ਕਾਂਗਰਸ ਨੇ ਫਰੈਂਚ ਪੋਰਟਲ ਦੇ ਹਵਾਲੇ ਨਾਲ ‘ਰਾਫ਼ਾਲ’ ਖਰੀਦ ਕਰਾਰ ਦੀ ਮੁੜ ਜਾਂਚ ਮੰਗੀ

ਨਵੀਂ ਦਿੱਲੀ, 5 ਅਪਰੈਲ

ਫਰੈਂਚ ਮੀਡੀਆ ਵਿੱਚ ਛਪੀ ਰਿਪੋਰਟ ਦੇ ਹਵਾਲੇ ਨਾਲ ਕਾਂਗਰਸ ਨੇ ਅੱਜ ਇਕ ਵਾਰ ਫਿਰ ਰਾਫ਼ਾਲ ਰੱਖਿਆ ਕਰਾਰ ਦੀ ਮੁਕੰਮਲ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ। ਫਰੈਂਚ ਮੀਡੀਆ ਵਿੱਚ ਛਪੀ ਰਿਪੋਰਟ ’ਚ ਰਾਫ਼ਾਲ ਦੇ ਨਿਰਮਾਤਾ ‘ਦਾਸੋ’ ਵੱਲੋਂ ‘ਵਿਚੋਲੀਏ’ ਨੂੰ ਕਥਿਤ 1.1 ਮਿਲੀਅਨ ਯੂਰੋਜ਼ ਦੀ ਅਦਾਇਗੀ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਫਰੈਂਚ ਨਿਊਜ਼ ਪੋਰਟਲ ਦੀ ਰਿਪੋਰਟ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਰਾਫ਼ਾਲ ਰੱਖਿਆ ਕਰਾਰ ਵਿੱਚ ਭ੍ਰਿਸ਼ਟਾਚਾਰ ਬਾਰੇ ਲਾੲੇ ਦੋਸ਼ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ।

Total Views: 96 ,
Real Estate