ ਤਰ੍ਹਾਂ ਹੀ ਹੁੰਦਾ, ਜਦੋਂ ਤੁਸੀ ਕਿਸੇ ਦੀ ਯਾਦ ਵਿਆਕਲ ਹੁੰਦੇ ਉਹ ਸਥਿਤੀ ਇਕਾਗਰਤਾ ਦੀ ਹੁੰਦੀ । ਉਦੋਂ ਤੁਸੀ ਸਭ ਤੋਂ ਵੱਧ ਸ਼ਾਂਤ ਹੁੰਦੇ । ਸਾਡੀ ਇੱਕ ਸੰਪਰਦਾ ਹੈ ਉਦਾਸੀਨ ਉਹ ਉਦਾਸੀਨ ਰਹਿੰਦੇ ਹਨ,ਸਦਾ ਪਿਆਰੇ ਦੀ ਯਾਦ ‘ਚ ਖੋਏ ਰਹਿੰਦੇ, ਉਨ੍ਹ੍ਹਾਂ ਦਾ ਮਨੋਰਥ ਆਪਣੇ ਪਿਆਰੇ ਦੀ ਯਾਦ ਨਾਲ ਸਾਂਝ ਪਾਈ ਰੱਖਣਾ ਹੁੰਦਾ, ਬਾਕੀ ਦੁਨੀਆਂ ਤੋਂ ਕੁਝ ਨਹੀਂ ਲੈਣਾ ।
ਗੁਰੂਦੇਵ ਫਿਰ ਸੱਚੇ ਆਸ਼ਕ ਦੀ ਪਛਾਣ ਕੀ ? ਚੇਲੇ ਦਾ ਅਗਲਾ ਸਵਾਲ ਸੀ

ਆਸ਼ਕਾ ਰੇ ਨਵ ਨਿਸ਼ਾਨ ਐ ਪਿਸਰ( ਪੁੱਤ)
ਆਹ ਸ਼ਰਦੋ , ਰੰਗ ਜ਼ਰਦੋ , ਚਸਮ ਤਰ
ਕਮ ਖੁਰਦਨੋ , ਕਮ ਗੁਫ਼ਤ ਨੋ , ਖੁਆਬੇ ਹਰਾਮ
ਇੰਤਜਾਰੀ, ਬੇਕਾਰੀ ਦਸਤ ਏ ਸਿਰ –
ਭਾਵ- ਅਜਿਹੇ ਆਸ਼ਕਾਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ , ਠੰਡੇ ਹਊਕੇ ਭਰਦੇ ਨੇ , ਰੰਗ ਪੀਲਾ (ਜ਼ਰਦ ) ਹੋ ਜਾਂਦਾ, ਅੱਖਾਂ ਗਿੱਲੀਆਂ ਰਹਿੰਦੀਆ, ਘੱਟ ਖਾਂਦੇ ਅਤੇ ਘੱਟ ਬੋਲਦੇ , ਨੀਂਦ ਨਹੀਂ ਆਉਂਦੇ ਸੁਪਨੇ ਹਰਾਮ ਹੋ ਜਾਂਦੇ ਹਨ। ਹਮੇਸ਼ਾ ਇੰਤਜਾਰੀ ਅਤੇ ਬੇਕਰਾਰੀ ਵਿੱਚ ਰਹਿੰਦੇ ਹੋਏ ਆਪਣੇ ਹੱਥਾਂ ਨਾਲ ਸਿਰ ਫੜੀ ਰੱਖਦੇ ।
ਪਰ ਇਹ ਅਵਸਥਾ ਫਿਰਲਿਆਂ ਨੂੰ ਨਸੀਬ ਹੁੰਦੀ।

ਚੱਲਦਾ

Total Views: 360 ,
Real Estate